ਗਠਜੋੜ ਦਾ ਫੈਂਸਲਾ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਕਰਨਗੇ – ਪ੍ਰਵੀਨ ਬੰਗਾ

ਭੈਣ ਕੁਮਾਰੀ ਮਾਇਆਵਤੀ ਜੀ ਨੇ ਮਹਾਂਪੁਰਸ਼ਾਂ ਦੇ ਸਨਮਾਨ ਵਿਚ ਇਤਿਹਾਸਕ ਕੰਮ ਕੀਤੇ- ਬੈਨੀਪਾਲ ਜੀ, ਗੜੀ, ਨਛੱਤਰ ਪਾਲ
ਲੀਡਰਸ਼ਿਪ ਤੇ ਸਮਰਥਕਾਂ ਨੇ ਭੰਗੜਾ ਪਾਕੇ ਖੁਸ਼ੀ ਦਾ ਇਜਹਾਰ ਕੀਤਾ
ਗਠਜੋੜ ਦਾ ਫੈਂਸਲਾ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਕਰਨਗੇ – ਪ੍ਰਵੀਨ ਬੰਗਾ

(ਸਮਾਜ ਵੀਕਲੀ)- ਬਹਿਰਾਮ ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੇ ਲੋਕ ਸਭਾ ਹੁਸ਼ਿਆਰਪੁਰ ਵਲੋ ਬੰਗਾ ਹਲਕੇ ਦੇ ਕਸਬਾ ਦਾਣਾ ਮੰਡੀ ਬਹਿਰਾਮ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਹਲਕੇ ਦੇ ਸਾਥੀਆਂ ਸਹਿਯੋਗ ਨਾਲ ਬਸਪਾ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੇ 68ਵੇਂ ਜਨਮਦਿਨ ਤੇ ਜਨਕਲਿਆਣ ਦਿਵਸ ਮਨਾਇਆ ਗਿਆ. ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਜੀ ਤੋ ਇਲਾਵਾ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਤੇ ਬਸਪਾ ਪੰਜਾਬ ਦੇ ਇੰਚਾਰਜ ਡਾ ਨਛੱਤਰ ਪਾਲ ਜੀ ਵਿਧਾਇਕ ਨਵਾਂਸ਼ਹਿਰ ਸ਼ਾਮਿਲ ਹੋਏ. ਸਮਾਗਮ ਵਿੱਚ ਉਚੇਚੇ ਤੌਰ ਤੇ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਭੈਣ ਬੀਬੀ ਕੁਲਵੰਤ ਕੌਰ ਜੀ ਨੇ ਸ਼ਿਰਕਤ ਕੀਤੀ.

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਬੈਨੀਪਾਲ ਜੀ, ਸ. ਜਸਵੀਰ ਸਿੰਘ ਗੜੀ ਜੀ ਤੇ ਡਾ ਨਛੱਤਰ ਪਾਲ ਜੀ ਨੇ ਵਧਾਈ ਦਿੰਦਿਆਂ ਆਖਿਆ, ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮਦਿਨ ਮਨਾਉਣ ਦਾ ਮਕਸਦ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦਾ ਸਨਮਾਨ ਕਰਨ ਦੇ ਬਰਾਬਰ ਹੈ. ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਕਾਫਲਾ ਵਿੱਚ ਕੁਝ ਸਮਾਂ ਖੜੋਤ ਆਈ ਸੀ, ਅਜ ਉਸ ਕਾਫਲੇ ਨੂੰ ਦੇਸ਼ ਦੀ ਤੀਸਰੀ ਵੱਡੀ ਰਾਜਨੀਤਕ ਪਹਿਚਾਣ ਬਣਾਉਣ ਵਿੱਚ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ. ਭੈਣ ਕੁਮਾਰੀ ਮਾਇਆਵਤੀ ਜੀ ਦੇ ਰਾਜ ਕਾਲ ਵਿੱਚ ਕੀਤੇ ਕੰਮਾਂ ਦੀ ਲੀਡਰਸ਼ਿਪ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ.

ਪ੍ਰਵੀਨ ਬੰਗਾ ਨੇ ਆਖਿਆ ਬਾਬਾ ਸਾਹਿਬ ਦੀ ਫੋਟੋ ਲਾਉਣ ਨਾਲ ਉਨਾਂ ਦੇ ਅੰਦੋਲਨ ਦੇ ਸਮਰਥਕ ਨਹੀਂ ਹੁੰਦੇ. ਸੰਵਿਧਾਨ ਦਾ ਸਨਮਾਨ ਕਰਦੇ ਹੋਏ ਸੰਵਿਧਾਨਕ ਹੱਕ ਦੇਣੇ ਤੇ ਪਹਿਰਾ ਦੇਣ ਦੀ ਜਰੂਰਤ ਹੈ, ਜੋ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਨੇ ਕਰਕੇ ਗਰੇਟ ਅਸ਼ੋਕਾ ਦੇ ਰਾਜ ਤੋ ਬਾਅਦ ਸਿਰਫ ਉਤਰ ਪ੍ਰਦੇਸ਼ ਵਿੱਚ ਕੀਤਾ ਹੈ. ਗਠਜੋੜ ਦਾ ਫੈਂਸਲਾ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਕਰਨਗੇ.

ਇਸ ਮੋਕੇ ਤੇ ਸੂਬਾ ਜਨਰਲ ਸਕੱਤਰ ਗੁਰ ਲਾਲ ਸੈਲਾ, ਹਰਭਜਨ ਸਿੰਘ ਬਲਾਲੋ, ਰਜਿੰਦਰ ਸਿੰਘ ਠੇਕੇਦਾਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ, ਬਸਪਾ ਆਗੂ ਮਨੋਹਰ ਕਮਾਮ ਜੀ, ਜੈ ਪਾਲ ਸੂੰਡਾ ਜੀ, ਹਰਬਿਲਾਸ ਬਸਰਾ, ਵਿਜੇ ਕੁਮਾਰ ਗੁਣਾਚੋਰ ਜੀ, ਲੇਖ ਰਾਜ ਜਮਾਲਪੁਰ, ਫਗਵਾੜਾ, ਹਰਪ੍ਰੀਤ ਡਾਹਰੀ, ਲੇਖ ਰਾਜ ਜਮਾਲਪੁਰ, ਚਰੰਜੀ ਲਾਲ, ਪ੍ਰਧਾਨ ਨਵਾਂਸ਼ਹਿਰ, ਜਸਵੀਰ ਅਲੀਆਪੁਰ ਬਲਾਚੌਰ, ਸੁਖਦੇਵ ਸਿੰਘ, ਪਰਮਜੀਤ ਕੌਰ ਬਹਿਰਾਮ, ਸਾਬਕਾ ਸਰਪੰਚ ਜਸਵਿੰਦਰ ਕੋਰ, ਕੁਲਦੀਪ ਬਹਿਰਾਮ, ਪ੍ਰਕਾਸ਼ ਫਰਾਲਾ ਜੀ, ਤੀਰਥ ਕਲਸੀ, ਗੁਰਦਿਆਲ ਬੋਧ, ਸੁਰਜੀਤ ਝੰਡੇਰ, ਹਰਬਿਲਾਸ ਸਿੰਘ ਝਿੰਗੜ, ਧਰਮ ਪਾਲ ਤਲਵੰਡੀ, ਯਸ਼ ਪਾਲ ਭੱਟੀ ਚੱਬੇਵਾਲ, ਹਰਮੇਸ਼ ਵਿਰਦੀ ਜੀ, ਲਖਵੀਰ ਮੱਲੂਪੋਤਾ, ਹਰਜਿੰਦਰ ਜੰਡਾਲੀ, ਮੈਂਬਰ ਬਲਾਕ ਸੰਮਤੀ ਦੇਸ ਰਾਜ, ਚਕਮੰਡੇਰ, ਸੋਹਣ ਲਾਲ ਰਟੈਂਡਾ, ਮਲਕੀਤ ਮੁਕੰਦਪੁਰ, ਰਵਿੰਦਰ ਮਹਿਮੀ, ਮਹਿੰਦਰ ਪਾਲ ਬੈਂਸ, ਬਹਾਦਰ ਸੰਧਵਾਂ, ਪਰਮਜੀਤ ਖਲਵਾੜਾ, ਗੁਰਮੁੱਖ ਐਮ ਸੀ, ਰਜਿੰਦਰ ਭਰੋਮਜਾਰਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਏ.

ਭੈਣ ਜੀ ਦੇ ਜਨਮਦਿਨ ਤੇ ਰੱਖੇ ਸਮਾਗਮ ਵਿੱਚ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜੀ, ਹਰਨਾਮ ਦਾਸ, ਐਸ ਐਸ ਅਜਾਦ ਬਹਿਲਪੁਰੀ ਜੀ, ਰਾਜ ਦਦਰਾਲ ਜੀ, ਮਲਕੀਤ ਬਬੇਲੀ, ਲਖਾ ਭਰੋਮਜਾਰਾ, ਗੀਤਾਂ ਰਾਹੀਂ ਵਧਾਈਆਂ ਦੇਣ ਨਾਲ ਰਾਣੀ ਅਰਮਾਨ ਵਲੋ ਰਾਜਸਥਾਨੀ ਗੀਤ ਤੇ ਸਮੂਚੀ ਲੀਡਰਸ਼ਿਪ ਤੇ ਪੰਡਾਲ ਨੇ ਭੰਗੜਾ ਪਾਕੇ ਖੁਸ਼ੀ ਦਾ ਇਜਹਾਰ ਕੀਤਾ. ਬਸਪਾ ਆਗੂ ਪ੍ਰਵੀਨ ਬੰਗਾ ਲੀਡਰਸ਼ਿਪ ਤੇ ਸਮਾਗਮ ਨੂੰ ਕਾਮਯਾਬ ਕਰਨ ਲਈ ਪੁੱਜੇ ਇਲਾਕਾ ਨਿਵਾਸੀਆਂ ਤੇ ਪ੍ਰੈਸ ਕਵਰੇਜ ਲਈ ਆਏ ਮੀਡੀਆ ਦੋਸਤਾਂ ਦਾ ਧੰਨਵਾਦ ਕੀਤਾ.

Previous articleHeavy snowfall, freezing rain wreak havoc across Europe
Next articleSamaj Weekly 322= 19/01/2024