ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਿਤੀ 19-3-2025 ਨੂੰ ਬਹੁਜਨ ਸਮਾਜ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ ਰੋਡ KC ਟਾਵਰ ਨਵਾਸ਼ਹਿਰ ਵਿਖੇ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਸ਼੍ਰੀ ਦਿਲਬਾਗ ਸਿੰਘ ਸਹੋਤਾ ਜੀ ਆਏ ਜੋ ਕਿ ਕੌਂਸਲਰ ਗੁਰਮੁੱਖ ਨੌਰਥ ਦੇ ਜੀਜਾ ਜੀ ਹਨ ਜਿਹਨਾ ਨੂੰ ਜਿਲਾ ਪ੍ਰਧਾਨ ਸ਼੍ਰੀ ਸਰਬਜੀਤ ਜਾਫਰਪੁਰ ਜੀ ਅਤੇ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰਾਂ ਵੱਲੋ ਭਾਰਤ ਦਾ ਸਵਿਧਾਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸ਼੍ਰੀ ਦਿਲਬਾਗ ਸਿੰਘ ਸਹੋਤਾ ਜੀ ਸਾਗਰ ਅਤੇ ਸਸ਼ਕਤ ਭੀਮ ਸਮਾਜ ਸੰਗਠਨ ਵੱਲੋ ਹਰਿਆਣੇ ਵਿਚ ਸਟੇਟ ਪੱਧਰ ਦੇ ਮੈਂਬਰ ਹਨ ਜੋ ਕਿ ਆਪਣੇ ਸਾਥੀਆਂ ਦੇ ਨਾਲ ਮਿਲਕੇ ਪੂਰੇ ਹਰਿਆਣੇ ਵਿੱਚ ਦਲਿਤ ਸਮਾਜ ਨੂੰ ਆਪਣੇ ਰਹਿਬਰਾਂ ਦੇ ਪ੍ਰਤੀ ਜਾਗਰੂਕ ਕਰ ਰਹੇ ਹਨ।ਅਤੇ ਰਹਿਬਰਾ ਦੇ ਪਾਏ ਪੂਰਨਿਆ ਉਤੇ ਚਲਣਾਂ ਸਿਖਾਉਦੇ ਹਨ।ਇਸ ਸੰਗਠਨ ਨੇ ਫਰੀਦਾਬਾਦ ਹਰਿਆਣੇ ਵਿਚ ਆਪਣੀ ਪ੍ਰੈਸ ਲਗਾਈ ਹੈ।ਜਿਸ ਦੁਆਰਾ ਜਗਤ ਪਿਤਾ ਸਤਿ ਗੁਰੂ ਰਵਿਦਾਸ ਮਾਹਾਰਾਜ ਜੀ,ਤਥਾਗਤ ਬੁੱਧ ਜੀ,ਸਤਿ ਗੁਰੂ ਕਬੀਰ ਜੀ,ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਓਮਪ੍ਰਕਾਸ਼ ਵਾਲਮੀਕੀ ਜੀ,ਮਾਤੋਦੀਨ ਭੰਗੀ ਜੀ ਅਤੇ ਹੋਰ ਵੀ ਬਹੁਜਨ ਰਹਿਬਰਾਂ ਦੇ ਸਿਧਾਂਤਾ ਤੇ ਚੱਲਣ ਵਾਲੀਆਂ ਕਿਤਾਬਾਂ ਛਾਪਕੇ ਸਮਾਜ ਵਿਚ ਫ੍ਰੀ ਵੰਡਦੇ ਰਹਿੰਦੇ ਹਨ।ਜਿਸ ਦੁਆਰਾ ਦਲਿਤ ਸਮਾਜ ਨੂੰ ਜਾਗਰੂਕ ਕਰਕੇ ਸੇਹਤ ਦਿੱਤੀ ਜਾ ਸਕੇ।ਇਸ ਮੋਕੇ ਜਿਲਾ ਪ੍ਰਧਾਨ ਸ਼੍ਰੀ ਸਰਬਜੀਤ ਜਾਫਰਪੁਰ ਜੀ ਦੇ ਨਾਲ ਦਫ਼ਤਰ ਇੰਚਾਰਜ ਸ਼੍ਰੀ ਗਿਆਨ ਚੰਦ, ਕੌਂਸਲਰ ਗੁਰੱਮੁਖ ਨੌਰਥ,ਸ਼੍ਰੀ ਸੁਰਜੀਤ ਕਰੀਹਾ,ਸ਼੍ਰੀ xSDO ਚਮਨ ਲਾਲ,ਸ਼੍ਰੀ ਕਮਲਵੀਰ ਸਿੰਘ ਜੱਸਲ,ਸ਼੍ਰੀ ਬਲਵਿੰਦਰ ਭੰਗਲ,ਸ਼੍ਰੀ ਰਕੇਸ਼ ਕੁਮਾਰ ਉਧੋਵਾਲ ਸਾਬਕਾ ਸਰਪੰਚ,ਸ਼੍ਰੀ ਮਾਸਟਰ ਪ੍ਰੇਮ ਰਤਨ,ਸ਼੍ਰੀ ਕਸ਼ਮੀਰ ਸਿੰਘ,ਸ਼੍ਰੀ ਰਜਿੰਦਰ ਕੁਮਾਰ ਗੋਬਿਦਾਂ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj