ਬੁੱਧ ਚਿੰਤਨ

ਬੁੱਧ ਸਿੰਘ ਨੀਲੋੰ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਮੈਂ ਹਾਂ।

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ਜਦੋਂ ਇਹ ਗੱਲ ਹਰ ਪੰਜਾਬੀ ਦੇ ਮਨ ਵਿੱਚ ਇਹ ਗੱਲ ਆ ਗਈ ਤਾਂ ਪੰਜਾਬ ਨੂੰ ਕੋਈ ਵੇਚ ਨਹੀਂ ਸਕਦਾ । ਦੁੱਖ ਇਸ ਗੱਲ ਦਾ ਹੈ ਕਿ ਅਸੀਂ ਜਾਤ, ਗੋਤ, ਇਲਾਕਾ ਤੇ ਪਾਰਟੀਆਂ ਵਿੱਚ ਵੰਡੇ ਹੋਏ ਹਾਂ । ਸਾਰੇ ਪੰਜਾਬੀ ਸਮੇਂ ਦੀਆਂ ਸਰਕਾਰਾਂ ਤੋਂ ਇਕੱਲੇ ਇਕੱਲੇ ਕੁੱਟ ਖਾ ਖਾ ਰਹੇ ਹਾਂ ਪਰ ਪੰਜਾਬ ਦੇ ਲਈ ਇੱਕ ਮੰਚ ਉਤੇ ਇਕੱਠੇ ਨਹੀਂ ਹੁੰਦੇ। ਅਖਾਣ ਹੈ ਕਿ “ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ !” ਅਸੀਂ ਸਭ ਸੱਤਾਧਾਰੀਆਂ ਤੋਂ ਸਿਸਟਮ ਤੋਂ ਪੀੜਤ ਹਾਂ। ਇਹ ਪੀੜ ਕਿਵੇਂ ਦੂਰ ਹੋਵੇ ? ਏਕੇ ਵਿੱਚ ਬਲ ਹੈ, ਵਾਲੀ ਕਹਾਣੀ ਸਭ ਨੇ ਪੜ੍ਹੀ ਹੈ ਪਰ ਕਦੇ ਜ਼ਿੰਦਗੀ ਵਿੱਚ ਵਰਤੀ ਨਹੀਂ। ਅਮਲ ਨਹੀਂ ਕੀਤਾ। ਸਾਨੂੰ ਲੁੱਟਣ ਵਾਲੇ, ਸਾਨੂੰ ਕੁੱਟਣ ਵਾਲੇ ਸਭ ਇਕੱਠੇ ਹਨ ਤੇ ਹੋ ਜਾਂਦੇ ਹਨ ਪਰ ਪੰਜਾਬੀ ਇਕੱਠੇ ਨਹੀਂ ਹੁੰਦੇ! ਨਾ ਕਦੇ ਅਸੀਂ ਪੰਜਾਬੀ ਹੋਣ ਦਾ ਮਾਣ ਮਹਿਸੂਸ ਕੀਤਾ ਹੈ । ਅਸੀਂ ਪੰਜਾਬੀ ਹਾਂ ਨਾ ਕਿ ਕੁੱਝ ਹੋਰ ਹਾਂ। ਹੁਣ ਲੋੜ ਹੈ ਅਸੀਂ ਇਹ ਕਹੀਏ ਕਿ “ਪੰਜਾਬ, ਪੰਜਾਬੀ ਤੇ ਪੰਜਾਬੀਅਤ ਮੈਂ ਹੀ ਹਾਂ।
ਕੇਹਾ ਕਰਨਾ ਲੋੜੀਏ ?
