ਬੁੱਧ ਵਿਹਾਰ ਸੋਫੀ ਪਿੰਡ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 133ਵਾਂ ਜਨਮ ਦਿਵਸ ਮਨਾਇਆ
( ਸਮਾਜ ਵੀਕਲੀ )
ਜਲੰਧਰ, ( ਜੱਸਲ )- ਜਲੰਧਰ ਛਾਉਣੀ ਨਾਲ ਲੱਗਦੇ ਸੋਫੀ ਪਿੰਡ ਬੁੱਧ ਵਿਹਾਰ ਵਿੱਚ ਬਾਬਾ ਸਾਹਿਬ ਡਾ . ਅੰਬੇਡਕਰ ਜੀ ਦਾ 133ਵਾਂ ਜਨਮ ਦਿਵਸ ਬਹੁਤ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਬੁੱਧ ਵਿਹਾਰ ਵਿੱਚ ਸੈਂਕੜੇ ਸ਼ਰਧਾਲੂ ਇਕੱਠੇ ਹੋਏ ਅਤੇ ਬਾਬਾ ਸਾਹਿਬ ਡਾ . ਅੰਬੇਡਕਰ ਜੀ ਦੇ ਜੀਵਨ ਮਿਸ਼ਨ ਉੱਪਰ ਚਰਚਾ ਕੀਤੀ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ, ਸੋਫੀ ਪਿੰਡ ਨੇ ਕਿਹਾ ਕਿ ਸਾਨੂੰ ਡਾ. ਅੰਬੇਡਕਰ ਦੇ ਦੱਸੇ ਮਾਰਗ “ਸਿੱਖਿਅਤ ਹੋਵੋ, ਸ਼ੰਘਰਸ਼ ਕਰੋ, ਇਕੱਠੇ ਹੋਵੋ “ਉੱਪਰ ਚੱਲਣਾ ਚਾਹੀਦਾ ਹੈ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਡਾ. ਅੰਬੇਡਕਰ ਜੀ ‘ਭਾਰਤ ਰਤਨ ‘ ਹੀ ਨਹੀਂ, ਸਗੋਂ ‘ਵਿਸ਼ਵ ਰਤਨ’ ਸਨ। ਸ੍ਰੀ ਗੁਰਮੀਤ ਲਾਲ ਸਾਂਪਲਾ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਅੌਰਤਾਂ ਨੂੰ ਸਨਮਾਨ ਵਾਲਾ ਜੀਵਨ ਅਤੇ ਬਰਾਬਰੀ ਦਾ ਹੱਕ ਦਿੱਤਾ। ਸ੍ਰੀ ਰੂਪ ਲਾਲ ਪ੍ਰਧਾਨ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਲੋੜ ਹੈ। ਸੋਹਣ ਲਾਲ ਸਾਂਪਲਾ, ਜਰਮਨੀ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ, ਯੂਰਪ ਨੇ ਟੈਲੀਫੋਨ ਰਾਹੀਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 133 ਵੇਂ ਜਨਮ ਦਿਵਸ ‘ਤੇ ਵਧਾਈ ਦਿੱਤੀ ਹੈ। ਇਹਨਾਂ ਤੋਂ ਇਲਾਵਾ ਸ੍ਰੀਮਤੀ ਸੰਤੋਸ਼ ਕੁਮਾਰੀ , ਡਾ. ਗੁਰਪਾਲ, ਡਾ.ਅਵਿਨਾਸ਼ ,ਚਮਨ ਸਾਂਪਲਾ ਅਤੇ ਸਤੀਸ਼ ਕੁਮਾਰ ਬਸਪਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਸਮਾਗਮ ‘ਚ ਕੁਲਦੀਪ ਕੁਮਾਰ, ਪਰਸ ਰਾਮ ਸਾਂਪਲਾ, ਮੰਗਲ ਸਿੰਘ, ਲਾਲ ਚੰਦ ਸਾਂਪਲਾ, ਮੈਡਮ ਮਨਜੀਤ ਕੌਰ, ਮੈਡਮ ਕਾਂਤਾ ਕੁਮਾਰੀ, ਕਮਲੇਸ਼ ਕੌਰ, ਨੇਹਾ ਕੋਮਲ, ਪ੍ਰਵੀਨ, ਬਿੰਦਰ, ਗੌਤਮ ਸਾਂਪਲਾ, ਨਰੇਸ਼ ਸਾਂਪਲਾ, ਜੋਗਿੰਦਰ ਪਾਲ, ਰੇਸ਼ਮ ਲਾਲ ਸਾਬਕਾ ਸਰਪੰਚ, ਅਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸਨ।
ਬੱਚਿਆਂ ਵੱਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਅਤੇ ਵਿਚਾਰਧਾਰਾ ‘ਤੇ ਵਿਚਾਰ, ਗੀਤ, ਕਵਿਤਾ ਪੇਸ਼ ਕੀਤੇ ਗਏ। ਜਿਹਨਾਂ ਵਿੱਚ ਸੋਫੀਆ, ਵਰੁਣ, ਸਿਧਾਰਥ, ਵੀਰਾਨ,ਨਿਸ਼ਾਂਤ, ਅਰਸ਼ਦੀਪ ਕੌਰ, ਰੱਜਤ, ਜੈਸਮੀਨ, ਰੂਪਾਲੀ, ਸੋਹਾਨੀ ਨੇ ਭਾਗ ਲਿਆ। ਇਸ ਤੋਂ ਇਲਾਵਾ ਲੈਂਬਰ ਬੰਗੜ, ਮਾਸਟਰ ਰਾਮ ਲਾਲ, ਡਾ. ਮੰਗਾ ਦਾਦੂਵਾਲ, ਪਰਮਜੀਤ ਸ਼ੀਂਹਮਾਰ, ਮਾਸਟਰ ਰਾਕੇਸ਼ ਬੱਧਣ, ਆਦਿ ਹਾਜ਼ਰ ਸਨ। ਬੱਚਿਆਂ ਨੂੰ ਇਨਾਮ ਵੰਡੇ ਗਏ। ਅੰਤ ਵਿੱਚ ਲੱਡੂ ਵੰਡੇ ਗਏ ਅਤੇ ਕੜਾਹ ਪ੍ਰਸ਼ਾਦਿ ਵੀ ਵਰਤਾਇਆ ਗਿਆ।