ਬਸਪਾ ਪ੍ਰਧਾਨ ਵੱਲੋਂ ਬਾਦਲ ਨਾਲ ਮੁਲਾਕਾਤ

ਲੰਬੀ (ਸਮਾਜ ਵੀਕਲੀ):  ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਾਦਲ ਨੇ ਕਾਂਗਰਸ ਰਾਜ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਦੇ ਨਿਰੰਤਰ ਨਿਘਾਰ ਅਤੇ ਵਿਗਾੜ ’ਤੇ ਚਿੰਤਾ ਜ਼ਾਹਰ ਕਰਦਿਆਂ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ ’ਤੇ ਇਨ੍ਹਾਂ ਦੋਹਾਂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਣ ਅਤੇ ਪੰਜਾਬ ਵਿੱਚ ਜ਼ਮੀਨ, ਪਾਣੀ ਅਤੇ ਹਵਾ ਦੇ ਹਾਲਾਤ ਸੁਧਾਰਨ ’ਤੇ ਵੀ ਚਰਚਾ ਕੀਤੀ। ਬਸਪਾ ਆਗੂ ਨੇ ਬਾਦਲ ਦੀ ਅਗਵਾਈ ਹੇਠ ਲੋਕ ਪੱਖੀ ਅਤੇ ਭਾਈਚਾਰਕ ਸਾਂਝਾਂ ਵਾਲੀਆਂ ਨੀਤੀਆਂ ’ਤੇ ਚੱਲਣ ਦਾ ਭਰੋਸਾ ਦਿੱਤਾ।

ਮੁਲਾਕਾਤ ਮਗਰੋਂ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਆਸ਼ੀਰਵਾਦ ਲੈਣ ਅਤੇ ਉਨ੍ਹਾਂ ਦੇ ਜਨਤਕ ਜੀਵਨ ਵਿਚ ਵੱਡੇ ਤਜਰਬਿਆਂ ਤੋਂ ਸਿੱਖਿਆ ਲੈਣ ਆਏ ਸਨ। ਉਨ੍ਹਾਂ ਬਾਦਲ ਨੂੰ ਦੇਸ਼ ਦਾ ਸਭ ਤੋਂ ਕੱਦਾਵਰ ਨੇਤਾ ਕਰਾਰ ਦਿੱਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleReservation for OBC, EWS in medical seats to help in UP polls: BJP
Next articleਚੰਨੀ ’ਤੇ ਮਿਲਕ ਪਲਾਂਟ ਦੇ ਨਿਰਦੇਸ਼ਕਾਂ ਦੀ ਚੋਣ ’ਚ ਦਖਲਅੰਦਾਜ਼ੀ ਦਾ ਦੋਸ਼