ਹੁਣ ਤੇ ਕੋਈ ਸ਼ੱਕ ਨਹੀਂ ਰਿਹਾ ਕਿ ਟਕਸਾਲੀ, ਅਬਦਾਲੀ, ਅਫਗਾਨੀ, ਹਿਲਟਰ, ਫਿਲਟਰ, ਸਭ ਭਗਵਿਆਂ ਦੀ ਸ਼ਰਨ ਵਿੱਚ “ਆਤਮ ਸਮਰਪਣ ” ਹੋ ਗਏ ਹਨ। ਸਭ ਹੁਣ ਉਹਨਾਂ ਦੀ ਬੋਲੀ ਬੋਲਦੇ ਹਨ। ਲੋਕ ਚੁਪ ਹਨ। ਉਹ ਬੋਲਦੇ ਹੀ ਨਹੀਂ ਸਗੋਂ ਵੱਢ ਦੇ ਵੀ ਹਨ ਤੇ ਕੁੱਟਦੇ ਹਨ ਤੇ ਰੋਣ ਵੀ ਨਹੀਂ ਦੇਦੇ। ਪੰਜਾਬ ਦੇ ਕੁੱਝ ਜਾਗਦੇ ਲੋਕਾਂ ਨੇ ਖੁਰ ਰਹੇ ਤੇ ਵੇਚੇ ਜਾ ਰਹੇ ਲੋਕਾਂ ਨੂੰ ਜਗਾਣ ਦਾ ਉਪਰਾਲਾ ਕੀਤਾ ਹੈ।ਉਹ ਆਪਣੇ ਪੱਧਰ ਉੱਤੇ ਲੋਕਾਂ ਨੂੰ ਸੁਚੇਤ ਕਰਦੇ ਹਨ।
ਪੰਜਾਬੀਓ ! ਭਾਰਤੀਓ! ਲੋਕੋ!
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਖੁਰ ਜਾਣ ਤੋਂ ਬਹੁਤ ਹੀ ਚਿੰਤੁਤ ਹਨ ਪਰ ਕੀਤਾ ਕੀ ਜਾਵੇ ? ਕੀ ਕਰਨ ? ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਲੋਕਾਈ ਦਾ ਇਕੱਠੇ ਹੋਣਾ ਜਰੂਰੀ ਹੈ। ਤਾਂ ਕਿ ਪੰਜਾਬ ਤੇ ਦੇਸ਼ ਨੂੰ ਸੰਭਾਲਿਆ ਤੇ ਬਚਾਇਆ ਜਾ ਸਕੇ ? ਹੋਣਾ ਕੀ ਚਾਹੀਦਾ ਹੈ ਤੇ ਹੁੰਦਾ ਕੀ ਹੈ? ਲੋਕ ਕੀ ਚਾਹੁੰਦੇ ਤੇ ਕਰਦੇ ਹਨ? ਵਿਚਾਰਨ ਦੀ ਲੋੜ ਹੈ ਕਿ ਨਹੀਂ ?
ਸੋਚੋ ਜਰਾ ਪਿਆਰੇ ਲੋਕੋ !
ਜਦੋਂ ਲੋਕ ਹਰ ਤਰ੍ਹਾਂ ਦਾ ਟੈਕਸ ਦੇੰਦੇ ਹਨ ਫੇਰ ਨਾ ਬੱਚਿਆਂ ਨੂੰ ਸਿਖਿਆ ਤੇ ਨਾ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਿਆਸਤ ਕਰੇ ਵਪਾਰ ਨਾ ਮੋਹ ਨਾ ਪਿਆਰ ਫੇਰ ਕੀ ਕੀਤਾ ਜਾਵੇ ?
