ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕਲ ਫਿਲੋਰ ਸ਼ਹਿਰ ਦੇ ਪਿੰਡ ਨੰਗਲ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸਟੈਚੂ ਉਪਰ ਭਦੀ ਸ਼ਬਦਾਵਲੀ ਲਿਖਣ ਅਤੇ ਵਿਦੇਸ ਵਿੱਚ ਬੈਠਾ ਏਜੰਸੀਆਂ ਦੇ ਟਾਉਟ ਪੂੰਨੂ ਵਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਖਿਲਾਫ਼ ਭਦੀ ਸ਼ਬਦਾਵਲੀ ਬੋਲਣ ਦੇ ਬਸਪਾ ਪੰਜਾਬ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੂੰ ਧਮਕੀਆਂ ਦੇਣ ਦੀ ਬਸਪਾ ਪੰਜਾਬ ਵਲੋਂ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ ਧਾਰਮਿਕ ਸਮਾਜਿਕ ਤੇ ਰਾਜਨੀਤਕ ਸਿਖ ਜਥੇਬੰਦੀਆਂ ਵਲੋਂ ਆਪਣਾ ਇਸ ਮੁੱਦੇ ਤੇ ਸਟੈਂਡ ਕਲੀਅਰ ਕਰਨ ਦੀ ਮੰਗ ਕੀਤੀ ਤੇ ਪੰਜਾਬ ਵਿੱਚ ਸਥਾਪਿਤ ਮਹਾਂਪੁਰਸ਼ਾ ਦੇ ਸਟੈਚੂਆਂ ਦੀ ਤੁਰੰਤ ਸੁਰਖਿਆ ਦੇ ਪ੍ਰਬੰਧ ਕਰਨ ਲਈ ਆਖਿਆ । ਖੁਸ਼ੀ ਰਾਮ ਸਰਪੰਚ ਬਸਪਾ ਦੇ ਸੀਨੀਅਰ ਆਗੂ, ਪ੍ਰਵੀਨ ਬੰਗਾ ਲੁਧਿਆਣਾ ਜੋਨ ਦੇ ਇੰਚਾਰਜ ਅਤੇ ਫਿਲੌਰ ਹਲਕੇ ਦੀ ਕਰੀਮ ਇੱਥੇ ਹਾਜ਼ਰ ਸਨ ਇਸ ਦੀ ਜਾਣਕਾਰੀ ਪ੍ਰਵੀਨ ਬੰਗਾ ਨੇ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj