ਬੁੱਧ ਬਾਣ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ !

ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਇਸ ਦਾ ਸਿਰਜਕ ਲੇਖਕ ਹੁੰਦਾ ਹੈ । ਇਹ ਸੱਚ ਅਸੀਂ ਪੜ੍ਹ ਦੇ ਤੇ ਪੜ੍ਹਾਉਦੇ ਹਾਂ। ਪਰ ਸਾਹਿਤ ਵਣਜ ਨਹੀਂ ਹੁੰਦਾ , ਸ਼ੌਕ ਵੀ ਨਹੀਂ ਹੁੰਦਾ , ਕਿਸੇ ਇਨਾਮ ਤੇ ਸਨਮਾਨ ਦੀ ਭੁੱਖ ਵੀ ਨਹੀਂ ਹੁੰਦਾ ਤੇ ਕਿਸੇ ਸੰਸਥਾ ਦਾ ਚੌਧਰੀ ਬਣ ਜਾਣਾ ਵੀ ਨੀ ਹੁੰਦਾ । ਪਰ ਪੰਜਾਬ ਦੇ ਅਮਿਤਾਭ ਬਚਨ ਇਹ ਦਾ ਵਪਾਰ ਵੀ ਕਰਦੇ ਹਨ ਤੇ ਪੁਰਸਕਾਰ ਵੀ ਡੁੱਕਦੇ ਹਨ ।ਚੌਧਰੀ ਬਣ ਕਿ ਅੰਨ੍ਹੇ ਵਾਂਗ ਆਪਣਿਆਂ ਨੂੰ ਰਿਉੜੀਆਂ ਵੰਡਣਾ ਵੀ ਨੀ ਹੁੰਦਾ । ਪਰ ਹੁੰਦਾ ਸਭ ਕੁੱਝ ਹੈ ।

ਹੁਣ ਇਹ ਸਭ ਕੁਝ ਸਾਹਿਤ ਦੇ ਅੰਦਰ ਬੁਰੀ ਤਰ੍ਹਾ ਘੁਸਪੈਠ ਕਰ ਗਿਆ ਹੈ ।ਇਹ ਸਾਹਿਤ ਸੇਵਾ ਵਪਾਰ ਵੀ ਬਣ ਗਈ ਹੈ ਤੇ ਆਪਣੇ ਆਲੇ ਦੁਆਲੇ ਦੇ ਗੜਵਈਆਂ ਤੇ ਚਹੇਤੇ-ਚਹੇਤੀਆਂ ਨੂੰ ਖੁਸ਼ ਕਰਨ ਦਾ ਸਾਧਨ ਬਣ ਗਿਆ ਹੈ । ਇਸ ਸਾਧਨ ਦੇ ਜਿਥੇ ਵੀ ਸੰਚਾਲਕ ਹਨ ਸਭ ਦੇ ਸਭ ਸ਼ਕ ਦੇ ਘੇਰੇ ਵਿੱਚ ਹਨ।

ਹਰ ਕੋਈ ਜਾਣਦਾ ਹੈ ਕਿ ਉਹ ਕੀ ਕਰਦੇ ਤੇ ਕਰਵਾਉਂਦੇ ਹਨ? ਪਰ ਬੋਲਦੇ ਇਸ ਕਰਕੇ ਨਹੀ ਉਹਨਾਂ ਨੂੰ ਵੀ ‘ ਕੁੱਤੇ ਝਾਕ ਆ’ ।

ਇਸੇ ਕਰਕੇ ਹੀ ਉਹ ਮੂੰਹ ਉਪਰ ਛਿਕਲੀ ਬੰਨ੍ਹ ਕੇ ਰੱਖਦੇ ਹਨ,
ਉਹ ਦੂਰ ਬੈਠੇ ਜੁਗਾਲੀ ਤਾਂ ਕਰਦੇ ਹਨ, ਪਰ ਬੋਲਦੇ ਨਹੀਂ ।

ਸਾਹਿਤ ਲਿਖਣਾ ਤੇ ਸੰਸਥਾਵਾਂ ਨੂੰ ਲੋਕ ਹਿੱਤਾਂ ਦੇ ਲਈ ਚਲਾਉਣ ਤੇ ਚੰਗੇ ਤੇ ਮਾੜੇ ਨਤੀਜਿਆਂ ਦੀ ਜੁੰਮੇਵਾਰੀ ਓਟਣੀ ਵੀ ਉਹਨਾਂ ਦਾ ਇਖਲਾਕੀ ਫਰਜ਼ ਬਣ ਜਾਂਦਾ ਹੈ ਪਰ ਇਹ ਫਰਜ਼ ਨਹੀਂ ਨਿਭਾਉਂਦੇ ਪਰ ਜੇਬ ਗਰਮ ਲਈ ਹਰ ਹਰਬਾ ਵਰਤਦੇ ਹਨ ।

ਸਾਹਿਤਕਾਰ ਦਾ ਸ਼ੀਸ਼ਾ ਤਿੜਕਿਆ ਹੋਵੇ, ਅੰਨ੍ਹੇ ਵਾਂਗ ਸ਼ੀਰਨੀਆਂ ਵੰਡੇ, ਪਟਿਆਲੇ ਆਲੇ ਰਾਜੇ ਦੇ ਰਸਤੇ ਚੱਲੇ ਤੇ ਗਾਉਣ ਵਾਲੀਆਂ ਵਾਂਗੂੰ ਸਾਈ ਉਤੇ ਪ੍ਰਧਾਨਗੀ ਕਰਨ ਜਾਂਦਾ ਹੋਵੇ ਤੇ ਕਿਤਾਬਾਂ ਦੇ ਬਿਨਾ ਪੜ੍ਹੇ ਮੁੱਖ ਬੰਦ ਲਿਖੇ।

ਫਿਰ ਇਹ ਗਿਲਾ ਕਰੇ ਕਿ ਲੋਕ ਸਾਹਿਤ ਪੜ੍ਹ ਦੇ ਨਹੀਂ। ਪਾਠਕ ਤੇ ਸਰੋਤੇ ਘੱਟ ਰਹੇ ਹਨ ।

ਪੜ੍ਹੇ ਲਿਖੇ ਗਿਆਨੀ ਸਾਹਿਤ ਦੇ ਚੌਧਰੀ ਚੁਪ ਚੁਪੀਤੇ ਜਿਵੇਂ ਚਲਦਾ ਹੈ ਹੈ ਤੇ ਤੋਰੀ-ਫੁਲਕਾ ਚਲਾਈ ਜਾ ਰਹੇ ਹਨ । ਪਹਿਲਾਂ ਸਾਹਿਤਕ ਇਕੱਠ ਵਿਚ ਲੋਕ ਹੁੰਦੇ ਸੀ ਪਰ ਹੁਣ ਨੀ ਹੁੰਦੇ ਪਰ ਇਹ ਗੱਲ ਕਿਉਂ ਹੋ ਰਹੀ ਹੈ? ਇਸ ਦਾ ਕੀ ਕਾਰਨ ਐ?

ਕਿਉਂਕਿ ਸਾਹਿਤ ਲੋਕਾਈ ਦੇ ਨਾਲੋਂ ਟੁੱਟ ਗਿਆ ਹੈ । ਸਾਹਿਤ ਲਿਖਣਾ ਸ਼ੌਕ ਬਣ ਗਿਆ ਹੈ । ਇਨਾਮ ਲੈਣਾ ਬਣ ਗਿਆ ਹੈ । ਚੌਧਰ ਕਾਇਮ ਰੱਖਣ ਲਈ ਤਿਗੜਮਬਾਜੀ ਕਰਨੀ ਬਣ ਗਿਆ ਹੈ । ਸਾਹਿਤ ਸਭਾਈ ਵੋਟ ਪਾਉਣ ਲਈ ਵੋਟਰ ਬਣ ਗਿਆ ਹੈ । ਹਾਲਤ ਦੇਸ਼ ਵਾਲੀ ਬਣ ਗਈ ਹੈ । ਚੰਦ ਸਿਆਸੀ ਲੋਕ ਚਿਹਰੇ ਦੀ ਚਮੜੀ ਬਦਲ ਕੇ ਰਾਜ ਕਰ ਰਹੇ ਹਨ । ਆਮ ਲੋਕ ਵੋਟ ਪਾਉਣ ਲਈ ਰਹਿ ਗਿਆ ਹੈ ।

ਪੰਜਾਬੀ ਦੇ ਵਿਚ ਸਾਹਿਤਕ ਸਮਾਗਮ, ਵਿਸ਼ਵ ਪੰਜਾਬੀ ਭਾਸ਼ਾ ਕਾਨਫਰੰਸਾਂ , ਗੋਸ਼ਟੀਆਂ, ਕਿਤਾਬਾਂ ਦੀ ਘੁੰਡ ਚੁਕਾਈ, ਕਵਿਤਾ ਕੁੰਭ, ਕਵੀ ਦਰਬਾਰ ,ਕਹਾਣੀ ਦਰਬਾਰ, ਸੈਮੀਨਾਰ, ਇਨਾਮ ਵੰਡ ਸਮਾਰੋਹ, ਪੁਰਸਕਾਰ ਵੰਡ ਸਮਾਰੋਹ ਤੇ ਬਾਅਦ ਵਿਸ਼ੇਸ਼ ਅਹਾਤੇ ਦੇ ਵਿੱਚ ਚੁਗਲ ਦਰਬਾਰ ਆਦਿ ਹੋ ਰਿਹਾ ਹੈ ।

ਪਾਠਕ ਤੇ ਸਰੋਤੇ ਨਿਰਾਸ਼ ਹਨ , ਸਾਹਿਤਕ ਮੱਠਾਂ ਦੇ ਚੌਧਰੀ ਤੇ ਪ੍ਰਕਾਸ਼ਕ ਖੁਸ਼ ਤੇ ਖੁਸ਼ਹਾਲ ਹਨ।
ਸੋਚੋ ਗੜਬੜ ਕਿਥੇ ਐ?
ਕੌਣ ਕਿਸ ਦੀ ਪੂਜਾ ਕਰਦੇ ਐ?
ਕੌਣ ਕਿਸ ਨੂੰ ਵਾਰ ਵਾਰ ਸਨਮਾਨਤ ਕਰਦਾ ਐ?
ਸਾਹਿਤ ਦਾ ਸ਼ੀਸ਼ਾ ਤੋੜਣ ਵਾਲੇ ਕੌਣ ਹਨ?
ਸਾਹਿਤ ਸਭਾਵਾਂ
ਸਾਹਿਤ ਅਕਾਦਮੀਆਂ
ਯੂਨੀਵਰਸਿਟੀਆਂ
ਘੜੰਮ ਚੌਧਰੀ
ਟੀਵੀ ਰੇਡੀਓ
ਅਖਬਾਰ ਤੇ ਰਸਾਲੇ
ਇਹਨਾਂ ਦੇ ਚੌਧਰੀ ਸੰਪਾਦਕ ਜਾਂ ਸੰਚਾਲਕ?
ਕੌਣ ਜੁੰਮੇਵਾਰੀ ਓਟੇਗਾ?
ਆਪਾ ਕੀ ਲੈਣਾ?
ਛੱਡੋ ਪਰੇ?

