(ਸਮਾਜ ਵੀਕਲੀ)
ਉਹ ਡਰ ਗਏ ਹਨ
ਮਰ ਗਏ ਹਨ, ਬਿਨ ਮੌਤੇ
ਉਹ ਗੀਂਗਦੇ ਨੇ,
ਜਿਉਂਦੇ ਹੋਣ ਦੇ ਭਰਮ ਵਿੱਚ
ਚੁੱਕੀ ਫਿਰਦੇ ਹਨ
ਆਪੋ ਆਪਣੀ ਲਾਸ਼ ਨੂੰ
ਸੰਭਾਲ ਸੰਭਾਲ ਰੱਖਦੇ ਹਨ
ਗਲੀਆਂ ਜੜੀਆਂ ਲਾਸ਼ਾਂ ਨੂੰ
ਮੁਸ਼ਕ ਮਾਰਦੀਆਂ ਨੇ,
ਪਰ ਉਹਨਾਂ ਨੂੰ ਆਉਂਦਾ ਨਹੀਂ ਮੁਸ਼ਕ
ਆਪਣੀ ਲਾਸ਼ ਦਾ
ਜਦ ਮੁਸ਼ਕ ਆਉਣਾ ਬੰਦ ਹੋ ਜਾਂਦਾ
ਤਾਂ ਬੰਦਾ ਮਰ ਜਾਂਦਾ ਹੈ
ਮਰੇ ਬੰਦੇ ਬੋਲ ਨਹੀਂ ਸਕਦੇ
ਉਹ ਤਾਂ ਬਣ ਕੇ ਰਹਿ ਜਾਂਦੇ ਹਨ
ਪੇਜ ਅਕਾਊਂਟ ਦਾ ਚੈੱਕ
ਜੋ ਹਰ ਪੰਜ ਸਾਲ ਬਾਅਦ
ਸਿਰਫ ਜਮਾਂ ਹੁੰਦਾ ਹੈ, ਕੈਸ਼ ਨੀਂ
ਹੁਣ ਫੇਰ ਉਹ ਚੈਕ ਕੈਸ਼ ਕਰਵਾਉਣ
ਲਈ ਕਰ ਰਹੇ ਹਨ
ਆਪੋ ਆਪਣੇ ਚੈਕ ਤੇ ਲਾਸ਼ਾਂ ਨੂੰ ਇਕੱਠੇ,
ਤਾਂ ਕਿ ਉਹ ਹੋਰ
ਧਨਾਡ ਬਣ ਸਕਣ, ਗਲ ਗਏ ਹਨ
ਉਹ ਇਕ ਥਾਂ ਪਏ
ਬੁੱਧ ਬਾਣ ਦੀ ਲੋੜ ਐ
ਉਹਨਾਂ ਨੂੰ ਹੁਣ
ਚੁਕੋ ਬਾਣ,
ਲਵੋ ਤਾਣ ਤੇ ਲਾਵੋ ਨਿਸ਼ਾਨਾ !
ਬੁੱਧ ਸਿੰਘ ਨੀਲੋਂ
੯੮੬੪੩੭੦੮੨੩
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly