ਬੁੱਧ ਚਿੰਤਨ / ਅਮਲਾ ਬਾਂਝੋ…!

ਬੁੱਧ ਸਿੰਘ ਨੀਲੋਂ
         (ਸਮਾਜ ਵੀਕਲੀ)
ਮੈਨੂੰ ਕਿਤਾਬਾਂ ਪੜ੍ਹਨ ਦਾ ਇਸ਼ਕ ਵਰਗਾ ਰੋਗ ਹੈ। ਕਿਤਾਬਾਂ ਦੋਵੇਂ ਪੜ੍ਹੀਆਂ ਹਨ। ਜਿਲਤ ਵਾਲੀਆ ਤੇ ਜਿਲਤ ਵਿਹੂਣੀਆਂ।
 ਜਿਲਤ ਵਾਲੀਆਂ ਕਿਤਾਬਾਂ ਲਾਇਬ੍ਰੇਰੀਆਂ ਵਿੱਚ ਹੁੰਦੀਆਂ ਹਨ ਜਦਕਿ ਜਿਲਤ ਵਿਹੂਣੀਆਂ ਤੁਹਾਨੂੰ  ਲੱਭਣੀਆਂ ਪੈਦੀਆਂ ਹਨ।
 ਕਿੇਸੇ ਤਜਰਬੇਕਾਰ ਦੀ ਇਕ ਗੱਲ ਹੀ ਪਾਸਾ ਬਦਲ ਦੇਦੀ ਹੈ, ਜੋ ਕਿਤਾਬਾਂ ਦੇ ਵਿੱਚ ਕਦੇ ਨਹੀਂ ਮਿਲਦਾ।
 ਨਾਹਰਾ ਲਾਇਆ ਜਾਂਦਾ ਹੈ ;
 ” ਦੁਨੀਆਂ ਭਰ ਦੇ ਮਜ਼ਦੂਰੋ ,
ਦੁਨੀਆਂ ਭਰ ਦੇ ਮਿਹਨਤਕਸ਼ੋ,
” ਇੱਕ ਹੋ ਜਾਓ….!
 ਪਰ ਆਪ ਇੱਕ ਨਹੀਂ ਹੁੰਦੇ ।
 ਨੌ ਪਰੂਬੀਏ ਅਠਾਰਾਂ ਚੁੱਲੇ
ਮਸਲਾ ਇਕ
ਜੱਥੇਬੰਦੀਆਂ ਬੱਤੀ
 ਜੈ ਮਾਤਾ ਦੀ ਭਗਤੋ
ਜੱਥੇਦਾਰ/ ਘੜੰਮ ਚੌਧਰੀ ਤੇ ਖੜਪੈੰਚ ਹਰ ਪਿੰਡ ਵਿੱਚ ਦਾ । ਨਾ ਖੇਡਣਾ ਨਾ ਖੇਡਣ ਦੇਣਾ ।
 ਉਰਦੂ ਅਦਬ ਦੇ
ਸਆਦਤ ਹਸਨ ਮੰਟੋ
ਰਾਜਿੰਦਰ ਸਿੰਘ ਬੇਦੀ
ਕ੍ਰਿਸ਼ਨ ਚੰਦਰ
ਬਹੁਤ ਕਮਾਲ ਅਫਸ਼ਾਨਾਕਾਰ ਹਨ। ਇਨ੍ਹਾਂ ਦੇ ਵਿੱਚੋ ਕੋਈ ਇਕ ਚੁਣ ਲੈਣਾ ਬਹੁਤ ਮੁਸ਼ਕਿਲ ਹੈ।
ਅੱਜ ਜਨਾਬ ਮੰਟੋ ਦੀ ਗੱਲ ਕਰਦੇ ਹਾਂ ।
 ਉਹ ਆਪ ਹੀ ਆਪਣਾ ਚੀਰਹਰਨ ਕਰਦਾ ਹੈ, ਪੰਜਾਬੀ ਦੇ ਵਿੱਚ  ਇਕ ਵੀ ਲੇਖਕ ਨਹੀਂ ਜੋ ਆਪਣੇ  ਕੱਪੜੇ ਉਤਾਰੇ…ਜਿਵੇਂ  ਉਹ ਉਤਾਰਦਾ ਹੈ।
 ਮੰਟੋ ਲਿਖਦਾ ਨਹੀਂ …ਨਸ਼ਤਰ ਖੋਭਦਾ ਹੈ!
