(ਸਮਾਜ ਵੀਕਲੀ)
ਬੁੱਧ ਚਿੰਤਨ ਵਿੱਚ ਬੈਠਾ ਮਹਾਤਮਾ,
ਸੋਚਾਂ ਸੋਚਦਾ ਕਿਉਂ ਬਾਪੂ ਰਾਜੇ ਸੰਧੋਦਨ ਕੀਤੀ ਲੜਾਈ।
ਰਾਜ ਨੂੰ ਵੱਡਾ ਹੋਰ ਵੱਡਾ ਕਰਨ ਲਈ,
ਜਿੱਤ ਦੀ ਆਪਣੇ ਅਹਿਲਕਾਰਾਂ , ਯੋਧਿਆਂ ਨੂੰ ਦਿੰਦਾ ਵਧਾਈ।
ਮੁਸੀਬਤ ਉਦੋਂ ਆ ਪਈ ਸਮਰਾਟ ਤੇ,
ਜਦੋਂ ਪੁੱਤਰ ਨੇ ਮਹਿਲਾਂ ‘ਚ ਸਮਾਧੀ ਲਾਈ।
ਯਸ਼ੋਧਰਾ ਨਾਲ ਕੀਤੀ ਸ਼ਾਦੀ, ਜੋ ਸੀ ਰਾਜਾ ਸੁਪਾਬੁਧਾ ਦੀ ਧੀ,
ਰਾਹੁਲ ਪੁੱਤਰ ਜਨਮਿਆ ਇੱਕ ਇਕਾਈ।
ਬੁੱਧ ਧਰਮ ਫੈਲਿਆ ਪੰਜ ਸਦੀਆਂ ਪਹਿਲਾਂ ਈਸਾ ਸਦੀ ਤੋਂ,
ਉਤਰ-ਪੂਰਬ ਵਿੱਚ ਲੱਗੀਆਂ ਜੜਾਂ ਲੰਮੀਆਂ।
ਚੀਨ ਜਪਾਨ ਤੇ ਹੋਰ ਨੇੜੇ ਦੇ ਦੇਸ਼ਾਂਤਰਾਂ ‘ਚ,
ਭਾਰਤ ਨਾਲੋਂ ਅਧਿਕ ਮਾਨਤਾ ਮਿਲੀ,
ਹੋਈਆਂ ਅਧਿਆਤਮਕ ਬੁਲੰਦੀਆਂ।
ਘਰ ਦਾ ਜੋਗੀ ਜੋਗ ਨਾ,ਬਾਹਰਲਾ ਜੋਗੀ ਸਿੱਧ,
ਬੁੱਧ ਬਣਿਆਂ ਨੀਵੀਆਂ ਜਾਤਾਂ ਦਾ ਸੰਤ।
ਬਾਬਾ ਸਾਹਿਬ ਅੰਬੇਡਕਰ, ਬਰਾਬਰਤਾ ਦਾ ਦਿੱਤਾ ਸੰਦੇਸ਼,
ਸੰਵਿਧਾਨ ਬਣਵਾ ਕੇ ਭਾਰਤ ਦੇਸ਼ ਦਾ ਨਵਾਂ ਸਥਾਪਤ ਕੀਤਾ ਪੰਥ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly