ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ਵਿਪੁਲ ਕੁਮਾਰ ਅਤੇ ਪੰਜਾਬ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਸਬਾਕਾ ਰਾਜ ਸਭਾ ਮੈਂਬਰ ਸਾਬਕਾ ਐਮ ਐਲ ਏ ਵਲੋਂ ਖੁਸ਼ੀ ਰਾਮ ਸਾਬਕਾ ਸਰਪੰਚ ਨੰਗਲ ਨੂੰ ਜ਼ਿਲ੍ਹਾ ਜਲੰਧਰ ਦਾ ਪ੍ਰਭਾਰੀ ਤੇ ਹਲਕਾ ਫਿਲੌਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਨਿਯੁਕਤੀ ਨਾਲ ਹਲਕਾ ਫਿਲੌਰ ਦੇ ਵਰਕਰਾਂ ਵਿੱਚ ਖੁਸ਼ੀ ਦਾ ਲਹਿਰ ਅਤੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਖੁਸ਼ੀ ਰਾਮ ਨੇ ਬਸਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸ਼ਵਾਸ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਵਲੋਂ ਉਨ੍ਹਾਂ ਉੱਤੇ ਕੀਤਾ ਗਿਆ ਹੈ ਉਹ ਉਸ ਵਿਸ਼ਵਾਸ ਤੇ ਖਰਾ ਉਤਰਨ ਲਈ ਪੂਰੀ ਮਿਹਨਤ,ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਗਏ ਉਨ੍ਹਾਂ ਕਿਹਾ ਬਸਪਾ ਨੂੰ ਪਿੰਡ ਪੱਧਰ ਤੇ ਮਜ਼ਬੂਤ ਕਰਨ ਲਈ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਹਲਕੇ ਦੀ ਸਾਰੀ ਟੀਮ ਨੂੰ ਨਾਲ਼ ਲੈ ਕੇ ਅੱਗੇ ਵਧਣਗੇ ਪਾਰਟੀ ਵਲੋਂ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਸਾਹਿਬ ਕਾਸ਼ੀ ਰਾਮ ਜੀ ਦੇ ਜਨਮ ਦਿਨ ਤੇ ਰੱਖੀ ਗਈ ਪੰਜਾਬ ਸੰਭਾਲੋ ਰੈਲੀ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਹਲਕੇ ਫਿਲੌਰ ਵਿਚੋਂ ਭਾਰੀ ਗਿਣਤੀ ਵਿੱਚ ਬਸਪਾ ਵਰਕਰਾਂ ਅਤੇ ਹਮਾਇਤੀਆਂ ਨੂੰ ਫਗਵਾੜਾ ਰੈਲੀ ਵਿੱਚ ਸ਼ਮੂਲੀਅਤ ਲਈ ਯਤਨਸ਼ੀਲ ਰਹਿਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj