ਬੁੱਧ ਵਿਹਾਰ ਟਰੱਸਟ ਸੌਫ਼ੀ ਪਿੰਡ ਜਲੰਧਰ ਵਲੋਂ ਬੁੱਧ ਵਿਹਾਰ ਵਿਖੇ ਬੁੱਧ ਧੰਮ ਦਿਕਸ਼ਾ ਦਿਵਸ

ਜਲੰਧਰ (ਸਮਾਜ ਵੀਕਲੀ)- ਬੁੱਧ ਵਿਹਾਰ ਟਰੱਸਟ ਸੌਫ਼ੀ ਪਿੰਡ ਰਜਿਸਟਰ ਜਲੰਧਰ ਵਲੋਂ ਬੁੱਧ ਧੰਮ ਦਿਕਸ਼ਾ ਦਿਵਸ ਨਾਗਪੁਰ ਦੀ 67ਵੀ: ਵਰਸਗੰਢ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਬੁੱਧ ਵਿਹਾਰ ਸੌਫ਼ੀ ਪਿੰਡ ਜਲੰਧਰ ਵਿਖੇ ਮਨਾਈ ਗਈ। ਉਪਾਸਕ/ਉਪਾਸਕਾਵਾਂ ਵਲੋਂ ਵੰਦਨਾ, ਤਰਿਸਰਣ ਅਤੇ ਪੰਚਸੀਲ ਤੇ ਪਾਠ ਪੜੇ ਗਏ ਅਤੇ ਬਾਅਦ ਵਿੱਚ ਅੇਡਵੋਕੇਟ ਹਰਭਜਨ ਸਾਂਪਲਾ ਸੱਕਤਰ, ਬੁੱਧ ਵਿਹਾਰ ਟਰੱਸਟ ਸੌਫ਼ੀ ਪਿੰਡ ਨੇ ਆਪਣੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਬੁੱਧ ਧੰਮ ਹੀ ਇਕ ਐਸਾ ਧੰਮ ਹੈ ਜਿਸ ਵਿੱਚ ਸਮੂਚੀ ਮਨੁੱਖਤਾ ਨੂੰ
ਅਜਾਦੀ ਬਰਾਬਰੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸ਼ੰਦੇਸ ਦਿੱਤਾ ਗਿਆ ਹੈ। ਇਸ ਵਿੱਚ ਅੋਰਤਾਂ ਨੂੰ ਵੀ ਬਰਾਬਰ ਦੇ ਹੱਕ 2600 ਸਾਲ ਪਹਿਲਾ ਦੇ ਦਿੱਤੇ ਗਏ ਸਨ। ਇਸ ਲਈ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ 14 ਅਕਤੂਬਰ 1956 ਨੂੰ ਬੁੱਧ ਧੰਮ ਗ੍ਰਹਿਣ ਕੀਤਾ ਸੀ। ਆਪਣੇ ਲੱਖਾਂ ਅਨੁਯਾਈਆਂ ਨੂੰ ਬੁੱਧ ਧੰਮ ਦੀ ਦਿਕਸ਼ਾ ਦਿਤੀ ਸੀ।

ਇਸ ਮੌਕੇ ਤੇ ਸ੍ਰੀ ਗੁਰਮੀਤ ਲਾਲ ਸ਼ਾਪਲਾਂ, ਪ੍ਰਿਸੀਪਲ ਪਰਮਜੀਤ ਜੱਸਲ ਨੰਬਰਦਾਰ ਰੂਪਲਾਲ, ਪ੍ਰਧਾਨ ਬੁੱਧ ਵਿਹਾਰ ਟਰੱਸਟ ਸੌਫ਼ੀ ਪਿੰਡ, ਸ੍ਰੀਮਤੀ ਸੰਤੋਸ ਕੁਮਾਰੀ, ਸ੍ਰੀ ਚਮਨ ਦਾਸ ਸ਼ਾਪਲਾਂ, ਡਾ.ਗੁਰਪਾਲ ਚੌਹਾਨ ਅਤੇ ਸਕੂਲਾਂ ਦੇ ਬੱਚੇ ਸੌਫੀਆ, ਗੁਰਪ੍ਰੀਤ, ਵੀਰਾਨ, ਵਰੂਨ ਕੁਮਾਰ, ਨਿਸਾਨਤ, ਸੀਰਤ, ਅਮਨ ਅਤੇ ਹੋਰ ਕਈ ਉਪਾਸਕਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੋਕੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਖੀਰ ਦਾ ਲੰਗਰ ਵੀ ਵਰਤਇਆ ਗਿਆ। ਇਸ ਮੌਕੇ ਤੇ ਮਾਸਟਰ ਰਾਮ ਲਾਲ, ਲਾਲ ਚੰਦ, ਨਰੇਸ ਕੁਮਾਰ, ਗੋਤਮ, ਸ੍ਰੀਮਤੀ ਰੋਸਮੋਂ, ਮਨਜੀਤ ਕੋਰ, ਕੋਮਲ, ਰਾਜਵਿੰਦਰ, ਸ੍ਰੀਮਤੀ ਰਕੇਸ਼ ਅਤੇ ਹੋਰ ਬਹੁਤ ਸਾਰੇ ਉਪਾਸਕ/ਉਪਾਸਕਾਵਾਂ ਹਾਜ਼ਰ ਸਨ।
– ਜਾਰੀ ਕਰਤਾ
ਐਡਵੋਕੇਟ ਹਰਭਜਨ ਸ਼ਾਪਲਾ ਸੱਕਤਰ,
ਬੁੱਧ ਵਿਹਾਰ ਟਰੱਸਟ ਸੌਫ਼ੀ ਪਿੰਡ, ਜਲੰਧਰ
ਮੋਬਾਇਲ ਨੰ: 98726-66784

Previous articleਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ “ ਯਾਦਗਾਰੀ ਹੋ ਨਿਬੜੀ
Next articleबोधिसत्व डॉ. बाबासाहेब आंबेडकर पब्लिक स्कुल, गुंजखेडा, पुलगांव, जि. वर्धा