ਬਸਪਾ ਦੀ ਪੰਜਾਬ ਵਿੱਚ ਮਜ਼ਬੂਤ ਗੱਠਜੋੜ ਵਾਲੀ ਸਰਕਾਰ ਬਣੇਗੀ: ਮਾਇਆਵਤੀ

ਲਖਨਊ (ਸਮਾਜ ਵੀਕਲੀ): ਬਸਪਾ ਪ੍ਰਧਾਨ ਮਾਇਆਵਤੀ ਨੇ ਅੱਜ ਦਾਅਵਾ ਕੀਤਾ ਕਿ ਉਸ ਦੀ ਪਾਰਟੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਮਜ਼ਬੂਤ ਸਰਕਾਰ ਬਣਾਏਗੀ। ਉਨ੍ਹਾਂ ਨਾਲ ਹੀ ਕਿਹਾ ਬਸਪਾ ਆਗਾਮੀ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ‘ਪੂਰਨ ਬਹੁਮੱਤ’ ਹਾਸਲ ਕਰੇਗੀ। ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਪ੍ਰਤੀ ‘ਝੂਠਾ ਸਨਮਾਨ’ ਦਿਖਾਉਣ ਵਾਲਿਆਂ ਨੂੰ ਕਰਾਰੇ ਹੱਥੀਂ ਲਿਆ। ਬਾਬਾ ਸਾਹਿਬ ਅੰਬੇਦਕਰ ਦੀ 65ਵੀਂ ਬਰਸੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਇਹ ਜਾਣਕਾਰੀ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਵਿਸ ਕੱਪ: ਡੈਨਮਾਰਕ ਦੀ ਮੇਜ਼ਬਾਨੀ ਕਰੇਗਾ ਭਾਰਤ
Next articleਮੁੰਬਈ ਵਿੱਚ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ; ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 23 ਹੋਈ