ਜਲੰਧਰ, (ਸਮਾਜ ਵੀਕਲੀ) (ਜੱਸਲ)-ਬੁੱਧ ਵਿਹਾਰ ਟਰੱਸਟ (ਰਜਿ)ਸੋਫੀ ਪਿੰਡ ਵੱਲੋਂ ਬੁੱਧ ਵਿਹਾਰ ਵਿਖੇ ਗਣਤੰਤਰ ਦਿਵਸ ਦੀ 75ਵੀਂ ਵਰ੍ਹੇਗੰਢ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਈ ਗਈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟ੍ਰੱਸਟ ਸੋਫੀ ਪਿੰਡ ਨੇ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਾਰਤ ਨੂੰ ਮਜਬੂਤ ਲੋਕਤੰਤਰ ਦਿੱਤਾ ਹੈ ਅਤੇ ਸੰਵਿਧਾਨ ਲਿਖ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕੀਤਾ ਹੈ। ਬਾਬਾ ਸਾਹਿਬ ਜੀ ਨੇ ਸਮਾਨਤਾ ,ਸੁਤੰਤਰਤਾ ,ਭਾਈਚਾਰਾ ਅਤੇ ਨਿਆ ਦਾ ਸੰਵਿਧਾਨ ਵਿੱਚ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਹੈ। ਇਸ ਮੌਕੇ ‘ਤੇ ਡਾਕਟਰ ਗੁਰਪਾਲ ਚੌਹਾਨ, ਚਮਨ ਦਾਸ ਸਾਂਪਲਾ ,ਵਰੁਣ ,ਸਿਧਾਰਥ , ਰੁਪਾਲੀ ,ਮੋਨਿਕਾ ,ਰਜਤ, ਬਲਦੀਸ਼ ਗੌਤਮ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj