ਬੁੱਧ ਚਿੰਤਨ

ਆਮ ਲੋਕਾਂ ਨੂੰ ਲੱਗੀਆਂ ਜੋਕਾਂ !

ਬੁੱਧ ਸਿੰਘ ਨੀਲੋਂ

ਪੰਜਾਬ ਕਦੇ ਸੋਨੇ ਦੀ ਚਿੜੀ ਹੁੰਦਾ ਸੀ ਪਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸਨੂੰ ਲੁੱਟ ਕੇ ਕੰਗਾਲ ਬਣਾ ਦਿੱਤਾ ਹੈ। ਇਹ ਸਿਆਸੀ ਪਾਰਟੀਆਂ ਸਾਨੂੰ ਲੁੱਟ ਦੀਆਂ ਰਹੀਆਂ। ਅਸੀਂ ਇਹਨਾਂ ਦੇ ਗੁਲਾਮ ਬਣ ਕੇ ਆਪਸ ਵਿੱਚ ਲੜਦੇ ਰਹੇ। ਸਿਆਸੀ ਪਾਰਟੀਆਂ ਨੇ ਵਿਕਾਸ ਦੇ ਨਾਂ ਉੱਤੇ ਆਪਣੀਆਂ ਜ਼ਮੀਨਾਂ ‌ਤੇ ਜਾਇਦਾਦਾਂ ਬਣਾਈਆਂ। ਸਿੱਖ ਕੌਮ ਨੂੰ ਪੰਥ ਖਤਰੇ ਵਿਚ ਹੈ ਦਾ ਨਾਅਰਾ ਦੇ ਕੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਪੰਜ ਦਹਾਕਿਆਂ ਤੋਂ ਲੁੱਟ ਦਾ ਰਿਹਾ। ਹੁਣ ਉਸ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਸੁਖਬੀਰ ਬਾਦਲ ਹੁਣ ਇਖਲਾਕੀ ਤੇ ਸਿਆਸੀ ਤੌਰ ਉੱਤੇ ਮਰ ਗਿਆ ਹੈ। ਇਹਨਾਂ ਨੇ ਪੰਜਾਬ ਦੀ ਜੋਂ ਹਾਲਤ ਕੀਤੀ ਹੈ, ਉਹ ਕੁੱਝ ਇਸ ਤਰ੍ਹਾਂ ਦੀ ਹੈ। ਪੰਜਾਬ ਦੀ ਹਾਲਤ ਉਸ ਜਜ਼ਮਾਨ ਵਰਗੀ ਹੈ ਜਿਹੜਾ ਨਾਈ ਕੋਲ ਗਿਆ ਆਪਣੀ ਹਜ਼ਾਮਤ ਕਰਵਾਉਣ ਗਿਆ ਸੀ । ਕਹਿੰਦਾ ” ਵਾਲ ਕਿੱਡੇ ਕਿੱਡੇ ਆ ਰਾਜਾ ਜੀ ?”” ਉਹ ਹੱਸ ਕੇ ਬੋਲਿਆ ” ਦੋ ਮਿੰਟ ਰੁਕ ਤੇਰੇ ਮੂਹਰੇ ਆ ਜਾਣੇ ਨੇ !” ਪੰਜਾਬ ਨੇ ਆਪਣੀ ਹਜ਼ਾਮਤ ਕਰਵਾ ਲਈ ਹੈ। ਵਾਲ ਅਜੇ ਦੇਖਣੇ ਹਨ । ਦੇਖੋ ਕਿਹੋ ਜਿਹੇ ਹਨ, ਜੂੰਆਂ ਵਾਲੇ ਜਾਂ ਸਾਫ ? ਕੀ ਹੁਣ ਆਮ ਆਦਮੀ ਦੀ ਹਾਲਤ ਬਦਲ ਜਾਵੇਗੀ ? ਮਾਫੀਆ ਰਾਜ ਤੇ ਭ੍ਰਿਸ਼ਟਾਚਾਰ ਮੁਕਤ ਅਫਸਰਸ਼ਾਹੀ ਹੋ ਜਾਵੇਗੀ ? ਮਾਲ ਵਿਭਾਗ ਦੀਆਂ ਤਹਿਸੀਲਾਂ ਦੇ ਵਿੱਚੋਂ ਲੋਕਾਂ ਦਾ ਲਹੂ ਪੀਣ ਵਾਲੀਆਂ ਜੋਕਾਂ ਮੁਕ ਜਾਣਗੀਆਂ । ਆਮ ਆਦਮੀ ਦੀ ਹਾਲਤ ਮੁਫਤ ਦਾ ਮਾਲ ਛਕ ਕੇ ਬਦਲ ਜਾਵੇਗੀ ? ਜਿਸਦੀ ਹਾਲਤ ਤਾਂ ਇਹੋ ਜਿਹੀ ਹੈ ? ਇਸ ਵਕਤ ਆਮ ਲੋਕਾਂ ਦੀ ਹਾਲਤ ਇਹ ਬਣ ਗਈ/ ਜਾਂ ਬਣਾ ਦਿੱਤੀ / ਜਾਂ ਆਪ ਬਣਾ ਲਈ ਹੈ ਤੁਸੀਂ ਕੁੱਝ ਵੀ ਸਮਝ ਲਵੋ। ਜਦੋਂ ਸਮਾਜ ਵਿੱਚ ਕੋਈ ਸੰਕਟ ਆਉਂਦਾ ਐ, ਸਿਆਸਤ ਨਾਲ ਹੀ ਆ ਵੜਦੀ ਐ। ਆਪਣੇ ਸਿਆਸੀ ਵਿਰੋਧੀ ਨੂੰ ਬਦਨਾਮ ਕਰਨ/ ਖਤਮ ਕਰਨ ਲਈ ਸਾਜਿਸ਼ ਸ਼ੁਰੂ ਹੋ ਜਾਂਦੀ ਹੈ। ਦੁਨੀਆ ਦੀ ਸਰਮਾਏਦਾਰੀ ਨੇ ਬਿਜਨਸ ਵਿੱਚ ਵਾਧਾ ਕਰਨ ਲਈ ਜਿਹੜੀ ਕਰੋਨਾ ਦੀ ਖੇਡ ਖੇਡੀ ਐ। ਉਸ ਦੀ ਲਪੇਟ ਆਪ ਵੀ ਆ ਗਏ। ਹੁਣ ਕਿਥੇ ਹੈ ਕੋਵਿਡ ਤੇ ਮਹਾਂਮਾਰੀ ? ਸਾਡੇ ਦੇਸ ਹਾਕਮਾਂ ਨੂੰ ਪਤਾ ਸੀ ਉਹਨਾਂ ਕੰਨ ਵਲੇਟੀਂ ਰੱਖੇ। ਜਦੋਂ ਸਥਿਤੀ ਦਿਨ ਬ ਦਿਨ ਗੰਭੀਰ ਹੋ ਗਈ ਸੀ ਤਾਂ ਬਚਾ ਦੇ ਨਾਲੋਂ ਸਿਆਸਤ ਵੱਧ ਧਿਆਨ ਵੱਧ ਹੋ ਗਿਆ ਸੀ। ਦੇਸ਼ ਵਿੱਚ ਰਾਜ ਕਰਦਾ ਸ਼੍ਰੇਣੀ ਨੇ ਇਸ ਬੀਮਾਰੀ ਨੂੰ ,” ਹਿੰਦੂ ਮੁਸਲਮਾਨ ” ਦੇ ਵਿੱਚ ਬਦਲਣ ਲਈ ਹਰ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਪਰ ਬਚਾਅ ਰਿਹਾ, ਨਹੀਂ ਤਾਂ ਦੰਗਿਆਂ ਦਾ ਡਰ ਸੀ। ਦੇਸ਼ ਵਿੱਚ ਅਕਲ ਤੋ ਬਿਨਾਂ ਕਿਸੇ ਚੀਜ਼ ਦਾ ਘਾਟਾ ਨਹੀਂ। ਜਦ ਪੰਜਾਬ ਦੀ ਧਰਤੀ ਉਤੇ ਭੀੜ ਪਈ ਲੋਕ ਹੀ ਇੱਕ ਦੂਜੇ ਆਸਰਾ ਤੇ ਸਹਾਰਾ ਬਣਦੇ ਰਹੇ ਤੇ ਰਹਿਣਗੇ । ਸੱਤਾ ਬਦਲੀ ਹੈ ਨਾ ਕਿ ਸਿਸਟਮ ਬਦਲਿਆ ਹੈ । ਸਿਸਟਮ ਤਾਂ ਤਾਨਾਸ਼ਾਹੀ ਬਣਾਇਆ ਜਾ ਰਿਹਾ ਹੈ । ਹਰ ਪਾਸੇ ਤੋਂ ਚੂੜੀਆਂ ਕੱਸੀਆਂ ਜਾ ਰਹੀਆਂ ਹਨ । ਨਵੇਂ ਕਾਨੂੰਨ ਬਣ ਰਹੇ ਹਨ । ਜ਼ੁਬਾਨ ਉਤੇ ਤਾਲਾ ਲਾਇਆ ਜਾ ਰਿਹਾ ਹੈ । ਲੋਕਾਂ ਦਾ ਸਬਰ ਸੰਤੋਖ ਪਰਖਿਆ ਜਾ ਰਿਹਾ ਹੈ । ਲੋਕਾਂ ਉਪਰ ਤਰ੍ਹਾਂ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ । ਹਰ ਤਰ੍ਹਾਂ ਦੇ ਹਮਲੇ ਤੇ ਜੁਮਲੇ ਜਾਰੀ ਹਨ । ਲੋਕਾਂ ਦੇ ਟੈਕਸ ਉਤੇ 58,5000 ਹਜ਼ਾਰ ਦੇ ਵਿੱਚ ਵੀ ਵੀ ਆਈ ਪੀ ਜੀਵਨ ਜਿਉ ਰਹੇ ਹਨ। ਅਰਬਾਂ ਰੁਪਏ ਤਨਖਾਹ / ਪੈਨਸ਼ਨ ਲੈਂਦੇ ਹਨ। ਦੇਸ਼ ਵਿੱਚ ਸਿਆਸਤ ਤੋਂ ਬਿਨ੍ਹਾਂ ਕੁੱਝ ਵੀ ਨਹੀਂ। ਮੈਡੀਕਲ ਸਹੂਲਤਾਂ ਨਹੀਂ। ਬਿਨਾ ਹਥਿਆਰ ਦੇ ਡਾਕਟਰੀ ਅਮਲਾ ਇਸ ਮਹਾਮਾਰੀ ਖਿਲਾਫ ਜੰਗ ਲੜਦਾ ਰਿਹਾ ਹੈ। ਹਵਨ / ਪੂਜਾ / ਗਊ ਮੂਤਰ/ ਗਊ ਗੋਬਰ ਦੀ ਸਿਆਸਤ ਚਲਦੀ ਰਹੀ ਐ। ਲੋਕਾਂ ਨੂੰ ਭੁੱਖ ਨਾਲ ਲੜਨ ਲਈ ਹੁਕਮ ਜਾਰੀ ਹੋਏ।ਇਹ ਸੱਚ ਹੈ ਕਿ ਬਹੁਗਿਣਤੀ ਅਵਾਮ ਨੂੰ ਪਤਾ ਨਹੀਂ ਕਿ ਉਹ ਟੈਕਸ ਦੇਦੇ ਹਨ ਤੇ ਦੇੰਦੇ ਕਿਵੇਂ ਹਨ ? ਜੋ ਵੀ ਚੀਜ਼ ਖਰੀਦ ਟੈਕਸ ਦੇਦਾ ਹੈ। ਵੱਡੇ ਲੋਕ ਤਾਂ ਅਮਦਨ ਉਤੇ ਲੱਗਣ ਵਾਲਾ ਟੈਕਸ ਵੀ ਨਹੀਂ ਦੇੰਦੇ ਹਨ ਤੇ ਕਈ ਸੀ ਏ ਦੀ ਕਿਰਪਾ ਦੇ ਨਾਲ ਵਿੰਗੇ ਟੇਡੇ ਢੰਗ ਨਾਲ਼ ਰਾਹਤ ਵੀ ਲੈੰਦੇ ਹਨ. ਇਹ ਲੋਕ ਉਹ ਹਨ ਜਿਹਨਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ। ਵੱਡੀਆਂ ਫੈਕਟਰੀਆਂ ਤੇ ਕੰਪਨੀਆਂ ਦੇ ਮਾਲਕ ਹਨ.ਜੋ ਇੱਕ ਪਾਸੇ ਮਜ਼ਦੂਰਾਂ ਦਾ ਲਹੂ ਪੀਦੇ ਹਨ ਤੇ ਦੂਜੇ ਟੈਕਸ ਬਚਾਉਣ ਲਈ ਹਰ ਤਰ੍ਹਾਂ ਦੀ ਹੇਰਾਫੇਰੀ ਕਰਦੇ ਹਨ. ਜਦਕਿ ਦੂਜੇ ਪਾਸੇ ਦੇਸ਼ ਦੇ ਲੋਕ ਤਾਂ ਕੋਈ ਵੀ ਵਸਤੂ ਖਰੀਦਣ ਤੋਂ ਪਹਿਲਾਂ ਹੀ ਇਹ ਟੈਕਸ ਦੇ ਅਦਾ ਕਰਦੇ ਹਨ। ਕਿਉਂਕਿ ਹਰ ਵਸਤੂ ਦੇ ਉਪਰ ਪਹਿਲਾਂ ਹੀ ਟੈਕਸ ਲੱਗਿਆ ਹੁੰਦੇ ਹੈ। ਤੁਸੀਂ ਸਵੇਰੇ ਤੋਂ ਟੈਕਸ ਭਰਦੇ ਚਾਹ, ਦੁੱਧ, ਚੀਨੀ, ਗੈਸ, ਬਿਜਲੀ, ਪਾਣੀ, ਦਾਲਾਂ, ਕੱਪੜੇ, ਮੋਬਾਇਲ ਤੇਲ, ਜ਼ਮੀਨ ਵੇਚਣ ਖਰੀਦਣ ਤੇ ਸਭ ਤੋਂ ਵੱਧ ਸ਼ਰਾਬ ਤੇ ਸਿਰਗਟ ਤੇ ਤਮਾਖੂ ਤੇ ਲੋਕ ਟੈਕਸ ਦੇ ਵਸਤੂਆਂ ਖਰੀਦ ਦੇ ਹਨ। ਜਿਹੜੀਆਂ ਕੰਪਨੀਆਂ ਤੇ ਫੈਕਟਰੀਆਂ ਇਹ ਸਮਾਨ ਬਣਾਉਦੀਆਂ ਨੇ ਉਹਨਾਂ ਨੇ ਸਰਕਾਰਾਂ ਨੂੰ ਉਹ ਟੈਕਸ ਦੇਣਾ ਹੁੰਦੇ। ਸਰਕਾਰਾਂ ਨੇ ਇਸ ਦੇ ਨਾਲ ਦੇਸ਼ ਦਾ ਵਿਕਾਸ ਕਰਨਾ ਹੁੰਦੇ।ਸਰਕਾਰੀ ਮੁਲਾਜ਼ਮਾਂ ਤਨਖਾਹ ਤੇ ਪੈਨਸ਼ਨ ਦੇਣੀਆਂ ਹੁੰਦੀਆਂ ਹਨ। ਸਰਕਾਰ ਲੋਕਾਂ ਦੇ ਦਿੱਤੇ ਟੈਕਸ ਦੇ ਨਾਲ਼ ਸੜਕਾਂ ਬਣਾਉਣਦੀ ਹੈ…ਫੇਰ ਲੋਕਾਂ ਤੋਂ ਟੋਲ ਟੈਕਸ ਵਸੂਲਦੀ ਹੈ।ਲੋਕ ਚੁੱਪਚਾਪ ਦੇਈ ਜਾਂਦੇ ਹਨ.ਕੋਈ ਉਜਰ ਨਹੀਂ ਕਰਦਾ। ਜੇ ਕੋਈ ਸਿਆਸੀ ਆਗੂ ਇਸ ਦਾ ਵਿਰੋਧ ਕਰਦਾ ਹੈ ਤਾਂ ਉਹ ਆਪਣਾ ਹਿੱਸੇ ਲਈ ਕਰਦਾ ਹੈ। ਜਿਹੜੀ ਪੁਲਿਸ, ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ ਕੁੱਟਦੀ ਹੈ..ਮਾਰਦੀ ਹੈ..ਉਹ ਵੀ ਲੋਕਾਂ ਦੇ ਦਿੱਤੇ ਟੈਕਸ ਦੇ ਵਿੱਚੋਂ ਤਨਖਾਹ ਲੈੰਦੀ ਹੈ। ਚਪੜਾਸੀ ਤੋਂ ਮੁੱਖ ਸਕੱਤਰ ਤੱਕ…ਸਰਪੰਚ ਤੋ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ।ਸਭ ਸੁੱਖ ਸਹੂਲਤਾਂ ਲੋਕਾਂ ਦੇ ਸਿਰ ਤੇ ਕਰਦੇ ਹਨ।ਜਦੋ ਰੋਡ ਟੈਕਸ ਤਾਂ ਫੇਰ ਟੋਲ ਟੈਕਸ ਕਿਉਂ ? ਜੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਾ,ਸਿੱਖਿਆ ਨਹੀਂ ਦੇਣੀ, ਸਿਹਤ ਦੀ ਸੰਭਾਲ ਲਈ ਹਸਪਤਾਲ ਤੇ ਮੁਫ਼ਤ ਇਲਾਜ ਨਹੀਂ ਕਰਨਾ ਫੇਰ ਟੈਕਸ ਦੇਣਾ ? ਲੋਕਾਂ ਦੇ ਨਾਲ਼ ਦਿਨ ਵੇਲ਼ੇ ਠੱਗੀ ਮਾਰੀ ਜਾ ਰਹੀ ਹੈ। ਜਨਤਕ ਅਦਾਰਿਆਂ ਨੂੰ ਬਦਨਾਮ ਕਰਨ ਲਈ ਭ੍ਰਿਸ਼ਟਾਚਾਰ ਫੈਲਾਇਆ ਗਿਆ। ਮੁਲਾਜ਼ਮ ਵਰਗ ਦੀਆਂ ਤਨਖਾਹਾਂ ਵਧਾ ਕੇ, ਉਹਨਾਂ ਦੇ ਚੰਗਲੇ ਸੁਆਦ ਬਣਾ ਦਿੱਤੇ। ਸਰਕਾਰੀ ਸਕੂਲ , ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਅਧਿਆਪਕ ਘੱਟ ਕੀਤੇ ਤਾਂ ਕਿ ਨਿੱਜੀਕਰਨ ਵੱਲ ਵਧਿਆ ਜਾ ਸਕੇ। ਸਿਹਤ ਤੇ ਸਿੱਖਿਆ ਦਾ ਮਾਫੀਆ ਬਣ ਗਿਆ ਹੈ । ਸਿਹਤ, ਸਿਖਿਆ, ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਦਾ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹ ਕੇ ਸਭ ਪਾਸੇ ਨਿੱਜੀ ਕੰਪਨੀਆਂ ਨੁੰ ਖੁਲ੍ਹ ਦਿੱਤੀ ਤਾਂ ਕਿ ਲੋਕਾਂ ਨੂੰ ਚੂਸ ਸਕਣ । ਸਿਹਤ ਦਾ ਇਲਾਜ ਮਹਿੰਗਾ ਹੋਇਆ । ਨਕਲੀ ਦਵਾਈਆਂ ਤੇ ਨਕਲੀ ਖਾਣ ਵਾਲੀਆਂ ਵਸਤੂਆਂ ਨੇ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ । ਕੌਣ ਹਨ ਜੋ ਨਕਲੀ ਕਾਰੋਬਾਰ ਕਰਦੇ ਹਨ। ਸਾਡੇ ਹੀ ਭੈਣ ਭਰਾ ਤੇ ਦੋਸਤ ਮਿੱਤਰ ਹਨ । ਕੋਈ ਬਦੇਸ਼ੀ ਨਹੀਂ ? ਕੌਣ ਕੀ ਕਾਰੋਬਾਰ ਕਰਦਾ ਹੈ.ਸਭ ਦਾ ਸਭ ਨੂੰ ਪਤਾ ਹੈ ਪਰ ਸਭ ਚੁੱਪ ਹਨ..ਆਪਾਂ ਕੀ ਲੈਣਾ ? “.ਜੋ ਕਰੂਗਾ ਤੇ ਭਰੂਗਾ” ਆਖਦੇ ਹਨ । ਧਰਮ ਸਿਖਾਇਆ ਜਾ ਰਿਹਾ ਹੈ। ਕਿਸੇ ਨੂੰ ਕੁੱਝ ਨਹੀਂ ਹੋਇਆ ਕਦੇ ? ਜਦੋਂ ਅਸੀਂ ਹਰ ਤਰ੍ਹਾਂ ਦਾ ਟੈਕਸ ਅਦਾ ਕਰਦੇ ਹਾਂ .