ਬਸਪਾ ਵਰਕਰ ਦੇ ਪਿਤਾ ਪ੍ਰੇਮ ਦਾਸ ਜੀ ਦੀ ਅੰਤਿਮ ਅਰਦਾਸ ਅੱਜ ਹੋਈ

 ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਬਸਪਾ ਵਰਕਰ ਜਗਦੀਸ਼ ਲਾਲ ਸਾਬਕਾ ਸਰਪੰਚ ਸੱਲ੍ਹਾ ਅਤੇ ਬਸਪਾ ਦੇ ਮਿਸ਼ਨਰੀ ਵਰਕਰ ਸਾਬਕਾ ਪ੍ਰਧਾਨ ਬਸਪਾ ਹਲਕਾ ਬੰਗਾ ਦੇ ਪਿਤਾ ਪ੍ਰੇਮ ਦਾਸ ਜੀ ਦੀ ਅੰਤਿਮ ਅਰਦਾਸ ਕੀਤੀ ਗਈ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਆਨੰਦਪੁਰ ਸਾਹਿਬ,ਜੱਸ ਭੱਟੀ ਪ੍ਰਧਾਨ ਬਸਪਾ ਹਲਕਾ ਚੱਬੇਵਾਲ, ਹਰਮੇਸ਼ ਵਿਰਦੀ ਪ੍ਰਧਾਨ ਬਸਪਾ ਹਲਕਾ ਬੰਗਾ, ਰਵਿੰਦਰ ਮਹਿੰਮੀ ਬਸਪਾ ਆਗੂ ਬੰਗਾ, ਹਰਪ੍ਰੀਤ ਕੁਮਾਰ ਸਰਪੰਚ, ਪਰਮਜੀਤ ਸਿੰਘ ਘੋਗੀ, ਸੁੱਚਾ ਸਿੰਘ ਮੁਲਾਜਮ,ਜੋਗਾ ਰਾਮ ਅਤੇ ਹੋਰ ਬਹੁਤ ਸਾਰੇ ਪੰਤਵੰਤੇ ਹਾਜ਼ਰ ਸਨ। ਜਸਕਰਨ ਸਿੰਘ ਪਾਠੀ ਸਿੰਘ ਜੀ ਨੇ ਪ੍ਰੇਮ ਦਾਸ ਜੀ ਨੂੰ ਉਸ ਵਾਹਿਗੁਰੂ ਜੀ ਨੂੰ ਅਰਦਾਸ ਕੀਤੀ ਕਿ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਉਸ ਦਾ ਭਾਣਾ ਮਿੱਠਾ ਕਰਕੇ ਮੰਨਣ ਲਈ ਕਿਹਾ ਅਤੇ ਅੰਤਿਮ ਅਰਦਾਸ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨੰਬਰਦਾਰ ਤਰਸੇਮ ਲਾਲ ਉੱਪਲ ਨੇ ਲੁਟੇਰੇ ਦਬੋਚੇ, ਇੱਕ ਪੁਲਿਸ ਹਵਾਲੇ ਕੀਤਾ, ਦੂਜਾ ਹੋਇਆ ਫਰਾਰ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
Next articleਮਾਨਯੋਗ ਮਹਿੰਦਰ ਭੱਟੀ ਅਤੇ ਰੇਸ਼ਮ ਕੌਰ ਭੱਟੀ ਜੀ ਦੇ ਪਰਿਵਾਰ ਵੱਲੋਂ ਡਾ ਅੰਬੇਡਕਰ ਸਕੂਲ ਨੂੰ ਦੋ ਕੰਪਿਊਟਰ ਦਾਨ ਕੀਤੇ