HOME ਬਸਪਾ ਬਨਾਮ ਕਾਂਗਰਸ-ਭਾਜਪਾ-ਆਪ

ਬਸਪਾ ਬਨਾਮ ਕਾਂਗਰਸ-ਭਾਜਪਾ-ਆਪ

1

ਬਸਪਾ ਸਰਕਾਰ ਨੇ ਬਿਨਾਂ ਗਰੰਟੀ ਫਾਰਮ ਭਰਵਾਏ ਦਿੱਤਾ ਰਿਕਾਰਡ ਤੋੜ ਰੁਜ਼ਗਾਰ

ਜਲੰਧਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਸਾਲ 2017 ਦੀ ਗੱਲ ਹੈ। ਪੰਜਾਬ ਵਿਧਾਨਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਸਨ। ਵੋਟਰਾਂ ਨੂੰ ਭਰਮਾਉਣ ਲਈ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦੇ ਫਾਰਮ ਭਰਵਾਏ। ਲੋਕਾਂ ਨੂੰ ਕਿਹਾ ਗਿਆ ਕਿ ਜਿਹੜੇ ਵੀ ਲੋਕ ਫਾਰਮ ਭਰਨਗੇ, ਉਨ੍ਹਾਂ ਨੂੰ ਕਾਂਗਰਸ ਸਰਕਾਰ ਬਣਨ ‘ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਲੋਕਾਂ ਨੇ ਵੱਡੀ ਗਿਣਤੀ ਵਿੱਚ ਫਾਰਮ ਭਰੇ ਤੇ ਨੌਕਰੀ ਦੇ ਲਾਲਚ ਵਿੱਚ ਉਹ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਲੈ ਆਏ, ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ ਨੌਕਰੀਆਂ ਦੇ ਉਹ ਫਾਰਮ ਜਿਵੇਂ ਰੱਦੀ ਵਿੱਚ ਸੁੱਟ ਦਿੱਤੇ ਤੇ ਵਾਅਦੇ ਮੁਤਾਬਕ ਨੌਕਰੀਆਂ ਨਹੀਂ ਦਿੱਤੀਆਂ। ਕਾਂਗਰਸ ਸਰਕਾਰ ਦੇ ਪੰਜ ਸਾਲ (2017-2022) ਦੌਰਾਨ ਨੌਜਵਾਨ ਨੌਕਰੀਆਂ ਲਈ ਭਟਕਦੇ ਰਹੇ।

2014, 2019, 2024 ਦੀਆਂ ਚੋਣਾਂ ਵਿੱਚ ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ ਕਰੋੜਾਂ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਤੇ ਇਸ ਸਬੰਧੀ ਚੋਣ ਮੈਨੀਫੈਸਟੋ ਜਾਰੀ ਕਰਕੇ ਗਰੰਟੀ ਵੀ ਦਿੱਤੀ, ਪਰ ਭਾਜਪਾ ਨੇ ਵਾਰ-ਵਾਰ ਸੱਤਾ ਵਿੱਚ ਆ ਕੇ ਵੀ ਆਪਣੇ ਵਾਅਦੇ ਨਹੀਂ ਨਿਭਾਏ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਆਮ ਆਦਮੀ ਪਾਰਟੀ ਵੀ ਲਾਰੇ ਲਾਉਣ ਦੇ ਮਾਮਲੇ ਵਿੱਚ ਕਾਂਗਰਸ-ਭਾਜਪਾ ਤੋਂ ਪਿੱਛੇ ਨਹੀਂ ਰਹੀ। ਉਸਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਗਰੰਟੀ ਕਾਰਡ ਭਰਵਾਏ ਤੇ ਕਿਹਾ ਕਿ ਲੋਕ ਇਨ੍ਹਾਂ ਕਾਰਡਾਂ ਨੂੰ ਸਾਂਭ ਕੇ ਰੱਖਣ, ਸਰਕਾਰ ਬਨਣ ‘ਤੇ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਹੁਣ ਆਪ ਸਰਕਾਰ ਬਣਿਆਂ ਨੂੰ ਵੀ ਕਰੀਬ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ। ਨੌਕਰੀਆਂ ਦੀਆਂ ਆਸਾਂ ਲਾਉਣ ਵਾਲੇ ਨੌਜਵਾਨਾਂ ਦੀਆਂ ਉਮੀਦਾਂ ਟੁੱਟ ਚੁੱਕੀਆਂ ਹਨ। ਨੌਜਵਾਨਾਂ ਨੇ ਜਿਹੜੇ ਗਰੰਟੀ ਕਾਰਡ ਭਰੇ ਸਨ, ਉਹ ਵੀ ਘਰਾਂ ਦੇ ਖੂੰਜਿਆਂ ਵਿੱਚ ਰੁਲਦੇ ਫਿਰ ਰਹੇ ਹਨ।

ਹੁਣ ਕਰਦੇ ਹਾਂ ਬਸਪਾ ਸਰਕਾਰ ਦੀ ਗੱਲ…..

ਬਸਪਾ ਦਾ ਇਹ ਇਤਿਹਾਸ ਰਿਹਾ ਹੈ ਕਿ ਉਸਨੇ ਵੋਟਾਂ ਲੈਣ ਵਾਸਤੇ ਅੱਜ ਤੱਕ ਕਦੇ ਵੀ ਕੋਈ ਗਰੰਟੀ ਕਾਰਡ ਜਾਂ ਫਾਰਮ ਨਹੀਂ ਭਰਵਾਏ, ਸਗੋਂ ਆਪਣੀਆਂ ਸਰਕਾਰਾਂ ਦੌਰਾਨ ਵਾਅਦੇ ਕਰਨ ਦੀ ਬਜਾਏ ਸਿੱਧਾ ਰੁਜ਼ਗਾਰ ਦਿੱਤਾ।
ਉੱਤਰ ਪ੍ਰਦੇਸ਼ ਵਿੱਚ ਬਸਪਾ ਸਰਕਾਰ ਨੇ 1,08,848 ਪੱਕੇ ਸਫਾਈ ਕਰਮਚਾਰੀ ਭਰਤੀ ਕੀਤੇ, 1.50 ਲੱਖ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ, 2.50 ਲੱਖ ਟੀਚਰਾਂ ਦੀਆਂ ਪੋਸਟਾਂ ਭਰੀਆਂ। ਸਾਲ 2008 ਵਿੱਚ ਬਸਪਾ ਸਰਕਾਰ ਦੌਰਾਨ 5.50 ਲੱਖ ਪੋਸਟਾਂ ਦੇ ਬੈਕਲਾਗ ‘ਤੇ ਭਰਤੀਆਂ ਕੀਤੀਆਂ ਗਈਆਂ ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਬਸਪਾ ਸਰਕਾਰ ਦੌਰਾਨ ਕੁੱਲ 12.50 ਲੱਖ ਨੌਕਰੀਆਂ ਦਿੱਤੀਆਂ ਗਈਆਂ, ਜਿਹੜਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਸਰਕਾਰੀ ਜ਼ਮੀਨਾਂ ਲੋੜਵੰਦਾਂ ਵਿੱਚ ਵੰਡੀਆਂ ਗਈਆਂ, ਤਾਂ ਕਿ ਲੋਕ ਖੇਤੀਬਾੜੀ ਕਰਕੇ ਆਪਣੇ ਲਈ ਰੁਜ਼ਗਾਰ ਪੈਦਾ ਕਰ ਸਕਣ।

*ਬਸਪਾ ਤੇ ਦੂਜੀਆਂ ਪਾਰਟੀਆਂ (ਕਾਂਗਰਸ, ਭਾਜਪਾ, ਆਪ) ਵਿੱਚ ਵੱਡਾ ਫਰਕ ਹੈ। ਬਸਪਾ ਦੂਜੀਆਂ ਪਾਰਟੀਆਂ ਵਾਂਗ ਚੋਣ ਵਾਅਦੇ ਨਹੀਂ ਕਰਦੀ ਜਾਂ ਰੁਜ਼ਗਾਰ ਗਰੰਟੀ ਫਾਰਮ ਨਹੀਂ ਭਰਵਾਉਂਦੀ, ਬਸਪਾ ਸਿੱਧਾ ਰੁਜ਼ਗਾਰ ਦੇ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ‘ ਤੇ ਖੜੇ ਕਰਨ ਦਾ ਕੰਮ ਕਰਦੀ ਹੈ ਸਭ ਨੂੰ ਅਜ਼ਮਾ ਲਿਆ ਵੋਟ ਤੁਸੀਂ ਪਾ ਲਿਆ ਆਓ ਇੱਕ ਵਾਰ ਬਸਪਾ ਤੇ ਵਿਸ਼ਵਾਸ ਹੀ ਜਿਤਾਈਏ ਪੰਜਾਬ ਸੰਭਾਲੋ ਮਹਿਮ ਨਾਲ ਜੁੜੋ ਸੋਹਣਾ ਪੰਜਾਬ ਬਣਾਈਏ ਬਹੁਜਨ ਸਮਾਜ ਪਾਰਟੀ ਜਿੰਦਾਬਾਦ।

Previous articleਬਾਬਾ ਦੀਪ ਸਿੰਘ ਜੀ ਆਜ਼ਾਦ ਸਪੋਰਟਸ ਕਲੱਬ ਫਤਹਿਪੁਰ ‘ ਚ’ ਸਵਰਗੀ ਸਵਰਨ ਸਿੰਘ (ਸੋਨੂੰ) ਦੀ ਨਿੱਘੀ ਯਾਦ ਵਿੱਚ 10 ਵਾਂ ਕਬੱਡੀ ਮਹਾਂਕੁੰਭ 4,5 ਅਕਤੂਬਰ ਨੂੰ
Next articleਪੂਨਾ ਪੈਕਟ ਨੇ ਸਮਾਜ ਵੇਚਣ ਵਾਲੇ ਪੈਦਾ ਕੀਤੇ