ਬੁੱਧ ਸਿੰਘ ਨੀਲੋਂ ਨੂੰ ਮਿਲਦਿਆਂ!

 (ਸਮਾਜ ਵੀਕਲੀ) ਸਾਹਿਤਕ ਰੁਚੀ ਰੱਖਣ ਵਾਲਿਆਂ ਨੂੰ ਤਾਂ ਇਹ ਦੱਸਣ ਦੀ ਲੋੜ ਨਹੀ ਕਿ ਬੁੱਧ ਸਿੰਘ ਨੀਲੋਂ (ਲੁਧਿਆਣਾ) ਕਿੰਨੀਆਂ ਕਲਾਵਾਂ ਦਾ ਮਾਲਕ ਹੈ। ਸੱਚੀ ਪ੍ਰਮਾਤਮਾ ਜਿਸ ਦੀ ਵਡਿਆਈ ਕਰਵਾਉਣਾ ਚਾਹੁੰਦਾ ਹੈ, ਉਹ ਉਸ ਨੂੰ ਸੋਹਣਾ ਲਿਖਣ ਦੀ ਕਲਾ ਸੋਹਣਾ ਬੋਲਣ ਤੇ ਸੋਹਣਾ ਵਰਤਣ ਦੀ ਕਲਾ ਬਖਸ ਦਿੰਦਾ ਹੈ। ਉਸ ਦੇ ਆਮ ਮਨੁੱਖੀ ਸਿਰ ਵਿਚ ਸਹਿਤ ਦਾ ਕਿੰਨਾਂ ਖਜ਼ਾਨਾ ਨੱਕੋ ਨੱਕ ਭਰ ਦਿੰਦਾ ਹੈ ਪਤਾ ਨਹੀ ਕਿੰਨਾਂ ਸੋਚ ਦੇ ਹੋਣਗੇ, ਕਿੰਨਾ ਲਿਖਦੇ ਹੋਣਗੇ। ਪੜ੍ਹਦੇ-ਪੜ੍ਹਦੇ ਵਿਚ ਸਾਹ ਲੈਣਾ ਪੈਦਾ ਹੈ । ਸਮਾਜਿਕ, ਰਾਜਨੀਤਕ ਤੇ ਧਾਰਮਿਕ ਬੁਰਾਈਆਂ, ਸਿੱਖ ਸਮਾਜ ਵਿੱਚ ਉਗੇ ਬਾਬੇ, ਨਸ਼ਿਆ ਨਾਲ ਰੁੜਦੀ ਜਵਾਨੀ, ਸਕੂਲੋਂ ਨਿਕਲੇ ਵਿਦੇਸ਼ਾਂ ਵਿਚ ਰੁਲਦੇ ਬੱਚੇ, ਪੰਜਾਬ ਵਿਚ ਵੱਧਦਾ ਪ੍ਰਵਾਸੀ ਮਜ਼ਦੂਰ, ਬੱਸ ਵੀਰ ਬੁੱਧ ਸਿੰਘ ਨੀਲੋਂ ਦੀ ਸੋਚ ਤੇ ਕਲਮ ਨੂੰ ਸਲਾਮ ਹੀ ਕਰ ਸਕਦੇ ਹਾਂ। ਕੱਲ੍ਹ ਕਰੀਬ ਚਾਰ ਘੰਟੇ ਸਾਹਨੇਵਾਲ ਰਿਜੋਰਟ ਵਿਚ ਬਹਿ ਕੇ ਸਮਾਜਿਕ, ਰਾਜਨੀਤਕ ਵਿਚਾਰਾਂ ਕੀਤੀਆਂ ਤੇ ਉਨ੍ਹਾਂ ਨੇ ਕਿਹਾ ਸੱਚ ਲਿਖਣ ਤੇ ਸੱਚ ਬੋਲਣ ਦੀ ਮੈਨੂੰ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਨੂੰ ਮਿਲ ਕੇ ਮਨ ਨੂੰ ਬੜਾ ਸਕੂਨ ਮਿਲਿਆ। ਉਸ ਪ੍ਰਭੂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਇਹ ਸੱਚ ਦੀ ਕਲਮ ਇਸ ਤਰਾਂ ਹੀ ਚਲਦੀ ਰਹੇ ਇੰਨ੍ਹਾਂ ਨੇ ਪੰਜਾਬ ਦੇ ਹਰੇਕ ਵਿਸ਼ੇ ਨੂੰ ਛੋਹਿਆ ਹੈ।

ਸੂਬਾ ਸਕੱਤਰ
ਐਕਸ ਆਰਮੀ ਵੈਲਫ਼ੇਅਰ ਕਮੇਟੀ (ਪੰਜਾਬ)
ਭਾਈ ਸ਼ਮਸ਼ੇਰ ਸਿੰਘ ਆਸੀ
94177 22085

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਮ ਰਹੀਮ ਦੀਆਂ ਮੁਸ਼ਕਿਲਾਂ ਵਧੀਆਂ, ਕਤਲ ਕੇਸ ‘ਚ ਬਰੀ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ; ਇਹ ਸਾਰਾ ਮਾਮਲਾ ਹੈ
Next articleਪਾਸ਼ ਦੇ ਜਨਮ ਦਿਵਸ ’ਤੇ ਵਿਚਾਰ ਚਰਚਾ ਅਤੇ ਕਵੀ ਦਰਬਾਰ