HOME ਬਸਪਾ ਦੇ ਪੰਜਾਬ ਸੰਭਾਲੋ ਮਹਿਮ ਦੂਸਰੇ ਪੜਾਅ ਵਿੱਚ ਪਿੰਡ ਬੰਸੀਆਂ ਚ ਚਾਹ...

ਬਸਪਾ ਦੇ ਪੰਜਾਬ ਸੰਭਾਲੋ ਮਹਿਮ ਦੂਸਰੇ ਪੜਾਅ ਵਿੱਚ ਪਿੰਡ ਬੰਸੀਆਂ ਚ ਚਾਹ ਤੇ ਚਰਚਾ ਕੀਤੀ ਗਈ -ਕਰੀਮਪੁਰੀ

6

 ਫਿਲੌਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪੰਜਾਬ ਸੰਭਾਲੋ ਮਹਿਮ ਪਿੰਡ ਬੰਸੀਆਂ ਚ ਪਹੁੰਚ ਕੇ ਪੰਜਾਬ ਨੂੰ ਮੌਜੂਦਾ ਬਦਹਾਲੀ ਚੋਂ ਕੱਢਣੇ ਲਈ, ਡਰੱਗ ਮਾਫੀਆ ਦੀ ਚੁੰਗਲ ਚੋਂ ਜਵਾਨੀ ਕੱਢਣੇ ਲਈ,ਬੇਰੁਜ਼ਗਾਰੀ ਦੇ ਖਾਤਮੇ ਲਈ ਭਰਿਸ਼ਟਾਚਾਰ ਦੇ ਖਾਤਮੇ ਲਈ, ਦਹਿਸ਼ਤਬਾਦ ਦੇ ਖਾਤਮੇ ਲਈ, ਸਮਾਜਿਕ ਬਰਾਬਰੀ ਲਈ, ਡਾਕਟਰ ਅੰਬੇਡਕਰ ਜੀ ਦੇ ਤਿਆਰ ਕੀਤੇ ਸੰਵਿਧਾਨ ਨੂੰ ਸਹੀ ਸੰਦਰਭ ਵਿੱਚ ਲਾਗੂ ਕਰਨੇ ਲਈ, ਖੁਦਕੁਸ਼ੀਆਂ ਕਰਦੇ ਕਿਸਾਨ ਨੂੰ ਉਸ ਸੰਕਟ ਚੋਂ ਕੱਢਣੇ ਲਈ,ਬਦਹਾਲੀ ਚ ਜੀ ਰਹੇ ਮਜ਼ਦੂਰ ਨੂੰ ਗਰੀਬੀ ਅਤੇ ਬੇਬਸੀ ਚੋਂ ਉਭਾਰਨੇ ਲਈ, ਧੀਆਂ ਭੈਣਾਂ ਅਤੇ ਦੁਕਾਨਦਾਰਾਂ,ਵਪਾਰੀਆਂ ਦੀ ਸੁਰੱਖਿਆ ਲਈ, ਲੁੱਟਾਂ ਖੋਹਾਂ ਧਮਕੀਆਂ ਫਰੌਤੀਆਂ ਅਗਵਾਹ ਅਤੇ ਕਤਲੋ ਗਾਰਤ ਦੇ ਦੌਰ ਚੋਂ ਪੰਜਾਬ ਨੂੰ ਕੱਢਣ ਲਈ,ਪੰਜਾਬ ਦੀ ਚੜ੍ਹਦੀ ਕਲਾ ਲਈ-ਖੁਸ਼ਹਾਲ ਪੰਜਾਬ ਲਈ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਅਤੇ,ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ,ਪੰਜਾਬੀਆਂ ਨੂੰ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ ਅਤੇ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦਾ ਸੁਨੇਹਾ ਵੀ ਦਿੱਤਾ ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਤੀਰਥ ਰਾਜਪੁਰਾ ਜੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਜੀ ਤੋ ਇਲਾਵਾ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ, ਬਾਸੀ ਪਰਿਵਾਰ ਦਾ ਬਹੁਜਨ ਸਮਾਜ ਪਾਰਟੀ ਵੱਲੋਂ ਧੰਨਵਾਦ ਵੀ ਕੀਤਾ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਤਰਨਤਾਰਨ ਵਿਖੇ ਭਗਵੰਤ ਮਾਨ ਸਰਕਾਰ ਖ਼ਿਲਾਫ ਰੋਹ ਭਰਪੂਰ ਪ੍ਰਦਰਸ਼ਨ
Next articleਝੂਠੇ ਪਰਚਿਆਂ ਤੇ ਨਜਾਇਜ਼ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਬਸਪਾ ਕਰੇਗੀ ਪ੍ਰਦਰਸ਼ਨ