(ਸਮਾਜ ਵੀਕਲੀ)
ਪੱਗ ਬੰਨ੍ਹ ਲੀ ਅਕਾਸ਼ੀ ਰੰਗ ਵਾਲੀ,
ਤੇ ਝੱਗਾ ਤਾਂ ਭਰਿੰਡ ਰੰਗ ਦਾ।
ਤੇਰੀ ਟੋਹਰ ਦਾ ਪਿਆ ਲਿਸ਼ਕਾਰਾ,
ਬਹੁਤਿਆਂ ਨੂੰ ਖੰਘ ਲੱਗ ਜੂ।
ਅੱਖ਼ ਤੇਰੀ ਦੀ ਕਮਾਨ ਦਾ ਨਿਸ਼ਾਨਾ,
ਫੁੰਡ ਲੈਂਨੈਂ ਚੋਰ ਅਦਬੀ ।
ਤੇਰੇ ਬੋਲਾਂ ‘ਚ ਜਾਗਦਾ ਨਾਹਰਾ
ਸੁੱਤਿਆਂ ਨੂੰ ਵਾਟ ਪੈ ਗਈ।
ਪੱਗ ਬੰਨ੍ਹੀ ਨਾ ਪੋਚਵੀ ਯਾਰਾ,
ਪੇਚਾਂ ਵਾਲੇ ਰੁੱਸ ਜਾਣਗੇ।
(ਜਸਪਾਲ ਜੱਸੀ)