ਪੰਜਾਬੀ  ਦੇ ਲੇਖਕ ਪਲੋਸਦੇ ਹਨ ਮਸਾਜ਼ ਕਰਦੇ ਹਨ। ਸ਼ਬਦ ਜੁਗਾਲੀ ਕਰਦੇ ਹਨ ਤੇ ਇਕ ਦੂਏ ਉਤੇ ਖਰਖਰਾ ਫੇਰਦੇ ਹਨ।
ਤੂੰ ਮੇਰਾ ਸਿਰ ਪਲੋਸ ਮੈ ਤੇਰਾ ਪਲੋਸਦਾ।
ਪੁਰਸਕਾਰ ਤੂੰ ਮੈਨੂੰ …ਮੈ ਤੈਨੂੰ ਦੇਦਾ।
 ਪੰਜਾਬੀ ਦੇ ਜੁਗਾੜੀ ਲੇਖਕਾਂ ਦਾ ਮਾਫੀਆ ਹੈ ਜੋ ਹਰ ਪਾਸੇ ਆਦਮ ਬੋ…ਆਦਮ ਬੋ ਕਰਦੇ ਫਿਰ ਰਹੇ ਹਨ।
 “ਅੰਨ੍ਹੀ ਪੀਹਵੇ ਕੁੱਤਾ ਚੱਟੇ!
ਅੰਨ੍ਹੀ ਵੰਡੇ..ਮੁੜ ਮੁੜ ਘਰਦਿਆਂ ਨੂੰ “
 ਗੱਲ  ਤੇ ਸਆਦਤ ਹਸਨ ਮੰਟੋ ਸਾਹਿਬ ਦੀ ਕਰਨੀ ਸੀ…ਆ ਵਿੱਚ ਪੰਜਾਬੀ ਲੇਖਕ ਆ ਵੜੇ.।
ਉਰਦੂ ਦੇ ਤਿੰਨ ਥੰਮ੍ਹ
ਕਿਤਾਬ  ਦੀਪ ਦਿਲਬਰ ਨੇ ਛਾਪੀ ਅਨੁਵਾਦ ਤੇ ਸੰਪਾਦਕ
ਆਪ ਹੈ…ਪੰਨਾ 16
”  ਸਆਦਤ ਹਸਨ ਮੰਟੋ ਨੂੰ ਅੱਵਲ ਦਰਜੇ ਦਾ ਫਰਾਡ ਕਿਹਾ ਗਿਆ ਹੈ, ਅਸ਼ਲੀਲ ਕਥਾਕਾਰ ਕਿਹਾ ਗਿਆ ਹੈ, ਉਸ ਉਤੇ ਚੋਰੀ ਦਾ ਦੋਸ਼ ਲੱਗਦਾ ਹੈ।…..
ਮੰਟੋ ਆਖਦਾ ਹੈ ਕਿ ਮੈਂ  ਕੋਈ ਵੀ ਸਾਹਿਤ ਅਸ਼ਲੀਲ ਨਹੀਂ  ਸਿਰਜਿਆ, ਸਗੋਂ ਲੋਕਾਂ ਦੀ ਸੋਚਣੀ ਅਸ਼ਲੀਲ ਹੈ।ਮੇਰਾ ਕੋਈ ਪਾਤਰ ਨੰਗਾ ਨਹੀਂ ਹੈ ਬਲਕਿ ਲੋਕਾਂ ਦਾ ਚਰਿੱਤਰ ਗੰਦਾ ਹੈ। ਯਾਨੀ ਲੋਕਾਂ ਦੀ ਬਰਦਾਸ਼ਤ ਕਰਨ ਦੀ ਸਮਰੱਥਾ ਨਾ ਮਾਤਰ ਹੈ ਅਤੇ ਰਹੇਗੀ । ਸਾਹਿਤਕਾਰ ਦਾ ਯਤਨ ਹਮੇਸ਼ਾ ਤੋਂ ਹੀ ਤਰੱਕੀ-ਪਸੰਦ ਰਿਹਾ ਹੈ ਮੰਟੋ ਦਾ ਯਤਨ ਵੀ ਅਜਿਹਾ ਹੀ ਹੈ। ਪ੍ਰੰਤੂ  ਪ੍ਰਸ਼ਾਸਨ ਦੀਆਂ ਕਾਰਵਾਈਆਂ ਦਰਸਾਉਂਦੀਆਂ ਨੇ ਕਿ ਉਹ ਸੱਚ ਨੂੰ  ਕਹਿਣ ਵਾਲੇ ਦੇ ਖਿਲਾਫ ਸਨ। ਸੱਚ ਨੂੰ ਤਾਂ ਅੱਜ ਵੀ ਫਾਂਸੀ ਹੈ ਪਰ ਸੂਰਜ ਕਦੇ ਮੁੱਠੀ ਵਿੱਚ ਕੈਦ ਨਹੀਂ ਹੁੰਦੇ , ਸੂਰਜ ਦੀ ਰੋਸ਼ਨੀ  ਜੋ ਕਿ ਸੱਚ ਹੈ ਤੇ ਸਾਰੀ ਧਰਤੀ ਨੂੰ ਰੁਸ਼ਨਾਉਣ ਦਾ ਕੰਮ ਕਰਦੀ ਹੈ। ਫਾਂਸੀ ਸਰੀਰ ਨੂੰ  ਦਿੱਤੀ ਜਾ ਸਕਦੀ ਹੈ ; ਰਚਨਾਕਾਰ ਦੇ ਸਾਹਿਤ ਨੂੰ ਨਹੀਂ ; ਜੋ ਲਿਖਿਆ ਗਿਆ  ਉਹ ਇਤਿਹਾਸ ਬਣ ਜਾਂਦਾ ਹੈ ਅਤੇ ਮੰਟੋ ਨੇ ਇਕ ਸੁਨਹਿਰਾ ਇਤਿਹਾਸ  ਸਿਰਜਿਆ ਹੈ, ਜਿਸਨੂੰ ਅੱਜ ਵੀ ਪੜ੍ਹਿਆ ਜਾਂਦਾ ਹੈ; ਇੱਕ ਤਸੱਲੀ ਦੇਹ ਅਮਲ ਹੈ।” (ਪੰਨਾ 16 ਤੇ 17)
 ਪੰਜਾਬੀ ਅਦਬ ਦੇ ਵਿੱਚ ਇਕ ਵੀ ਲੇਖਕ / ਵਿਦਵਾਨ ਤੇ ਸਾਹਿਤ ਦਾ ਡਾਕਦਾਰ ਨਹੀਂ ਜੋ ਆਪਣੇ ਬਾਰੇ ਇਸ ਤਰ੍ਹਾਂ  ਲਿਖਦਾ ਹੋਵੇ? ਜੇ ਕੋਈ ਹੋਵੇ ਦੱਸਣਾ ਦੀ ਖੇਚਲ ਕਰਨੀ।
ਗੱਲ ਤੇ ਅਮਲ ਦੀ ਹੈ…!
ਛੱਜ ਤਾਂ ਬੋਲੇ ਬੋਲੇ,ਪਰ ਛਾਨਣੀ ਕਿਉਂ  ਬੋਲੇ…ਜਿਸਦੇ  ਵਿੱਚ ਛੱਤੀ ਛੇਕ। ਮਾਰ ਰੇਖ ਵਿੱਚ ਮੇਖ। ਆਈ ਵੈਸਾਖੀ ਕੱਚੀ ਪੱਕੀ ਨਾ ਦੇਖ।
 ਬਾਬਾ ਨਾਨਕ ਗਿਆਨ ਵਾਲੇ ਪਹਾੜੀਆਂ ਤੇ ਜੰਗਲ ਵਿੱਚ ਬੈਠੇ  ਸਨ। ਬਾਬੇ ਨੇ ਸਿੱਧ ਗੋਸ਼ਟਿ ਕੀਤੀਆਂ ਤੇ ਉਹਨਾਂ ਨੂੰ  ਸਮਝਾਇਆ। ਬਈ ਜਿਹਨਾਂ ਨੂੰ ਨਿੰਦਦੇ ਹੋ, ਉਹਨਾਂ ਦੀਆਂ ਪੱਕੀਆਂ ਛੱਕਦੇ ਹੋ।
 ਜਿਵੇਂ  ਹੁਣ ਗਿਆਨਪੀਠ/ ਪਦਮਸ਼੍ਰੀ / ਸ਼੍ਰੋਮਣੀ / ਸਾਹਿਤੇਯ ਅਕਾਦਮੀ ਪੁਰਸਕਾਰ ਵਿਜੇਤਾ ਸਭ ਕੰਕਰੀਟ ਦੇ ਜੰਗਲ ਵਿੱਚ  ਬੈਠੇ ਹਨ। ਕਦੇ ਸੁਰ ਨਾਦ ਕਦੇ ਦੇਹ ਨਾਦ.ਕਦੇ ਮਸਾਜ, ਨਾਦ..ਇਕ ਦੂਏ ਦਾ ਕਰਦੇ।