ਫਿਰ ਕਿਉਂ ਪਲ ਪਲ ਮਰਦੇ ਹਾਂ ਕਿਉਂ ਨਹੀਂ ਮੁੱਢਲੀ ਤੋਂ ਉਚੇਰੀ ਤੱਕ ਸਿਖਿਆ ਮੁਫ਼ਤ ਦਿੱਤੀ ਜਾਂਦੀ ? ਕਿਉਂ ਨਹੀਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਨਹੀਂ ਹੁੰਦੇ ? ਕਿਉਂ ਨਹੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਦੀਆਂ ? ਸਰਕਾਰੀ ਮੁਲਾਜ਼ਮ ਤੇ ਮੰਤਰੀ ਦਾ ਇਲਾਜ ਕਿਉਂ ਸਰਕਾਰੀ ਖਰਚੇ ਉਤੇ ਹੁੰਦਾ ? ਕਿਰਤੀ ਭੁੱਖ ਨਾਲ ਮਰਦੇ ਹਨ, ਵਿਹਲੜ ਸਿਆਸਤਦਾਨ ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਨਾਲ ਪਲਦੇ ਹਨ। ਕਈ ਕਈ ਪੈਨਸ਼ਨਾਂ ਲੈਣ ਵਾਲੇ ਸਿਆਸੀ ਹਨ। ਉਹ ਐਸ ਕਰਦੇ ਹਨ । ਆਮ ਲੋਕ ਪਲ ਪਲ ਤੇ ਹਰ ਸਾਹ ਮਰਦੇ ਹਨ। ਲੋਕਾਂ ਨੂੰ ਇੱਕਠੇ ਹੋਣ ਤੋਂ ਰੋਕਣ ਲਈ ਜਾਤੀਆਂ ਤੇ ਧਰਮਾਂ ਵਿੱਚ ਵੰਡਿਆ ਹੋਇਆ ਹੈ। ਅਗਿਆਨਤਾ ਦੀ ਹਨੇਰੀ ਆਉਣ ਕਰਕੇ ਚਾਰੇ ਪਾਸੇ ਚੁੱਪ ਹੈ। ਨਾ ਬੋਲਣ ਦਾ ਹੀ ਦੁੱਖ ਹੈ। ‘ਜੋ ਬੋਲੇ ਉਹੀ ਗਦਾਰ” ਦੇਸ਼ ਧ੍ਰੋਹੀ ਹੈ । ਕਲਮਾਂ ਦੇ ਸਿਰ ਕਤਲ ਕੀਤੇ ਜਾ ਰਹੇ ਹਨ। ਮੀਡੀਆ ਨੂੰ ਰਖੇਲ ਬਣਾਇਆ ਹੈ ਜੋ ਉਹ ਹੀ ਦਿਖਾਉਣ ਲਈ ਪੱਬਾਂ ਭਾਰ ਹੈ ਜੋ ਸਰਕਾਰ ਚਾਹੁੰਦੀ ਹੈ। ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਿਆ ਤੇ ਮਾਰਿਆ ਜਾ ਰਿਹਾ ਹੈ। ਲੋਕਾਂ ਨੂੰ ਵੱਖ ਵੱਖ ਖੇਮਿਆਂ ਵਿੱਚ ਵੱਡਿਆਂ ਹੋਇਆ ਹੈ…ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਕਾਨੂੰਨ ਦੇ ਹਥਿਆਰਾਂ ਨਾਲ ਦਬਾਇਆ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਹੱਕਾਂ ਲਈ ਇੱਕ ਦਿਨ ਤਾਂ ਇਕੱਠਾ ਹੋਣਾ ਪੈਣਾ ਹੈ। ਹੁਣ ਵੀ ਜੇ ਲੋਕ ਨਾ ਜਾਗੇ ਤੇ ਇਕੱਠੇ ਹੋਏ ਤਾਂ ਫੇਰ ਅਗਲੀਆਂ ਨਸਲਾਂ ਨੂੰ ਕੀ ਦੱਸੋਗੇ….? ਇਸ ਸਮੇਂ ਆਮ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਐ। ਆਪਣੇ ਤੇ ਪਰਾਏ ਦਾ ਫਰਕ ਪਤਾ ਲੱਗ ਗਿਆ ਹੈ। ਇਹ ਸੰਕਟ ਦੇਸ਼ ਨੂੰ ਬਦਲ ਵੀ ਸਕਦਾ ਤੇ ਤਬਾਹ ਵੀ ਕਰ ਸਕਦਾ। ਹੁਣ ਸੂਰਜ ਕਿਧਰ ਚੜਾਈ ਕਰਦਾ ? ਹੁਣ ਕੁੱਝ ਸਮੇਂ ਇਧਰੋ ਉਧਰ ਅਫਸਰਾਂ ਨੂੰ ਬਦਲਿਆ ਜਾਵੇਗਾ । ਲੁੱਟਮਾਰ ਦੇ ਤਰੀਕੇ ਬਦਲੇ ਜਾਣਗੇ। ਕੁੱਝ ਮੁਫਤ ਦੇ ਕੇ ਮੰਗਤਿਆਂ ਦੇ ਵਿੱਚ ਵਾਧਾ ਹੋਵੇਗਾ । ਪੁਰਾਣੀਆਂ ਦੀ ਨਵੀਂਆਂ ਜੋਕਾਂ ਹੋਣਗੀਆਂ । ਜਿਵੇਂ ਪਹਿਲਾਂ ਹੁੰਦਾ ਰਿਹਾ ਤੇ ਹੁੰਦਾ ਰਹੇਗਾ, ਜਦ ਤੱਕ ਸਿਸਟਮ ਨਹੀਂ ਬਦਲਦਾ । ਮਕਾਨ ਮੁਰੰਮਤ ਕਰਨ ਨਾਲ ਵਧੀਆ ਨਹੀਂ ਬਣਦਾ ਸਗੋਂ ਢਾਹ ਕਿ ਨਵੇਂ ਸਿਰੇ ਬਣਾਇਆ ਹੀ ਰਹਿਣ ਯੋਗ ਬਣਦਾ ਹੈ । ਲੋਕਾਂ ਦੀ ਜੋਕਾਂ ਤੋਂ ਕਦ ਮੁਕਤੀ ਹੋਵੇਗੀ ? ਜਦੋਂ ਤੱਕ ਲੋਕ ਜਾਗਦੇ ਨਹੀਂ ਤੇ ਇੱਕ ਜੁੱਟ ਹੋ ਕੇ ਸੰਘਰਸ਼ ਨਹੀਂ ਕਰਦੇ। ਇਹ ਜੋਕਾਂ ਸਮਾਜ ਨੂੰ ਚੂਸਦੀਆਂ ਰਹਿਣਗੀਆਂ।

…..
ਬੁੱਧ ਸਿੰਘ ਨੀਲੋਂ
94643 70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article1 ਸਤੰਬਰ ਨੂੰ ਹੋਵੇਗੀ ਅੰਡਰ-14 ਜ਼ਿਲ੍ਹਾ ਕ੍ਰਿਕਟ ਟੀਮ ਦੀ ਚੋਣ : ਡਾ: ਰਮਨ ਘਈ
Next articleਪਾਕਿਸਤਾਨੀ ਕਬੱਡੀ ਖਿਡਾਰੀ ਗੁਰਦੁਆਰਾ ਨਾਨਕਸਰ ਨਤਮਸਤਕ ਹੋਣ ਲਈ ਪੁੱਜੇ