ਨੌਜਵਾਨ ਹੱਥਾਂ ਵਿੱਚ ਚੁੱਕੀ ਫਿਰਦੇ ਹਨ ਡਿਗਰੀਆਂ, ਨਸ਼ਾ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ, ਧੱਕੇਸ਼ਾਹੀ. ਖੁਦਕੁਸ਼ੀਆਂ ਤੇ ਦੁਰਕਾਰ , ਪਾਣੀ ਦਾ ਡਿੱਗ ਰਿਹਾ ਮਿਆਰ।ਸਰਕਾਰ ਦੇ ਰਹੀ ਹੈ ਘਟੀਆ ਸਿਸਟਮ,
ਪੁਲਿਸ ਅੱਤਿਆਚਾਰ ਤੇ ਡਾਂਗ ਦਾ ਸੱਭਿਆਚਾਰ, ਪੰਜਾਬ ਵਿੱਚ ਵਧਿਆ ਲੋਟੂ ਮਾਫੀਆ ਤੇ ਸਰਕਾਰ
ਸਿਆਸਤਦਾਨ ਦੇ ਲਾਰੇ ਹਨ ਤੇ ਵੱਧ ਰਹੇ ਅਪਰਾਧ ਤੇ ਡਿੱਗ ਰਿਹਾ ਇਖਲਾਕ ਹੈ।
###
ਆਓ ਕਰੀਏ ਵਿਚਾਰ !
ਕੀ ਏ ਆਪਣਾ ਇਹ ਸੱਭਿਆਚਾਰ ? ਮਨਾਂ ਦੇ ਅੰਦਰ ਉਠਦੇ ਸਵਾਲ ਜਿਹਨਾਂ ਦੇ ਜਵਾਬ ਦੀ ਤਲਾਸ਼ ਸਿਆਸਤਦਾਨਾਂ ਦੇ ਜੁਮਲੇ ਤੇ ਗੱਪਾਂ ਸੁਣ ਸੁਣ ਕੇ ਅੱਕ ਤੇ ਥੱਕ ਗਏ ਹਨ। ਕੀ ਹੋਇਆ ਹੈ? ਕੀ ਦੱਸਾਂ ਤੁਸੀਂ ਵੱਧ ਜਾਣਦੇ ਹੀ ਹੋ।ਜਿਹਨਾਂ ਨੇ ਲੋਕਾਂ ਦਾ ਜੋ ਨਾਸ ਮਾਰਿਆ ਹੈ ਤੇ ਮਾਰ ਰਹੇ ਹਨ। ਲੋਕੋ ਤੁਸੀਂ ਜੋ ਮੁੱਲ ਤਾਰਿਆ , ਤੁਸੀਂ ਸਭ ਜਾਣਦੇ ਹੋ !
###
ਹੁਣ ਤਾਂ ਹਰ ਕੋਈ ਗਾਵੇ,ਕੀਤਾ ਕੀ ਜਾਵੇ.ਕਰੀਏ ਕੀ ?
ਕੀਤਾ ਕੀ ਜਾਵੇ ? ਕੀ ਕਰੀਏ ?
ਕਿਵੇਂ ਕਰੀਏ ? ਇਹ ਸਵਾਲ ਦੇ ਹਨ। ਹਰ ਇਕ ਦੇ ਮਨ ਦੇ ਅੰਦਰ ਪਰ ਕੋਈ ਨਾਇਕ ਨਜ਼ਰ ਨਹੀਂ ਆ ਰਿਹਾ ਤੇ ਸਭ ਖਲਨਾਇਕ ਹਨ। ਕੋਈ ਨਾਇਕ ਕਿਉ ਨਹੀਂ ਬਣ ਰਿਹਾ ? ਤੁਸੀਂ ਜਾਣਦੇ ਹੀ ਜੇ ਨਹੀ ਤਾਂ ਸੁਣੋ ਤੇ ਸੋਚੋ! ਬੇਰੁਜ਼ਗਾਰੀ ਤੇ ਬੇਕਾਰੀ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਹਰ ਰੋਜ਼ ਨੌਜਵਾਨ ਵਿਦੇਸ਼ਾਂ ਨੂੰ ਰਹੇ ਹਨ ਤੇ ਸਰਕਾਰ ਗੱਲਾਂ ਦਾ ਕੜਾਹ ਛਕਾ ਰਹੀ ਹੈ । ਹਰ ਰੋਜ਼ ਨਵੀਂ ਗੱਪ ਮਾਰੀ ਜਾ ਰਹੀ ਹੈ, ਮੀਟਿੰਗਾਂ ਹੋ ਰਹੀਆਂ ਹਨ । ਮਗਰਮੱਛ ਸ਼ਰੇਆਮ ਨਸ਼ੇ ਵੇਚ ਰਹੇ ਹਨ। ਹਰ ਪਿੰਡ ਤੇ ਘਰਾਂ ਤੱਕ ਮਾਲ ਪੁੱਜਦਾ ਕਰਵਾਉਣ ਦੀ ਪਹੁੰਚ ਹੈ।ਲੋਕ ਪੁਲਿਸ ਨੂੰ ਤਸਕਰਾਂ ਦੇ ਨਾਮ ਦੱਸਦੇ ਹਨ। ਵੇਚਣ ਵਾਲਿਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਵੀ ਕਰਦੇ ਹਨ ਪਰ ਫੇਰ ਵੀ ਕੋਈ ਡਰ ਨਹੀਂ, ਪੁਲਿਸ ਕਾਗਜ਼ਾਂ ਦਾ ਢਿੱਡ ਭਰਦੀ ਹੈ। ਜਨਤਕ ਇਕੱਠ ਕਰਦਿਆਂ ਲੋਕਾਂ ਨੂੰ ਸੂਚਨਾ ਦੇਣ ਦੀ ਸਲਾਹ ਦੇਂਦੀ ਹੈ। ਭਲਾ ਪੁਲਿਸ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਦੇ ਵਿੱਚ ਕੌਣ ਕੀ ਕਰਦੈ ? ਕਿਹੜਾ ਕੀ ਚਰਦਾ ਹੈ ? ਸਭ ਨੂੰ ਸਭ ਦਾ ਪਤਾ ਹੈ ਪਰ ਕੰਨਾਂ ਵਿੱਚ ਰੂੰ ਪਾਈ ਹੋਈ ਹੈ ਕਿਉਂਕਿ ਜੇ ਮਗਰਮੱਛ ਫੜ ਲਏ ਤਾਂ ਖਰਚ ਪਾਣੀ ਕਿਵੇਂ ਚੱਲੂ? ਪਰ ਲੋਕ ਹੁਣ ਕਿਧਰ ਜਾਣ ?
##
ਇਹਨਾਂ ਮਸਲਿਆਂ ਨੇ ਸਾਰੇ ਲੋਕ ਦੁਖੀ ਕੀਤੇ ਹਨ ਪਰ ਇਹਨਾਂ ਮਸਲਿਆਂ ਦਾ ਹਲ ਕੀ ਕਰੀਏ ? ਇਹ ਮਸਲੇ ਵਿਚਾਰ ਕਰਨ ਦੇ ਲਈ ਪੰਜਾਬ ਨੂੰ ਹੱਸਦਾ ਵਸਦਾ ਦੇਖਣ ਦੀ ਉਮੀਦ ਰੱਖਦੇ ਆਗਾਂਹਵਧੂ ਸੁਚੇਤ ਤੇ ਸੂਝਵਾਨ ਚਿੰਤਕਾਂ ਨੂੰ ਇਕ ਮੰਚ ਤੇ ਵਿਚਾਰ ਸਾਂਝਾ ਕਰਨ ਤੇ ਕੋਈ ਨਵੀਂ ਰਣਨੀਤੀ ਤਿਆਰ ਕਰਨ ਦੀ ਲੋੜ ਹੈ ਕਿ ਕੋਈ ਤਾਂ ਉਠੇ ਮਰਦ ਤੇ ਬਦਲੇ ਲੋਕਾਂ ਦੀ ਤਕਦੀਰ ! ਇਸ ਕਾਰਜ ਲਈ ਪੰਜਾਬ ਦੇ ਹਰ ਖੇਤਰ ਵਿੱਚ ਕਾਰਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਕਾਲਮਨਵੀਸ, ਪੱਤਰਕਾਰ, ਬੁੱਧੀਜੀਵੀਆਂ, ਵਿਦਿਆਰਥੀਆਂ, ਧਾਰਮਿਕ ਸੰਸਥਾਵਾਂ ਦੇ ਅਗਾਂਹਵਧੂ ਸੋਚ ਦੇ ਸੁਚੇਤ ਵਰਗ ਦੇ ਜਿਉਂਦੇ ਤੇ ਜਾਗਦੇ ਲੋਕ ਸਾਹਮਣੇ ਆਉਣ ਹੈ ਤਾਂ ਹੀ ਗੁਆਚ ਰਹੇ. ਖੁਰ ਰਹੇ. ਪਲ ਪਲ ਮਰ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਸਾਂਝਾ ਮੰਚ ਬਣਾਇਆ ਜਾ ਸਕੇਗਾ ।
##
ਪੰਜਾਬ ਦਾ ਹਰ ਮਨੁੱਖ ਵਿਅਕਤੀਗਤ ਤੇ ਪਰੇਸ਼ਾਨ ਤਾਂ ਹੈ ਪਰ ਕੀ ਕਰੀਏ ? ਕਿਵੇਂ ਪੰਜਾਬ ਨੂੰ ਬਚਾਇਆ ਜਾਵੇ ਸਬੰਧੀ ਦੁਬਿਧਾ ਵਿੱਚ ਹੈ.ਇਹ ਸੱਚ ਹੈ ਕਿ ਹੁਣ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਉਡੀਕ ਕਰਨ ਦੇ ਨਾਲੋ ਕਿਸੇ ਸੰਘਰਸ਼ ਦੇ ਵਿੱਚ ਲੜਨ ਦੀ ਲੋੜ ਹੈ।
ਸਿਆਸਤਦਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਬਹੁਗਿਣਤੀ ਲੋਕ ਲੁੱਟੇ ਜਾ ਰਹੇ ਹਨ.
ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ..ਹੁਣ ਚੁਪ ਕਰਕੇ ਬੈਠ ਜਾਣਦਾ ਸਮਾਂ ਨਹੀਂ । ਸਿਰ ਜੋੜਨਾ ਦਾ ਵੇਲਾ ਹੈ। ਧੜੇਬੰਦੀਆਂ ਛੱਡਕੇ ਧੌਣ ਵਿੱਚੋ ਹੰਕਾਰ ਦੇ ਕੀਲੇ ਤੇ ਸਰੀਏ ਕੱਢ ਕੇ ਜੁੜੋ ਤੇ ਰਲ ਕੇ ਤੁਰੋ। ਹੁਣ ਜੁੜਿਆ ਬਿਨ ਸਰਨਾ ਨਹੀਂ ਤੇ ਬਿਨ ਮੌਤ ਮਰਨਾ ਨਹੀਂ !ਲੋਕਤੰਤਰ ਦਾ ਬਦਲ ਪੂਰਨ ਸਵਰਾਜ ਹੈ।
ਕਦੇ ਬਾਬੇ ਨਾਨਕ ਨੇ ਆਖਿਆ ਸੀ
ਰਾਜੇ ਸੀਹ ਮੁਕਦਮ ਕੁੱਤੇ
ਪਰ ਹੁਣ ਕੌਣ ਆਖੇ ?
ਏਹੀ ਮਾਰ ਪਈ ਕੁਰਲਾਣੇ
ਤੈ ਕੀ ਦਰਦ ਨਾ ਆਇਆ
ਬਾਬੇ ਨੇ ਕਿਰਤ ਕੀਤੀ ਤੇ ਆਖਿਆ
ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ
ਪਰ ਹਾਕਮਾਂ ਨੇ ਤੁਹਾਨੂੰ ਭਿਖਾਰੀ ਬਣਾ ਦਿੱਤਾ
ਕਿਰਤ ਖੋ ਕੇ ਭਿਖਾਰੀਆਂ ਦੀ ਕਤਾਰ ਵਿੱਚ ਖੜ੍ਹਾ ਦਿੱਤਾ ।
ਆਟਾ ਦਾਲ ਮੰਗਣ ਲਾ ਦਿੱਤਾ । ਤੁਹਾਨੂੰ ਹੁਣ ਆਟਾ ਘਰ ਮਿਲੂਗਾ!
ਪਰ ਲੋਕੋ ਹੁਣ ਸਿਹਤ, ਸਿੱਖਿਆ, ਕਿਰਤ ਤੇ ਰੁਜ਼ਗਾਰ ਮੰਗੋ ਤੇ ਕਿਰਤ ਦੀ ਰਾਖੀ ਕਰਨੀ ਸਮਝੋ । ਪੰਜਾਬੀਆਂ ਦਾ ਫਰਜ਼ ਐ ਕਿ ਉਹ ਆਪਣੀ ਵਿਰਾਸਤ ਨੂੰ ਯਾਦ ਕਰਨ ਤੇ ਉਸਦੇ ਉਪਰ ਪਹਿਰਾ ਦੇਣ !
###
ਆਓ ! ਆਪੋ ਆਪਣੀ ਹਉਮੈ ਨੂੰ ਛੱਡਕੇ ਪੰਜਾਬ ਦੇ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ ਤਾਂ ਹੀ ਪੰਜਾਬ ਬਚ ਸਕਦਾ ਹੈ…ਨਹੀ…ਤਾਂ ਸਭ ਕੁੱਝ ਤੁਹਾਡੇ ਸਾਹਮਣੇ ਹੈ..
ਪੰਜਾਬ ਨੂੰ ਬਚਾਉਣ ਲਈ ਆਓ ਰਲਮਿਲ ਕੇ ਇੱਕ ਹੰਭਲਾ ਮਾਰੀਏ। ਤੇ ਆਪਣੇ ਜਿਉਂਦੇ ਹੋਣ ਦੀ ਸ਼ਹਾਦਤ ਦੇਈਏ! ਮੁੱਠੀ ਵਿੱਚੋਂ ਕਿਰਦੇ ਪੰਜਾਬ ਤੇ ਦੇਸ਼ ਨੂੰ ਬਚਾਈਏ।
##
ਹੁਣ ਲੜਨ ਦੀ ਲੋੜ ਹੈ
ਜਿਉਣ ਦੀ ਲੋੜ ਹੈ
ਨਾ ਕਿ ਮਰਨ ਦੀ ਨਹੀਂ ,
ਭਵਸਾਗਰ ਤਰਨ ਦੀ ਲੋੜ ਹੈ,
ਕਿਛੁ ਕਹੀਏ ਕਿਛੁ ਸੁਣੀਏ,
ਨਵੇਂ ਵਸਤਰ ਬੁਣੀਏ।
ਆਓ ਪੰਜਾਬੀਓ ਆਓ,
ਨਾ ਬਦੇਸ਼ਾਂ ਨੂੰ ਭੱਜੀ ਜਾਓ,
ਆਓ ਸਿਰ ਜੋੜੀਏ,
ਕੇਹਾ ਕਰਨਾ ਲੋੜੀਏ,
ਕੋਈ ਕਾਫਲਾ ਤੋਰੀਏ,
ਉਡੀਕਦਾ ਪੰਜਾਬ ਹੈ,
ਮੰਗਦਾ ਹਿਸਾਬ ਹੈ ।
ਬੁੱਧ ਬੋਲ
ਵਜਾਓ ਢੋਲ
ਖੋਲ੍ਹਦਾ ਪੋਲ
ਆਓ ਪੰਜਾਬੀਓ ਪੰਜਾਬ ਬਚਾਈਏ ।
ਦੇਸ਼ ਬਚਾਈਏ। ਮਨੁੱਖਤਾ ਬਚਾਈਏ !
<>>>>>>>>>>

ਬੁੱਧ ਸਿੰਘ ਨੀਲੋੰ

9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 12/09/2024
Next articleਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 8 ਅਕਤੂਬਰ ਨੂੰ ਢਾਹਾਂ ਕਲੇਰਾਂ ਵਿਖੇ