ਬੁੱਧ ਬਾਣ ਸਤਾਰਾਂ ਸਤੰਬਰ ਵੀਹ ਸੌ ਚੌਵੀ

ਬੁੱਧ ਸਿੰਘ ਨੀਲੋਂ

ਜਦੋਂ ਕੜਾਹ ਖਾਣੇ ਗੁਲਾਮ ਬਣੇ !

ਬੁੱਧ ਸਿੰਘ ਨੀਲੋਂ 

(ਸਮਾਜ ਵੀਕਲੀ) ਜਦੋਂ ਅੰਗਰੇਜ਼ਾਂ ਨੇ ਅਫਰੀਕਾ ਦੇ ਵਿੱਚ ਜਾ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਥੋਂ ਦੀ ਭੁੱਖ ਮਰੀ ਨੂੰ ਦੇਖ ਕੇ ਉਹਨਾਂ ਨੇ ਵੱਖ ਵੱਖ ਇਲਾਕਿਆਂ ਵਿਚ ਗਿਰਜਾ ਘਰ ਬਣਾਏ। ਲੋਕਾਂ ਨੂੰ ਭਰਮਾਉਣ ਲਈ ਉਹਨਾਂ ਗਿਰਜਾ ।ਘਰਾਂ ਦੇ ਵਿੱਚ ਕੜਾਹ ਖਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕ ਚਰਚ ਵਿਚ ਆਉਂਦੇ ਤੇ ਕੜਾਹ ਖਾਂਦੇ। ਚਲੇ ਜਾਂਦੇ, ਪਰ ਇੱਕ ਕਿਸਾਨ ਨਾ ਆਉਂਦਾ। ਅੰਗਰੇਜ਼ਾਂ ਨੇ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ। ਕਿਹੜਾ ਕੜਾਹ ਖਾਣ ਨਹੀਂ ਆਉਂਦਾ, ਕੁੱਝ ਸਮੇਂ ਬਾਅਦ ਦੇਖਿਆ ਇਕ ਕਿਸਾਨ ਨਹੀਂ ਸੀ ਆਉਂਦਾ, ਉਹ ਸਗੋਂ ਅੰਗਰੇਜ਼ਾਂ ਦਾ ਵਿਰੋਧ ਕਰਦਾ ਸੀ ਤੇ ਉਹ ਪਿੰਡ ਵਾਸੀਆਂ ਨੂੰ ਕਹਿੰਦਾ ਸੀ ਕਿ ਇਹ ਮੁਫ਼ਤ ਦਾ ਕੜਾਹ ਤੁਹਾਡੇ ਹੱਡ ਹਰਾਮੀ ਕਰੇਗਾ। ਇਸ ਮਿੱਠੇ ਨੇ ਤੁਹਾਨੂੰ ਤਬਾਹ ਕਰ ਦੇਣਾ ਐ। ਤੁਸੀਂ ਕਾਸੇ ਜੋਗੇ ਨਹੀਂ ਰਹਿਣਾ। ਇਹ ਤੁਹਾਡੀਆਂ ਜ਼ਮੀਨਾਂ ਦੱਬਣਗੇ, ਤੁਹਾਨੂੰ ਵਿਹਲੇ ਕਰਨਗੇ। ਇਕ ਦਿਨ ਤੁਸੀਂ ਇਹਨਾਂ ਦੇ ਗੁਲਾਮ ਬਣ ਜਾਣਾ ਐ। ਫੇਰ ਗ਼ੁਲਾਮੀ ਦੀ ਜੂਨ ਹੰਢਾਉਂਦੇ ਰਿਹੋ। ਉਹ ਆਪਣੇ ਪਿੰਡ ਦੇ ਲੋਕਾਂ ਨੂੰ ਕਲਪਦਾ ਰਹਿੰਦਾ ਐ। ਪਰ ਲੋਕ ਉਸਨੂੰ ਬੁਰਾ ਭਲਾ ਬੋਲਦੇ ਤੇ ਉਸ ਦੀਆਂ ਅੰਗਰੇਜ਼ਾਂ ਕੋਲ ਸ਼ਿਕਾਇਤ ਕਰਦੇ। ਇਕ ਦਿਨ ਅੰਗਰੇਜ਼ਾਂ ਨੇ ਉਸ ਨੂੰ ਗਿਰਫ਼ਤਾਰ ਕੀਤਾ। ਉਸਨੂੰ ਸਜ਼ਾ ਦਿੱਤੀ ਕਿ ਤੂੰ ਸੱਤ ਸਾਲ ਪਿੰਡ ਨਹੀਂ ਵੜ ਸਕਦਾ। ਪਿੰਡ ਤੋਂ ਦੂਰ ਚਲੇ ਜਾ। ਉਹ ਆਪਣਾ ਪਿੰਡ ਛੱਡ ਕੇ ਦੂਰ ਜੰਗਲ ਵਿੱਚ ਚਲੇ ਗਿਆ। ਸੱਤ ਬੀਤਣ ਤੋਂ ਬਾਅਦ ਜਦ ਉਹ ਪਿੰਡ ਮੁੜਿਆ ਤਾਂ ਉਹ ਹੈਰਾਨ ਰਹਿ ਗਿਆ, ਸਭ ਕੁੱਝ ਦੇਖ ਕੇ। ਉਸਦੇ ਪਿੰਡ ਦੀ ਸਾਰੀ ਜ਼ਮੀਨ ਜਾਇਦਾਦ ਉਪਰ ਕਬਜ਼ਾ ਅੰਗਰੇਜ਼ਾਂ ਦਾ ਸੀ। ਪਿੰਡ ਵਿੱਚ ਜੇ ਜ਼ਮੀਨ ਬਚੀ ਸੀ ਤਾਂ ਉਸ ਦੀ ਸੀ। ਕਿਉਂਕਿ ਉਸਨੇ ਜ਼ਮੀਨ ਉਪਰ ਕੋਈ ਕਰਜ਼ਾ ਤੇ ਮਸ਼ੀਨਰੀ ਨਹੀਂ ਲਈ ਸੀ।
ਇਹ ਸਾਰੀ ਕਹਾਣੀ ਇੱਕ ਅਫਰੀਕੀ ਨਾਵਲ ਸ਼ਨਵਾ ਅਸ਼ਬੀ ਦਾ “।,਼ਦਾ ਥਿੰਗਜ ਫਾਲ ਅਪਾਰਟ” ਜਿਸਨੂੰ ਪੰਜਾਬੀ ਵਿਚ ਅਨੁਵਾਦ ਡਾ. ਜੋਗਿੰਦਰ ਕੈਰੋਂ ਨੇ ਕੀਤਾ ਐ *ਟੁੱਟ ਭੱਜ, ਜਿਸ ਦਾ ਇਕ ਪਾਤਰ ਇਸ ਮੁਫਤ ਦੇ ਕੜਾਹ ਦਾ ਵਿਰੋਧ ਕਰਦਾ ਐ। ਇਹ ਨਾਵਲ ਪੰਜਾਬ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਐ। ਇਹ ਨਾਵਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਮਿਲ ਸਕਦਾ ਐ। ਇੱਕ ਦਿਨ ਮੈਨੂੰ ਇਕ ਬਜ਼ੁਰਗ ਦਾ ਫੋਨ ਆਇਆ, ਉਹਨਾਂ ਨੇ ਦੱਸਿਆ ਕਿ ਇਸ ਵਕਤ ਵੰਨਵੇਂ ਸਾਲਾਂ ਦਾ ਐ। ਤੈਨੂੰ ਕੁੱਝ ਦੱਸਣ ਲਈ ਫੋਨ ਕੀਤਾ ਐ, ਕਿ ਤੁਸੀਂ ਇਸਨੂੰ ਆਪਣੀ ਲਿਖਤ ਬਣਾ ਲੈਣਾ। ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ ਬੰਦੇ ਸੱਥਾਂ ਵਿੱਚ ਬੈਠੇ ਤਾਸ਼ ਕੁੱਟਦੇ ਹਨ ਤੇ ਘਰਾਂ ਵਿੱਚ ਪਰਵਾਸੀ ਮੌਜਾਂ ਲੁੱਟਦੇ ਹਨ। ਮੰਡੀ ਵਿੱਚ ਤਲਾਈ ਵੇਲੇ ਸਰਦਾਰ ਜੀ ਜਾਂਦੇ ਹਨ। ਫੇਰ ਜਦੋਂ ਬੈਂਕਾਂ ਵਾਲੇ ਆਉਂਦੇ ਹਨ ਫੇਰ ਇਕੱਠੇ ਹੋ ਕੇ ਧਰਨਾ ਲਗਾਉਂਦੇ ਹਨ। ਨਵਾਂ ਡਰਾਮਾ ਕਰ ਰਹੇ ਹਨ। ਇਹਨਾਂ ਨੂੰ ਪੰਜਾਬ ਸਰਕਾਰ ਨੇ ਮੁਫ਼ਤ ਦਾ ਕੜਾਹ ਐਸਾ ਛਕਾਇਆ ਐ, ਲੋਕ ਹੱਕਾਂ ਲਈ ਇਕੱਠੇ ਨਾ ਹੋਣ ਜੇ ਕਿਤੇ ਨੀਲੇ ਕਾਰਡ ਵਿਚੋਂ ਨਾਮ ਕੱਟ ਤਾਂ, ਧਰਨਾ ਲਗਾ ਕੇ ਬਹਿ ਜਾਣਗੇ। ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੇ ਪਾਉ ਦਾਦੇ ਜਿਹਨਾਂ ਦੇ ਅੱਧੀ ਦਰਜਨ ਜੁਆਕ ਹੁੰਦੇ, ਉਹ ਨਹੀਂ ਜਿਉਂਦੇ ਰਹੇ। ਤੁਹਾਡੇ ਘਰਾਂ ਵਿੱਚ ਜੁਆਕ ਇਕ ਜਾਂ ਦੋ ਹਨ।ਮਾਪੇ ਤੁਹਾਡੇ ਬਿਰਧ ਆਸ਼ਰਮ ਦੇ ਵਿੱਚ ਤੇ ਤੀਵੀਂਆਂ ਬਿਊਟੀ ਪਾਰਲਰਾਂ ਦੇ ਵਿੱਚ ਜਾਂ ਫੇਰ ਕਿਸੇ ਸਾਧ ਦੇ ਡੇਰੇ ਉਤੇ, ਤੁਸੀਂ ਆਖਦੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਐ। ਤੁਹਾਡੇ ਹੱਡ ਹਰਾਮੀ ਹੋ ਗਏ ਨੇ, ਤੁਹਾਡੇ ਵਿੱਚ ਸੱਤਿਆ ਨਹੀਂ ਰਹੀ। ਫੁਕਰਪੁਣਾ ਤੁਸੀਂ ਸਿਰੇ ਦਾ ਕਰਦੇ ਓ। ਆਸ਼ਰਮ ਵਿੱਚ ਮਰੀ ਮਾਂ ਦਾ ਭੋਗ ਮੈਰਿਜ ਪੈਲੇਸਾਂ ਵਿੱਚ ਪਾਉਂਦੇ ਓ। ਕੁੜੀਆਂ ਦੇ ਵਿਆਹ ਉਤੇ ਕੰਜਰ ਨਚਾਉਂਦੇ ਓ। ਥੋਨੂੰ ਕੋਈ ਸ਼ਰਮ ਹਿਆ ਐ।
ਹੋਇਆ ਕੀ ਦੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨੀ ਮਾਰਿਆ,।। ਤੀਜਾ ਪੈੱਗ ਲਾ ਕੇ ਤੇਰੀ ਬਾਂਹ ਫੜ੍ਹਨੀ।। ਕਿਤੇ ਡੁੱਬ ਕੇ ਮਰ ਜਾਓ। ਸਾਲੇ ਯੱਧੇ ਪੈੱਗ ਲਾ ਕੇ ਬਾਂਹ ਫੜਨ ਦੇ।
ਬਾਬਾ ਹੋਰ ਪਤਾ ਨਹੀਂ ਕੀ ਕੀ ਬੋਲਦਾ ਰਿਹਾ। ਮੇਰੇ ਕੰਨ ਅੰਬ ਹੋ ਗਏ। ਬਾਬਾ ਬੋਲਦਾ ਸੀ, ਇਹਨਾਂ ਨੂੰ ਜ਼ਮੀਨਾਂ ਦੀ ਘੁਮੇਰ ਚੜ੍ਹੀ ਐ। ਤੂੰ ਦੇਖੀ ਇਹ ਅਗਲੇ ਦਿਨਾਂ ਵਿੱਚ ਨਾ ਘਰ ਦੇ ਨਾ ਘਾਟ ਦੇ ਰਹਿਣਗੇ। ਜ਼ਮੀਨਾਂ ਤਾਂ ਬੈਂਕਾਂ ਕੋਲ ਗਿਰਵੀ ਨੇ। ਲਿਮਟਾਂ ਤੇ ਕਰਜ਼ਿਆਂ ਨੇ ਇਹਨਾਂ ਦਾ ਝੁੱਗਾ ਚੌੜ ਚੁਪੱਟ ਕਰਨਾ ਐ। ਤੂੰ ਦੇਖੀ ਇਹ ਦਿਹਾੜੀਆਂ ਕਰਦੇ ਫਿਰਨਗੇ। ਚੱਲ ਛੱਡ ਆਪਾਂ ਇਹਨਾਂ ਮੰਗਤਿਆਂ ਤੋਂ ਕੀ ਲੈਣਾ ਐ। ਇਹਨਾਂ ਨੂੰ ਮੁਫ਼ਤ ਦਾ ਕੜਾਹ ਖਾਣ ਦਿਓ। ਬਾਬੇ ਦੀ ਭਵਿੱਖਬਾਣੀ ਨੇ ਮੈਨੂੰ ਚੁੱਪ ਕਰਵਾ ਦਿੱਤਾ ਹੈ। ਹੁਣ ਮੈਂ ਚੁੱਪ ਆਂ। ਕੜਾਹ ਖਾਣੇ ਚੁੱਪ ਹਨ। ਹਕੂਮਤ ਮਨਮਰਜ਼ੀਆਂ ਕਰਦੀ ਹੈ। ਕੋਈ ਬਾਬੇ ਵਰਗਾ ਨਜ਼ਰ ਨਹੀਂ ਆਉਂਦਾ। ਕੀ ਬਣੇਗਾ ਕੜਾਹ ਖਾਣ ਵਾਲਿਆਂ ਦਾ ?
—-
ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਮਨ ਦਾ ਸਮੁੰਦਰ
Next articleਬੁੱਧ ਵਚਨ