ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਭਾਰਤੀ ਜਨਤਾ ਪਾਰਟੀ ਦੇ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਖਿਲਾਫ ਕੀਤੀ ਟਿੱਪਣੀ ਨੇ, ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਜਿਸ ਦਾ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ ਨੇ ਬਾਬਾ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ 24 ਦਸੰਬਰ ਨੂੰ ਦੇਸ਼ ਵਿਆਪੀ ਜਿਲਾ ਪੱਧਰੀ ਅੰਦੋਲਨ ਦਾ ਐਲਾਨ ਕੀਤਾ ਹੈ।ਜਿਸ ਨੂੰ ਕਾਮਯਾਬ ਬਣਾਉਣ ਲਈ ਬਸਪਾ ਦੇ ਸਾਬਕਾ ਇੰਚਾਰਜ ਮੱਖਣ ਨਾਲ ਚੌਹਾਨ ਅਤੇ ਵਿਜੇ ਮਜਾਰੀ ਨੇ ਅਲੱਗ ਅਲੱਗ ਪਿੰਡਾਂ,ਕਸਬਿਆਂ ਵਿੱਚ ਜਾ ਕੇ ਸਮਰਥਕਾਂ ਨੂੰ ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਲਈ ਨੁੱਕੜ ਮੀਟਿੰਗਾਂ ਕੀਤੀਆਂ। ਇਸ ਅੰਦੋਲਨ ਨਾਲ ਬਹੁਜਨ ਸਮਾਜ ਵਿੱਚ ਇੱਕ ਨਵੀਂ ਚੇਤਨਤਾ ਪੈਦਾ ਹੋਵੇਗੀ।ਜਿੱਥੇ ਵਰਕਰਾਂ ਵਿੱਚ ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਲਈ ਭਾਰੀ ਉਤਸਾਹ ਹੈ, ਉਥੇ ਭਾਜਪਾ ਦੇ ਅਮਿਤ ਸ਼ਾਹ ਦੇ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਮਨਜੀਤ ਸਿੰਘ ਮਜਾਰੀ,ਸੋਮਨਾਥ, ਹਰਮੇਲ ਸਿੰਘ ਰਟੈੰਡਾ,ਜੈ ਸਿੰਘ ਹਕੀਮਪੁਰ, ਸਤਨਾਮ ਸਿੰਘ, ਲਖਵਿੰਦਰ ਸਿੰਘ, ਜਸਪਾਲ ਸਿੰਘ, ਰਾਮਲੁਬਾਇਆ,ਰਜਿੰਦਰ ਕੁਮਾਰ ਮੂਸਾਪੁਰੀ,ਕੇਵਲ ਰਾਮ ਆਦਿ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly