ਬੁੱਧ ਬਾਣ: ਕੱਲਕੱਤਿਓ ਪੱਖੀ ਲਿਆਦੇ ਵੇ….!

ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)-ਪਹਿਲੇ ਸਮਿਆਂ ਦੇ ਵਿੱਚ ਲੋੜਕੂ ਪੰਜਾਬੀ ਕੱਲਕੱਤੇ ਵੱਲੀਓਂ ਮੁੱਲ  ਦੀਆਂ ਤੀਵੀਂਆਂ ਲਿਆਉਦੇ ਸੀ । ਚਲਾਕ ਡਰਾਈਵਰ ਇਹ ਕਾਰੋਬਾਰ ਕਰਦੇ ਸੀ । ਵੀਨਾ ਵਰਮਾ ਦੀ ਕਿਤਾਬਾਂ ਹਨ –  ਮੁੱਲ  ਦੀ ਤੀਵੀਂ  –  ਫਰੰਗੀਆਂ ਦੀ ਨੂੰਹ – ਇਸੇ ਤਰ੍ਹਾਂ ਬਲਦੇਵ  ਸਿੰਘ  ਮੋਗਾ ਦੀਆਂ ਕਈ ਕਹਾਣੀਆਂ ਹਨ। ਨਾਵਲਕਾਰ ਰਾਮ ਸਰੂਪ  ਅਣਖੀ  ਨੇ ਇਹਨਾਂ ਮਸਲਿਆਂ ਉਤੇ ਕਾਫੀ ਲਿਖਿਆ ਹੈ ।
 ਹੁਣ ਕੋਲਕੱਤੇ ਤੋਂ ਲੋਕ ਤੀਵੀਂਆਂ ਤਾਂ ਨਹੀਂ, PhD , Med, Bed, ਤੇ ਹੋਰ ਕਈ ਮਕੈਨੀਕਲ ਦੀਆਂ ਦੋ ਨੰਬਰ ਵਿੱਚ ਮੁੱਲ  ਦੀਆਂ ਡਿਗਰੀਆਂ ਲੈ ਆਉਂਦੇ ਹਨ। ਫੇਰ ਨੌਕਰੀਆਂ ਹਾਸਲ ਕਰਦੇ ਹਨ । ਇਹੋ ਜਿਹੀਆਂ ਨਕਲੀ ਡਿਗਰੀਆਂ ਵਾਲੇ ਹਰ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਸੇਵਾ ਕਰ ਰਹੇ ਹਨ ।
###
 ਨਾ ਗੱਲ ਕੱਲਕੱਤੇ ਦੀ ਐ ਤੇ ਨਾ ਪੱਖੀ ਦੀ ਐ। ਗੱਲ ਤਾਂ ਐਨੀ ਐ ਕਿ ਜੀਹਨੂੰ ਪੰਜਾਬੀ ਦੀ ਪੈੰਤੀ ਨਾ ਆਉਦੀ ਹੋਵੇ, ਉਹ ਭਾੜਾ ਦੇ ਕੇ ਗੀਤ ਗ਼ਜ਼ਲਾਂ ਲਿਖਵਾਉਦੀ/ ਲਿਖਵਾਉਦਾ ਹੋਵੇ, ਉਹ ਜਦੋਂ ਉਸਤਾਦ ਬਣ ਜਾਣ, ਫੇਰ ਜਦ ਉਨ੍ਹਾਂ ਨੂੰ ਕੋਈ ਪੰਜਾਬੀ ਮਾਂ ਬੋਲੀ ਦੀ ਧੀ…/ ਪੁੱਤਰ ਦਸ ਲਕਬ ਦੇਣ ਲੱਗ ਜਾਣ
ਫੇਰ ਗੁਰਦਾਸ ਮਾਨ ਦਾ ਗੀਤ ਚੇਤੇ ਆਉਂਦਾ ਹੈ।
        ਤਾਂ ਸਮਝੋ ਮਾਮਲਾ ਗੜ੍ਹਬੜ ਹੈ  ..
 ” ਕੀ ਬਣੂ ਦੁਨੀਆਂ  ਦਾ.. ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ!””
    ਬਹੁਤੇ ਵਿਦਵਾਨਾਂ ਨੂੰ ਇਹ ਨੀ ਪਤਾ ਕੇ ਲੈਕਚਰਾਰ ਤੇ ਪ੍ਰੋਫੈਸਰ ਵਿੱਚ ਕੀ ਫਰਕ ਹੁੰਦਾ? ਕਈ ਤੇ ਰੀਡਰ ਵੀ..ਨਹੀਂ  ਬਣਦੇ ਤੇ ਪ੍ਰੋਫੈਸਰ ਕਿੱਥੋਂ ਬਣ ਜਾਣਗੇ ? ਪ੍ਰੋਫੈਸਰ ਇਕ ਡਿਗਰੀ ਐ, ਇਹ ਬਹੁਤ ਘੱਟ ਦੇ ਨਸੀਬ ਹੁੰਦੀ ਹੈ ਪਰ ਇਥੇ ਤੇ ਸਕੂਲ ਮਾਸਟਰ ਵੀ ਆਪਣੇ ਆਪ ਨੂੰ ਪ੍ਰੋਫੈਸਰ ਲਿਖਦੇ ਹਨ। ਹੁਣ ਤੇ ਮੁੱਲ ਦੀ ਤੀਵੀਂ ਦੇ ਵਾਂਗੂੰ ਕੱਲਕੱਤਿਓ ਡਿਗਰੀ ਲਿਆ ਕੇ ਕਈ ਆਪਣੇ ਨਾਮ ਦੇ ਨਾਲ  ਡਾਕਟਰ ਲਿਖਣ ਲੱਗ ਪਏ ਹਨ…!
ਜਿਵੇਂ ਪਿੰਡਾਂ ਵਾਲੇ ਸਲੋਤਰੀ ਨੂੰ ਹੀ ਡਾਕਟਰ ਕਹੀ ਜਾਂਦੇ ਹਨ..ਬਸ ਇਸੇ ਹੀ ਤਰ੍ਹਾਂ ….ਮੁੱਲ ਦੀਆਂ ਗ਼ਜ਼ਲਾਂ ਤੇ ਕਿਤਾਬਾਂ  ਲਿਖਵਾਉਣ ਵਾਲਿਆਂ ਨੂੰ ਉਸਤਾਦ ਜੀ ਕਹੀ ਜਾਂਦੇ ਹਨ।
ਆਪਾਂ  ਕੀ ਲੈਣਾ….? ਢਕੀ ਰਿੱਝਣ ਦਿਓ!
