ਬੁੱਧ ਚਿੰਤਨ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਭਾਈ ਆਦਤਾਂ ਤਾਂ ਨਾਲ ਹੀ ਜਾਂਦੀਆਂ ਨੇ!

ਪੰਜਾਬੀ ਵਿਦੇਸ਼ਾਂ ਵਿਚ ਤਾਂ ਚਲੇ ਗਏ ਪਰ ਉਥੇ ਜਾ ਕੇ ਕੁਝ ਨਵਾਂ ਸਿਖਿਆ ਨਹੀਂ ਸਗੋਂ ਇਧਰ ਦੇ ਸਾਰੇ ਕੰਮ ਕਰਨ ਲੱਗੇ ਹਨ. ਨਸ਼ੇ ਵੇਚਣੇ, ਕੁੱਟਮਾਰ ਕਰਨੀ, ਕੁੜੀਆਂ ਮਾਰਨੀਆਂ, ਹੁੱਲੜਬਾਜ,ਗੈਗ, ਪਤਾ ਨਹੀਂ ਕੀ ਕੀ ਕਰਦੇ ਅਾ, ਹੁਣੇ ਪੰਜਾਬਣ ਪਾਰਕ ਵਿਚ ਮਾਰ ਦਿਤੀ. ਤੀਵੀਆਂ ਨੇ ਅਜਾਦੀ ਦਾ ਅਰਥ ਬਹੁ ਪਤੀ ਬਣਾ ਲਿਆ ਐ. ਕਿਧਰ ਨੂੰ ਤੁਰ ਪਏ ਲੋਕ ?

*****
ਕੁੱਤਾ ਆਪਣਾ ਜਖਮ ਚੱਟ ਕੇ ਠੀਕ ਕਰ ਲੈਂਦਾ ਹੈ ਪਰ ਬੰਦਾ ਜਖਮ ਛਿੱਲ ਕੇ ਖਰਾਬ ਕਰ ਲੈਂਦਾ ਐ. ਬੰਦੇ ਤੇ ਕੁੱਤੇ ਵਿੱਚ ਇਹੋ ਫਰਕ ਹੁੰਦਾ ਹੈ । ਕਿਸੇ ਦੀਆਂ ਤਲੀਆਂ ਚੱਟਣੀਆਂ ਜਾਂ ਕਿਸੇ ਦੀ ਤਲੀਆਂ ਝੱਸਣੀਆਂ । ਪਰ ਜਦੋਂ ਕੋਈ ਰੁੱਖ ਹੀ ਚੱਟ ਜਾਵੇ ਫੇਰ ਕੀ ਹੋਵੇਗਾ ? ਹੋਣਾ ਤਾਂ ਓਹੀ ਹੁੰਦਾ ਹੈ ਜੋ ਗੁਰੂ ਨੂੰ ਭਾਵੇਂ । ਪਰ ਗੁਰੂ ਨੇ ਕਦੇ ਨਹੀਂ ਕਿਹਾ ਤੂੰ ਰੁੱਖ ਚੱਟ । ਸਿਆਣੇ ਕਹਿੰਦੇ ਹਨ ਜਿਸ ਬਲਦ ਨੂੰ ਰੱਸੇ ਵੱਢਣ ਦੀ ਆਦਤ ਪੈ ਜਾਵੇ, ਉਹ ਨਹੀਂ ਹਟਦੀ ਜੋ ਮਰਜ਼ੀ ਕਰ ਲਵੋ । ਜਦੋਂ ‘ਧਰਮ ਤੇ ਸੰਗਤ” ਰਲ ਜਾਣ ਫੇਰ ਰੁੱਖ ਕੀ ਬੱਚਿਆਂ ਦੇ ਵਜ਼ੀਫੇ ਵੀ ਛਕ ਗਏ । ਹੁਣ ਇ੍ਕ ਪੁਲਸ ਹਿਰਾਸਤ ਵਿੱਚ ਹੈ ਤੇ ਦੂਜਾ ਪੁਲਿਸ ਡਰਦਾ ਲੁਕਦਾ ਫਿਰਦਾ ਹੈ ।
#
ਟੀਵੀ ਸੱਭਿਆਚਾਰ ਨੇ ਸਾਡਾ ਸੁਆਦ ਬਦਲ ਕੇ ਰੱਖ ਦਿੱਤਾ । ਅਸੀਂ ਹਰ ਖਬਰ ਤੇ ਗੀਤ ਚੱਕਵਾਂ ਸੁਣਨ ਦੇ ਆਦੀ ਹੋ ਗਏ ਹਾਂ । ਜੇ ਕਿਧਰੇ ਕੋਈ ਕਲਾਸੀਕਲ ਤੇ ਸੰਜੀਦਾ ਗਾਇਕੀ ਦਾ ਸਮਾਗਮ ਹੋਵੇ ਤਾਂ ਉਥੇ ਗਿਣਤੀ ਦੇ ਸਰੋਤੇ ਹੁੰਦੇ ਹਨ ਤੇ ਜੇ ਕੋਈ ਮਾਰਧਾਰ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਗਾਇਕੀ ਦਾ ਅਖਾੜਾ ਹੋਵੇ ਲੋਕ ਵਹੀਰਾਂ ਘੱਤੀ ਆਉਦੇ ਹਨ । ਟੀਵੀ ਉਤੇ ਕਦੇ ਕੱਪੜਾ ਪਾ ਕੇ ਦੇਖਣ ਦਾ ਸਮਾਂ ਆ ਗਿਆ ਸੀ । ਹੁਣ ਹਰ ਕੋਈ ਹਰ ਤਰ੍ਹਾਂ ਦੀ ਲਚਰਤਾ ਜੇਬ ਵਿੱਚ ਪਾਈ ਫਿਰਦਾ ਹੈ ।
##
ਗੁਰੂ ਅਸੀਂ ਨਾਨਕ ਦੇਵ ਜੀ ਮੰਨਦੇ ਹਾਂ ਤੇ ਅੰਮ੍ਰਿਤ ਕਿਸੇ ਡੇਰੇ ਵਾਲਾ ਦਾ ਛਕਿਆ ਹੋਇਆ ਹੈ । ਮੱਥੇ ਟੇਕਣ ਕਿਸੇ ਮੜ੍ਹੀਆਂ ਮਸਾਣੀਆਂ ਉਤੇ ਜਾਂਦੇ ਹਾਂ । ਕਹਾਉਂਦੇ ਅਸੀਂ ਗੁਰੂ ਦੇ ਸਿੱਖ ਹਾਂ । ਇਹ ਅੰਤਰ ਤੇ ਵਿਰੋਧਤਾ ਹੀ ਹੈ ਜਿਸਨੇ ਸਾਨੂੰ ਸਦੀਆਂ ਤੋਂ ਗੁਲਾਮ ਬਣਾਇਆ ਹੋਇਆ ਹੈ । ਅਸੀਂ ਵਗੈਰ ਰੱਸੇ ਦੇ ਕੀਲੇ ਬੰਨੇ ਮਨੁੱਖ ਹਾਂ । ਕਹਾਉਂਦੇ ਅਸੀਂ ਆਜ਼ਾਦ ਹਾਂ !
###
ਭਗਵੰਤ ਸਿੰਘ ਮਾਨ ਜੀ ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਭੰਡ ਨਹੀਂ । ਮੰਨਿਆ ਹੈ ਕਿ ਸਤਵੰਜਾ ਸਾਲ ਦੀ ਖਿਲਰੀ ਤਾਣੀ ਸੁਲਝਾਉਣੀ ਮੁਸ਼ਕਿਲ ਹੈ ਪਰ ਬੋਲਚਾਲ ਦੀ ਵੀ ਇੱਕ ਮਰਿਆਦਾ ਹੁੰਦੀ ਹੈ । ਮੁੱਖ ਮੰਤਰੀ ਪੁਲਸੀਆ ਨੀਂ ਹੁੰਦਾ, ਕਿਉਂਕਿ ਪੁਲਸ ਆਪੇ ਜੱਜ ਤੇ ਅਾਪੇ ਕਾਤਲ ਬਣਦੀ ਆ.

ਹਰ ਗੱਲ ਵਿੱਚ ਵਿਅੰਗ ਕੱਸਣਾ ਕੰਨਾਂ ਨੂੰ ਤਾਂ ਚੰਗਾ ਲੱਗਦਾ ਹੈ ਪਰ ਗੱਲ ਉਹ ਹੁੰਦੀ ਹੈ ਜੋ ਦਿਲ ਨੂੰ ਛੂਹ ਜਾਵੇ । ਤੁਸੀਂ ਬਹੁਤ ਅਹਿਮ ਤੇ ਜੁੰਮੇਵਾਰ ਵਿਅਕਤੀ ਹੋ ਤੁਹਾਨੂੰ ਸੱਤਾ ਵਿਰੋਧੀ ਨਹੀਂ ਪੂਰੀ ਦੁਨੀਆਂ ਦੇਖ ਰਹੀ ਹੈ ਪਰ ਕੌਣ ਸਾਹਿਬ ਨੂੰ ਆਖੇ ਇੰਝ ਨਹੀ ਇੰਝ ਕਰ !
####
ਕੀ ਪੰਜਾਬ ਦੇ ਲੋਕਾਂ ਨੂੰ ਲੁੱਟ ਤੋਂ ਰਾਹਤ ਮਿਲ ਗਈ ?
ਪਿਛਲੇ ਵੀਹ ਸਾਲ ਦਾ ਸੀਵਰੇਜ਼ਾਂ ਵਿੱਚ ਫਸਿਆ ਗੰਦ ਸੜਕਾਂ ਉਤੇ ਲੋਕਾਂ ਨੂੰ ਘੇਰੀ ਖੜ੍ਹਾ ਹੈ । ਮਾਨਸੂਨ ਦੇ ਪਹਿਲੇ ਹੀ ਮੀਂਹ ਨੇ ਪਿਛਲੇ ਸਮਿਆਂ ਵਿੱਚ ਹੋਏ ਵਿਕਾਸ ਦੇ ਦਰਸ਼ਨ ਕਰਵਾ ਦਿੱਤੇ ਹਨ । ਹੁਣ ਲੋਕ ਤੇ ਮੀਡੀਆ ਨਵੀਂ ਸਰਕਾਰ ਨੂੰ ਛੱਜ ਵਿੱਚ ਪਾ ਕੇ ਛੱਟੇਗਾ । ਲੋਕਾਂ ਦੀ ਮਾਨਸਿਕਤਾ ਪੈਸਾ ਪ੍ਰਧਾਨ ਹੋ ਗਈ । ਜਿਹਨਾਂ ਦਾ ਤਨਖਾਹ ਨਾਲ ਢਿੱਡ ਨਹੀਂ ਭਰਦਾ ਉਹ ਲੋਕਾਂ ਤੋਂ ਰਿਸ਼ਵਤ ਮੰਗਦੇ ਹਨ ਫੇਰ ਜਦੋਂ ਫੜੇ ਜਾਣ ਫੇਰ ਮੂੰਹ ਲਕਾਉਦੇ ਹਨ । ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ । ਢਿੱਡ ਰੋਟੀਆਂ ਨਾਲ ਨਹੀਂ, ਸਬਰ ਨਾਲ ਭਰਨਾ ਹੁੰਦਾ ਹੈ ।

ਸਬਰ ਸੰਤੋਖ ਕੌਣ ਕਰੇ ?
#####
ਹਕੂਮਤਾਂ ਸ਼ਬਦ ਤੇ ਸੰਗੀਤ ਤੋਂ ਸਦਾ ਡਰਦੀਆਂ ਰਹੀਆਂ ਹਨ । ਅੌਰੰਗਜੇਬ ਨੇ ਸੰਗੀਤ ਉਤੇ ਪਾਬੰਦੀ ਲਾ ਕੇ ਰੱਖੀ ਹੈ ਪਰ ਸਾਡੇ ਪੁਰਖਿਆਂ ਸ਼ਬਦ ਤੇ ਸੰਗੀਤ ਨੂੰ ਨਾਲ ਰੱਖਿਆ । ਬਾਬਾ ਨਾਨਕ ਜੀ ਕੋਲ ਕੋਈ ਬੰਦੂਕ ਨਹੀਂ ਸੀ ਸਿਰਫ਼ ਸ਼ਬਦ ਸੀ ਤੇ ਭਾਈ ਮਰਦਾਨਾ ਜੀ ਕੋਲ ਰਬਾਬ ਸੀ । ਪੱਚੀ ਸਾਲ ਤੇ ਪੈਂਤੀ ਸੌ ਮੀਲ ਉਨ੍ਹਾਂ ਹਰ ਦਿਸ਼ਾ ਵਿੱਚ ਉਦਾਸੀਆਂ ਕੀਤੀਆਂ । ਤਰਕ, ਦਲੀਲ ਤੇ ਮਰਿਆਦਾ ਵਿੱਚ ਰਹਿ ਲੋਕਾਈ ਦਾ ਉਦਾਰ ਕੀਤਾ । ਅਸੀਂ ਸ਼ਬਦ ਤੇ ਰਬਾਬ ਵੀ ਭੁੱਲ ਗਏ ਹਾਂ । ਹੁਣ ਸਾਡੇ ਹੱਥਾਂ ਵਿੱਚੋਂ ਸ਼ਬਦ ਤੇ ਰਬਾਬ ਖੋਹ ਕੇ ਹਥਿਆਰਾਂ ਨੂੰ ਫੜਾਉਣ ਦੇ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ । ਸ਼ਬਦ ਤੇ ਰਬਾਬ ਸੰਗੀਤ ਮਨੁੱਖ ਨੂੰ ਮਨੁੱਖ ਨਾਲ ਜੋੜ ਦਾ ਹੈ ਤੇ ਮਨੁੱਖਤਾ ਪੈਦਾ ਹੁੰਦੀ ਹੈ । ਹਥਿਆਰ ਮਨੁੱਖ ਨੂੰ ਖਤਮ ਕਰਦਾ ਹੈ ਤੇ ਬੰਦਾ ਸਾਰੀ ਉਮਰ ਹਾਉਕੇ ਭਰਦਾ ਹੈ ।
#####
ਚੱਲ ਆਪਾਂ ਕੀ ਲੈਣਾ ਦੀ ਵਿਰਤੀ ਨੇ ਅੱਜ ਲੋਕ ਚੁਰਾਹੇ ਲਿਆ ਕੇ ਖੜ੍ਹੇ ਕਰ ਦਿੱਤੇ ਹਨ । ਲੋਕਾਂ ਦੀ ਚੁਪ ਨੇ ਤੇ ਸਿਆਸੀ ਪਾਰਟੀਆਂ ਦੀ ਭੁੱਖ ਨੇ ਲੋਕਾਂ ਨੂੰ ਮੰਗਤੇ ਬਣਾਇਆ ਹੈ । ਮੁਫਤ ਦੇ ਸੱਭਿਆਚਾਰ ਨੇ ਲੋਕਾਂ ਕਿਰਤਹੀਣ ਕੀਤਾ । ਕਿਰਤੀਆਂ ਨੂੰ ਮੁਫ਼ਤ ਦੇ ਰਾਸ਼ਨ ਨੇ ਮੰਗਤੇ ਬਣਾ ਦਿੱਤਾ ਹੈ । ਪੰਜਾਬ ਦੀ ਸਵਾ ਤਿੰਨ ਕਰੋੜ ਅਬਾਦੀ ਵਿੱਚੋਂ ਪੌਣੇ ਤਿੰਨ ਕਰੋੜ ਮੰਗਤੇ ਹਨ ਜਿਹੜੇ ਸਰਕਾਰ ਦਾ ਮੁਫਤ ਰਾਸ਼ਨ ਛਕਦੇ ਹਨ ।
######

ਸਿਆਸੀ ਆਗੂਆਂ ਲੋਕਾਂ ਨੇ ਤਲੀਆਂ ਉਤੇ ਬਹਾ ਚੋਗ ਚੁਬਾਏ ਹਨ ਪਰ ਇਹ ਸਿਆਸੀ ਆਗੂ ਕਾਰੂ ਬਾਦਸ਼ਾਹ ਦੀ ਸੰਤਾਨ ਲੋਕਾਂ ਦੀਆਂ ਤਲੀਆਂ ਤੇ ਰੁੱਖ ਹੀ ਚੱਟ ਗਈ । ਇਨ੍ਹਾਂ ਦੀ ਜੇ ਜ਼ਮੀਨ, ਜ਼ਮੀਰ ਤੇ ਜਾਇਦਾਦ ਕੁਰਕ ਕਰਕੇ ਲੋਕਾਂ ਨੂੰ ਵੰਡੀ ਜਾਵੇ ਤਾਂ ਕੋਈ ਬੱਚਾ ਵਿਦੇਸ਼ ਨਾ ਜਾਵੇ । ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹਨ ਇਸਦੇ ਵਿੱਚ ਸੱਤਾਧਾਰੀਆਂ ਹਾਕਮਾਂ ਦਾ ਨਹੀਂ ਲੋਕਾਂ ਦਾ ਕਸੂਰ ਹੈ । ਉਹ ਲੋਕ ਜੋ ਆਪਣੀਆਂ ਨਿੱਕੀਆਂ ਗਰਜ਼ਾਂ ਦੇ ਬਦਲੇ ਆਪਣੇ ਫਰਜ਼ ਭੁੱਲ ਗਏ, ਇਹ ਸੱਤਧਾਰੀ ਸਾਰਾ ਪੰਜਾਬ ਚਰ ਗਏ ਤੇ ਚਰ ਰਹੇ ਹਨ । ਹੁਣ ਜਦੋਂ ਲੋਕ ਆਪੋ ਆਪਣੇ ਇਲਾਕੇ ਦੇ ਵਿੱਚ ਪਛਾਣ ਕੌਣ ਕੀ ਸੀ ਹੁਣ ਕੀ ਬਣ ਗਿਆ ? ਤੁਹਾਡੇ ਕਿਉਂ ਠੂਠੇ ਹੱਥ ਆ ਗਏ । ਕਦੋਂ ਜਾਗੋਗੇ ਪੰਜਾਬੀਓ ! ਨਿੱਕੇ ਹੁੰਦੇ ਸੁਣਿਆ ਕਰਦੇ ਸੀ । ਜੱਟਾ ਜਾਗ ਬਈ ਹੁਣ ਜਾਗੋ ਆਈ ਆ! ਚਾਹੀਦਾ ਤਾਂ ਇਹ ਸੀ ਕਿ ਬੰਦਿਆ ਜਾਗ ਬਈ ਹੁਣ ਜਾਗੋ । ਉਸ ਜਾਗੋ ਨੇ ਜਿਹੜੇ ਜੱਟਾਂ ਨੂੰ ਜਗਾ ਦਿੱਤਾ ? ਉਹ ਬਣ ਗਏ ਹੁਣ ਆੜਤੀਏ,ਜਾਗੀਰਦਾਰ ਤੇ ਜਿਹੜੇ ਸੁੱਤੇ ਰਹੇ ਉਹ ਅੱਜ ਵੀ ਸੁੱਤੇ ਹੀ ਹਨ । ਘਰਾਂ ਤੇ ਸ਼ਹਿਰਾਂ ਵਿੱਚ ਜਿਉਦੀਆਂ ਲਾਸ਼ਾਂ ਫਿਰਦੀਆਂ ਹਨ ।
###
ਸਮਾਜ ਵਿੱਚ ਕਿਰਤੀ ਵਰਗ ਸੀ ਪਰ ਮਨੂੰ ਵਾਦ ਨੇ ਲੋਕਾਂ ਨੂੰ ਜਾਤੀਆਂ ਵਿੱਚ ਵੰਡ ਦਿੱਤਾ ਤੇ ਅੱਜ ਕੁੱਝ ਕੁ ਸ਼ੈਤਾਨ ਬਹੁਗਿਣਤੀ ਸ਼ੈਤਾਨਾਂ ਉਪਰ ਰਾਜ ਕਰਦੇ ਹਨ । ਇਹ ਉਦੋਂ ਤੱਕ ਕਰਦੇ ਰਹਿਣਗੇ ਜਦੋਂ ਤੱਕ ਸਾਂਝੀ ਵਾਲ ਸਦਾਇਨ ਦਾ ਬੋਲਬਾਲਾ ਨਹੀਂ ਹੁੰਦਾ !

 ਬੁੱਧ ਸਿੰਘ ਨੀਲੋੰ
9464370823

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਥਿੜਕੇ ਕਦਮ
Next article*’ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਡੇਰਾਬੱਸੀ ‘ਚ ਲੱਗਿਆ‌ 14ਵਾਂ ਕੈਂਪ*