ਖੈਰ ਤੁਸੀ ਇਕ ਨਾਰੀ ਕਵੀ ਦਰਬਾਰ ਵਿਚ ਇਕ ਨਾਰੀ ਦੇ ਦਿਤੇ ਭਾਸ਼ਣ ਦਾ ਅਨੰਦ ਮਾਣ ਕੇ ਸੌਣ ਲਈ ਤਿਆਰੀ ਕਰੋ।
ਇਹ ਨਾਰੀ ਅਬਲਾ ਨਹੀਂ ਉਹ ਇਕ ਕੇਂਦਰੀ ਸੰਸਥਾ ਦੇ ਚੇਅਰਮੈਨ ਦੀ ਓਡੀ ਗੱਡੀ ਵਿਚ ਸਵਾਰ ਹੋ ਕੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਉਦੀ ਹੈ।

ਕਵੀ ਤੇ ਕਵਿਤਰੀਨੁਮਾ ਨਾਰੀਆਂ ਕਮਾਨ ਵਾਗ ਸਲਾਮ ਕਰਦੀਆਂ ਹਨ । ਹਾਰ ਫੁਲਾਂ ਦੇ ਗੁਲਦਸਤੇ ਫੜਾਏ ਜਾ ਰਹੇ ਹਨ।
ਖੈਰ ਉਹ ਭਾਸ਼ਣ ਬੋਲਦੀ ਹੈ ।

ਮੈਂ ਮੈਂ ਬਚਪਣ ਤੋਂ ਲਿਖਦੀ ਸੀ ਜਵਾਨ ਹੋਈ ਇਸ਼ਕ ਹੋਇਆ ਤੇ ਮਾਪਿਆਂ ਮੇਰਾ ਵਿਆਹ ਕਰ ਦਿਤਾ।
ਮੁਸਕਰਾਹਟ ਦੇ ਨਾਲ

ਪਹਿਲਾ ਮੈਂ ਬਾਪੂ ਤੇ ਭਾਈਆਂ ਦੀ ਆਪਣੇ ਗਲ ਵਿਚ ਪਾਈ ਪੰਜਾਲੀ ਲਾ ਕੇ ਸੁਟੀ।
ਮੇਰਾ ਬਾਪ ਤੇ ਭਾਈ ਜੋ ਮੇਰੇ ਇਸ਼ਕ ਦੇ ਸਾਹਮਣੇ ਥੰਮਲਾ ਬਣਿਆਂ ਸੀ ਉਹ ਭੰਨਿਆ ਤੇ ਫੇਰ ਸਹੁਰੇ ਘਰ ਆਈ ਤਾਂ
ਖੈਰ

ਮੈਨੂੰ ਪਾਤਰ ਸਾਹਿਬ ਦਾ ਸ਼ਿਅਰ ਚੇਤੇ ਆਇਆ-

ਇਕ ਕੈਦ ਦੇ ਵਿਚੋਂ ਨਿਕਲ ਦੂਜੀ ਕੈਦ ਵਿੱਚ ਆਈ
ਕੀ ਖਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ।
ਤਾੜੀਆਂ ਹਾਲ ਗੂੰਜ ਗਿਆ ।

ਮੇਰਾ ਪਤੀ
ਮੇਰਾ ਪਰਮੇਸ਼ਰ
ਮੈਂ ਅਬਲਾ
ਮੇਰੀ ਕੋਈ ਹੋਂਦ ਨਹੀਂ
ਪੇਕੇ ਘਰ ਬਾਪ
ਸਹੁਰੇ ਘਰ ਪਤੀ ਪਰਮੇਸ਼ਰ ਨਹੀਂ
ਸਗੋਂ ਖਸਮ ਪੂਰਾ ਡਿਕਟੇਟਰ ਸੀ

ਉਸ ਦਾ ਜੂਲਾ ਤੋੜਿਆ

ਮੈਂ ਜਮਾਂਦਰੂ ਕਵਿਤਰੀ ਆ
ਪਰ ਪਤਾ ਨੀ ਲੋਕ ਮੇਰੇ ਨਾਂ ਦੇ ਨਾਲ ਪੰਛੀ ਤੇ ਨਾਟਕ ਦੇ ਪਾਤਰਾਂ ਦੇ ਨਾਂ ਵਗੈਰਾ ਵਗੈਰਾ ਵਗੈਰਾ ਆਦਿ ਲਾ ਕੇ ਬਦਨਾਮ ਕਰ ਰਹੇ ਹਨ ।
ਮੈਂ ਤਾਂ ਜਵਾਨੀ ਵੇਲੇ ਗੀਤ ਲਿਖੇ
ਕਦੇ ਮਿਲਣ ਰਾਤ ਨੂੰ ਆਇਆ ਕਰ।
ਖੈਰ
ਫਿਰ ਗ਼ਜ਼ਲਾਂ ਲਿਖੀਆਂ ਤੇ ਲਿਖਵਾਈਆਂ
ਕਿਤਾਬਾਂ ਛਪਵਾਈਆਂ
ਦੇਸ਼ ਵਿਦੇਸ਼ ਦੀਆਂ ਸੈਰਾਂ ਕੀਤੀਆਂ !

ਖੈਰ

ਪਤਾ ਨੀ ਆਇਆ

ਚੇਅਰਮੈਨ ਸਾਹਿਬ ਮੇਰੇ ਪਾਪਾ ਸਮਾਨ ਹਨ।
ਅੱਜਕੱਲ੍ਹ ਇਹਨਾਂ ਦੇ ਚਰਨਾਂ ਦੀ ਦਾਸੀ ਪੀਰੋ ਪਰੇਮਣ ਬਣ ਬੈਠੀ ਆ। ਕਦੇ ਮੈਂ ਬੋਲਾਂ ਕਦੇ ਉਹ ਬੋਲੇ ।
ਮੈਂ ਝੀਲ ਵਿਚੋਂ ਨਿਕਲ ਕੇ ਸਮੁੰਦਰ ਵਿਚ ਆ ਗਈ ਹਾਂ । ਹੁਣ ਕੋਈ ਮੈਨੂੰ ਉਡਣ ਤੋਂ ਰੋਕ ਕੇ ਦਿਖਾਏ ।
ਤਾੜੀਆਂ …ਹਾਲ ਗੂੰਜਣ ਲੱਗਦਾ। ਸਾਊ ਜਿਹਾ ਕਵੀ ਮੁਸਕੜੀਏ ਹੱਸਦਾ ਹੈ ।
ਇਸ ਵਾਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮੇਰੀ ਝੋਲੀ ਪਵੇਗਾ । ਅੱਜ ਤੋਂ ਨੌ ਮਹੀਨੇ ਬਾਅਦ ਮੀਡੀਏ ਤੇ ਮੇਰਾ ਨਾਂ ਹੋਵੇਗਾ ।
ਪੀਰੋ
ਪੀਰੋ ਪਰੇਮਣ

ਕਵਿਤਾ ਪੇਸ਼ ਐ
ਨੀ ਬੁੜੀਓ
ਨੀ ਬੁੜੀਓ
ਛੱਡੋ ਬੁੜਿਆਂ ਦੇ ਘਰ ਦਰ
ਆਓ ਉਡੋ
ਅੰਬਰ ਉਡੀਕ ਦਾ ਐ
ਤੁਹਾਨੂੰ
—————–

ਹੁਣ ਤੁਸੀ ਦੱਸਿਓ ਸ਼ੀਸ਼ਾ ਤਿੜਕੇਗਾ ਜਾਂ ਨਹੀ
ਨਦੀਆਂ ਨੂੰ ਤਰਨਾ ਪਿਆ ।
ਹੁਣ ਮੈਂ ਈ ਮੈਂ
ਆਓ
ਪੀਰੋ ਦੇ ਗੁਣ ਗਾਓ

ਜੈ ਹੋ !
ਤਾੜੀਆਂ ਦੀ ਗੂੰਜ ਵਿੱਚ ਸ਼ਬਦ ਅਲੋਪ ਹਨ !

ਬੁੱਧ ਸਿੰਘ ਨੀਲੋਂ
9464370823

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਗ਼ਜ਼ਲ