ਆਪਾਂ ਕੀ ਲੈਣਾ ਹੈ ਤੇ ਆਪਾਂ ਨੇ ਪੁਰਸਕਾਰ ਡੁੱਕ ਲਿਆ ।
ਆਪਾਂ ਹੁਣ ਲੋਕਾਂ ਤੋਂ ਕੀ ਲੈਣਾ  ਹੈ।
 ਲੋਕ ਪੈਣ ਠੱਠੇ ਖੂਹ ਦੇ ਵਿੱਚ ।
 ਫੇਰ ਲੋਕ ਕਿਤਾਬਾਂ ਕਿਉਂ ਪੜ੍ਹਨ ਭਲਾ। ਹੁਣ ਲੋਕ ਤੇ ਪਾਠਕ ਬਹੁਤ ਸੁਚੇਤ ਤੇ ਦਲੇਰ ਹਨ।
 ਕਵਿਤਾ/ ਗੱਜ਼ਲ ਬਹੁਤ ਛਪਦੀ ਹੈ।
 ਖੁਲ੍ਹੀ ਕਵਿਤਾ ਘੱਗਰੇ ਵਰਗੀ ਬਹੁਤ
ਬੇਸੁਰ ਗਾਇਕ ਦੇ ਵਾਂਗੂੰ ਬੇਅਰਥ ਸਾਹਿਤਕਾਰ ਬਹੁਤ ਹਨ।  ਪਰ ਕੌਣ ਆਖੇ ਰਾਣੀਏ ਅੱਗਾ ਢਕ! ਆਪਾਂ ਵੀ ਕੀ ਲੈਣਾ  ?
 ਕਰੇ ਕਰਾਵੇ ਆਪੇ ਆਪ
ਕੌਣ ਧੋਵੇ ਆਪਣੇ ਪਾਪ.
ਪਾਪਾਂ ਬਾਝੋਂ ਹੋਵੇ ਨਾਹੀ ਮੋਇਆਂ ਸਾਰ ਨਾ ਕਾਈ।
 ਬਾਕੀ ਬਾਦਲ ਕੈਪਟਨ ਤੇ ਇਹਨਾਂ ਦੇ ਚੇਲੇ ਚਾਟੜਿਆਂ ਪੁੱਛਿਆ ਜਾ ਸਕਦਾ ਹੈ। ਉਝ ਰਾਜਾ ਬੜਿੰਗ ਰੋਜ਼ ਦੱਸ ਰਿਹਾ ਹੈ।
ਖਹਿਰਾ ਅੰਦਰ ਕਰ ਦਿੱਤਾ ਹੁਣ ਮਨਪਰੀਤ ਬਾਦਲ ਦੀ ਤਲਾਸ਼ ਐ ! ਰਾਜਾ ਵੜਿੰਗ ਦੀ ਹੁਣ ਵਾਰੀ ਐ!
ਸੁਖਬੀਰ ਤੇ ਮਜੀਠੀਆ ਹੱਸ ਰਹੇ ਹਨ। ਬਹੁਤ ਬੇਸ਼ਰਮ ਹਨ। ਲੋਕ ਮਹਾ ਬੇਸ਼ਰਮ ਹਨ ਜੋ ਹਜੇ ਵੀ ਇਨ੍ਹਾਂ ਸਿਆਸੀ ਲੁੱਟਮਾਰ  ਕਰਨ ਵਾਲਿਆਂ ਦੀ ਸੋਚ ਉਤੇ ਪਹਿਰਾ ਦੇ ਰਹੇ ਹਨ। ਲੱਖ ਲਾਹਣਤ ਹੈ ਅਜਿਹੇ ਲੋਕਾਂ । ਅਮਲ ਨਹੀਂ ਕਰਦੇ, ਅਮਲੀ ਬਣਾਇਆ ਜਿਹਨਾਂ ਨੇ ਪੰਜਾਬ ਨੂੰ ।
 ਬੁੱਧ  ਸਿੰਘ ਨੀਲੋੰ
94643 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੁਭ ਸਵੇਰ ਦੋਸਤੋ,  
Next articleਉਹ ਕੌਣ ਸੀ