       ਉਸ ਵੇਲੇ ਸਿੱਖਿਆ ਵਿਭਾਗ ਵਿੱਚ ” ਤੋਤਾ ਮਾਰਕਾ ” ਉਸਤਾਦਾਂ ਦੀ ਭਰਤੀ ਹੋਣੀ ਸੀ। ਸਰਕਾਰ ਨੇ ਕੋਰਟ ਕੇਸ ਤੋਂ ਬਚਣ ਲਈ ਟੈਟ ਦਾ ਟੈਸਟ ਰੱਖ ਲਿਆ। ਡੇਢ ਲੱਖ ਤੋਂ ਵੱਧ ਨੇ ਪੇਪਰ ਦਿੱਤਾ। ਇਹ ਟੈਸਟ ਦੇਣ ਵਾਲੇ ਬੀਐੱਡ, ਐਮ ਐਡ, ਐਮ ਫਿਲ, ਪੀਐਚ ਡੀ, ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ  ਡਿਗਰੀਆਂ ਵਾਲੇ ਸ਼ਾਮਲ ਸਨ। ਅਠਾਸੀ ਸੌ ਅਠੱਨਵੇਂ ਰੱਖਣੇ ਸੀ। ਪਰ ਪਾਸ ਚਾਰ ਹਜ਼ਾਰ ਹੋਏ। ਸੋਚੋ ਉਹ ਕਿੰਨੇ ਕੁ ਲਿਖੇ ਪੜ੍ਹੇ ਹੋਣਗੇ  ?  ਮਾਸਟਰ ਤਾਂ ਰੱਖਣ ਸੀ….ਤੇ ਬਾਕੀ ” ਤੋਤੇ ਦੀ ਠੁੰਗ ” ਦਾ ਕਮਾਲ ਹੋ ਗਿਆ। ਫੇਰ ਇਹਨਾਂ ਦੇ ਵਿਚੋਂ ਅੱਧਿਆਂ ਦੀਆਂ  ਡਿਗਰੀਆਂ ਫੇਕ ਯੂਨੀਵਰਸਿਟੀਆਂ ਦੀਆਂ ਸਨ। ਹੁਣ ਤੁਸੀਂ ਦੱਸੋ ਬੂਟਾ ਗਾਲ ਨੀ ਕੱਢੂ.ਤਾਂ ਕੀ ਕੱਢੂ  .?
 ਏਹੀ ਹਾਲ ਸਟਾਫ ਨਰਸਾਂ ਦਾ ਹੋਇਆ। ਉਹਨਾਂ ਦਾ ਵੀ ਟੈਸਟ ਹੋਇਆ ਸੀ। ਉਹ ਵੀ ਬਾਜੀ ਮਾਰਗੀਆਂ। ਪੈਹਟ ਸੌ ਨੇ ਟੈਸਟ  ਦਿੱਤਾ ਤੇ ਵਿਚੋਂ ਚਾਲੀ ਪਾਸ ਹੋਈਆਂ। ਇਕ ਸੌ ਚਤਾਲੀ ਭਰਤੀ ਕੀਤੀਆਂ। ਇਥੇ ਸਿਹਤ ਮੰਤਰੀ ਨੇ ਟੀਕਾ ਲਾ ਦਿੱਤਾ।ਜਿਹੜਾ  ਕਦੇ PPS ਵਾਲਾ ਸਿੱਧੂ ਲਾ ਗਿਆ  ਸੀ…ਉਸ ਕੇਸ ਦਾ ਕੀ ਬਣਿਆ  ?
      ਹੁਣ ਗੱਲ ਕੱਲਕੱਤੇ ਵਾਲੀਆਂ ਪੱਖੀਆਂ ਦੀ ਕਰਦੇ ਆ। ਉਥੋਂ ਵੀ ਕੁੱਝ ਲੇਖਕ  ਡਾਕਟਰੇਟ ਦੀਆਂ ਡਿਗਰੀਆਂ ਲੈ ਆਏ ਹਨ, ਉਹ ਹੁਣ ਆਪਣੇ ਨਾਂ ਦੇ ਨਾਲ ਗੋਤ ਲਿਖਣ ਭਾਵੇਂ ਨਾ ਪਰ ਨਾਮ ਦੇ ਅੱਗੇ ਡਾਕਟਰ ਜਰੂਰ ਲਿਖਦੇ ਹਨ।
ਰਣਜੀਤ  ਕੌਰ ਗਾਉਦੀ ਹੈ ਕਿ
“”   ਕੱਲਕੱਤਿਓ ਪੱਖੀ ਲਿਆਦੇ ਵੇ….!
ਝੱਲੂਗੀ ਸਾਰੀ ਰਾਤ।”
ਹੁਣ ਬਹੁਤੇ  ਚੰਗੇ ਕੰਮ ਰਾਤ ਨੂੰ  ਹੀ ਹੁੰਦੇ  ਹਨ ਤੇ  ਨਾ ਡਰ ਹੁੰਦਾ  ਹੈ!  ਜੈ ਹੋਵੇ ..ਕੱਲਕੱਤੇ ਵਾਲੀ ਦੀ
ਨਾ ਗੱਲ ਕੱਲਕੱਤੇ ਦੀ ਹੈ ਗੱਲਾਂ ਤੇ ਫੈਲ ਰਹੀ ਹਨੇਰਗਰਦੀ ਹੈ ਕਿਸ ਨੇ ਕਿਸ ਦਾ ਖੋਜ ਪ੍ਰਬੰਧ  Phd ਦਾ ਥੀਸਿਸ ਲਿਖਿਆ  ਤੇ ਕੋਈ ਕਿੰਨੇ ਵਿੱਚ  ਵਿਕਿਆ ਹੈ ਤੇ ਕਿਸ ਨੂੰ ਕਿਸ ਨੇ ਪਾਰ ਲੰਘਾਇਆ ਹੈ…ਸਭ ਜਾਣਦੇ ਤੇ ਪਹਿਚਾਣਦੇ ਹਨ..ਪਰ ਚੁੱਪ ਹਨ। ਇਕ ਚੁੱਪ ਵਿੱਚ  ਸੌ ਸੁਖ ਹੁੰਦੇ  ਹਨ।
 ਇਹਨਾਂ ਦੇ ਵਿਚੋਂ ਕਈ ਸੇਵਾ ਮੁਕਤ ਤੇ ਕੁੱਝ ਦੇਹ ਮੁਕਤ ਹੋ ਗਏ। ਇਹ ਕਿੰਨੇ ” ਡਾਕਟਰ ” ਵਿਦਵਾਨ ਬਣੇ । ਕੁੱਝ ਪੰਜਾਬੀ ਸਾਹਿਤ ਦੇ ਥਾਣੇਦਾਰ ਬਣ ਕੇ  ਕਵੀਆਂ/ ਕਵਿੱਤਰੀਆਂ ਤੇ ਲੇਖਕਾਂ ਉਪਰ ਧੌਂਸ ਜਮਾਉਣ ਲੱਗੇ ਹਨ ਤੇ ਕਵਿਤਾ  ਤੇ ਗ਼ਜ਼ਲ ਤੇ ਕਹਾਣੀ  ਨਾਵਲ ਲ਼ਿਖਣ ਦੇ ਤਰੀਕੇ ਦੱਸਦੇ ਹਨ। ਇਹਨਾਂ ਦੇ ਵਿਚੋਂ
ਕੁੱਝ ਕਵੀ ਹੋ ਗਏ, ਤੇ ਆਲੋਚਕ ਹੋ ਗਏ ਤੇ ਕੁੱਝ ਆਲੋਚਨਾ ਕਰਨ ਲੱਗੇ।
ਇਕ ਵਾਰ ਇਕ ਵਿਦਵਾਨ ਮੇਰੇ ਨਾਲ ਇਸ ਕਰਕੇ ਲੜ / ਲੜੀ  ਪਿਆ ਕਿ ਖਬਰ ਦੇ ਵਿੱਚ  ਮੇਰੇ ਨਾਮ ਦੇ ਨਾਲ ਡਾਕਟਰ ਨੀ ਪਾਇਆ। ਮੇਰਾ ਨਾਮ ਤੈ  ਹਾਜ਼ਰ ਸਰੋਤਿਆਂ ਨਾਲ ਪਾ ਦਿੱਤਾ।
ਹੁਣ ਤੁਸੀਂ ਦੱਸੋ ਜੇ ਖੁਸਰੇ ਨਾਲ ਖੁਸਰਾ ਸੌ ਜਾਊ ਕੀ ਲੈ ਜੂ।
 ਅਖੇ ਜੇ ਕੁੱਤਾ ਕਪਾਹ ਵਿੱਚ ਦੀ ਲੰਘ ਗਿਆ
 ਦੱਸ ਭਲਾ ਕੁੱਤਾ ਕੀ ਲੈ ਗਿਆ ?
ਇਹਨਾਂ ਤੋਤਾ ਮਾਰਕਾ ਉਸਤਾਦਾਂ ਦੀ ਕਿਰਪਾ ਦੀ
ਇਕ ਗੱਲ ਹੋਰ ਸੁਣ ਲਵੋ।
ਇਕ ਯੂਨੀਵਰਸਿਟੀ ਦਾ ਉਸਤਾਦ ਕਿਸੇ ਪਿੰਡ ਦੀ ਲੰਘਿਆ ਜਾਵੇ। ਅੱਗੇ ਇਕ ਬੰਦਾ ਗੱਡਾ ਲਈ ਆਵੇ। ਦੋਹਾਂ ਦੀ ਅੱਖ ਮਿਲੀ।
” ਪ੍ਰੋਫੈਸਰ ਸਾਬ੍ਹ ਸਾਸਰੀ ਕਾਲ ।”
ਵਿਦਿਆਰਥੀ ਨੇ ਸਲਾਮ ਕੀਤੀ  ।
ਤਾਂ  ਅੱਗਿਓ ਪ੍ਰੋਫੈਸਰ ਨੇ ਪੁੱਛਿਆ  ।
” ਉਹ ਤੂੰ ਕਿਸੇ ਨੌਕਰੀ ‘ਤੇ ਨੀ ਲੱਗਿਆ।
ਗੱਡਾ ਹੱਕਣ ਡਿਆ ਏ  ?”
 ਅੱਗਿਓ ਵਿਦਿਆਰਥੀ ਕਹਿੰਦਾ  ” ਜੀ ਤੁਹਾਡੇ ਪੜ੍ਹਾਏ, ਹੋਰ, ਜਹਾਜ਼ ਚਲਾਉਣਗੇ। ਗੱਡੇ ਹੀ ਹੱਕਣਗੇ।””
ਦੋਵੇਂ ਜੋਰ ਦੀ ਹੱਸਦੇ ਵਿਛੜ ਗਏ!
ਕੱਲਕੱਤੇ ਵਾਲੀ ਮਾਤਾ ਦੀ ਜੈ ਹੋਵੇ।
ਇਸੇ ਕਰਕੇ ਬੀਬੀ ਰਣਜੀਤ ਕੌਰ ਆਖਦੀ  ਹੈ
ਕਲਕੱਤਿਓ ਪੱਖੀ ਲਿਆਦੇ
ਝੱਲੂਗੀ ਸਾਰੀ ਰਾਤ।
 ਬਾਕੀ ਤੁਸੀਂ ਆਪ ਸਿਆਣੇ ਹੋ.
ਤੇ ਲਾਓ ਗੈੱਸ ਕਿਸ ਨੇ
ਕੱਲਕੱਤਿਓ ਮੁੱਲ ਦੀ ਪੱਖੀ ਲਿਆਂਦੀ  ਹੈ.
..ਤੀਵੀਂ ਨੀ, ਡਿਗਰੀ ਡਾਕਟਰ ਦੀ  !
ਉਹ ਹੁਣ ਡਾਕਟਰ / ਵਿਦਵਾਨ  ਹਨ…!
ਪੰਜਾਬੀ ਮਾਂ ਬੋਲੀ ਸੇਵਾ ਕਰਦੇ ਹਨ ।
ਬੁੱਧ ਸਿੰਘ ਨੀਲੋਂ
94643-70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੇ ਫਿਰਕੂ ਬਿਆਨਾਂ ਅਤੇ ਭਾਜਪਾ ਦੇ ਫਾਸੀਵਾਦੀ ਏਜੰਡੇ ਖਿਲਾਫ  ਅਤੇ  ਸਮਾਜਿਕ ਸਦਭਾਵਨਾ ਲਈ ਕੀਤਾ ਗਿਆ ਰੋਸ਼ ਮੁਜਾਹਰਾ,* 
Next articleSAMAJ WEEKLY = 07/05/2024