ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਆਕਾਸ਼ ਅਨੰਦ 3 ਸਤੰਬਰ ਨੂੰ ਖਟਕੜ ਕਲਾਂ ਵਿਖੇ ਪੁੱਜ ਰਹੇ ਹਨ

ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਆਕਾਸ਼ ਅਨੰਦ ਜੀ 3ਸਤੰਬਰ ਨੂੰ ਖਟਕੜ ਕਲਾਂ ਵਿਖੇ ਪੁੱਜ ਰਹੇ ਹਨ
ਬੰਗਾ ਹਲਕੇ ਦੀ ਹੰਗਾਮੀ ਮੀਟਿੰਗ 20 ਅਗੱਸਤ 4ਵਜੇ ਭਗਵਾਨ ਮਹਾਂਰਿਸ਼ੀ ਵਾਲਮੀਕ ਮੰਦਰ ਬੰਗਾ ਪ੍ਰਵੀਨ ਬੰਗਾ

ਬੰਗਾ (ਸਮਾਜ ਵੀਕਲੀ)- ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਭਖਦੇ ਮੁੱਦਿਆਂ ਤੇ ਪੁਲੀਸ ਵਧੀਕੀਆਂ ਦੇ ਖਿਲਾਫ ਪੰਜਾਬ ਦੀਆਂ 13 ਲੋਕਸਭਾ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਆਉਣ ਵਾਲੀਆਂ ਲੋਕ ਸਭਾ ਤੇ ਸਥਾਨਕ ਚੋਣਾਂ ਨੂੰ ਮੁੱਖ ਰਖਦੇ ਹੋਏ, ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਵਰਕਰ ਸੰਮੇਲਨ ਵਿਚ ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਯੂਵਾ ਸ਼ਕਤੀ ਦਾ ਪ੍ਰਤੀਕ ਸ੍ਰੀ ਆਕਾਸ਼ ਅਨੰਦ ਜੀ ਮੁੱਖ ਮਹਿਮਾਨ ਵਜੋਂ ਖਟਕੜ ਕਲਾਂ ਵਿਖੇ ਪੁੱਜ ਰਹੇ ਹਨ.

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ, ਚੌਧਰੀ ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬ ਇੰਚਾਰਜ ਮਾਲਵਾ ਨੇ ਸਾਂਝੇ ਤੋਰ ਤੇ ਜਿਲੇ ਦੇ ਸੀਨੀਅਰ ਆਗੂ ਵਿਜੇ ਕੁਮਾਰ ਗੁਣਾਚੋਰ ਜੀ ਜਿਲਾ ਸਕੱਤਰ ਦੇ ਦਫਤਰ ਬੰਗਾ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ. ਸਮਾਗਮ ਵਿੱਚ ਬਸਪਾ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਜੀ, ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਵਿਪਲ ਕੁਮਾਰ ਜੀ, ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਡਾ ਨਛੱਤਰ ਪਾਲ ਵਿਧਾਇਕ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਠੇਕੇਦਾਰ ਅਜੀਤ ਸਿੰਘ ਭੈਣੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ. ਵਰਕਰ ਸੰਮੇਲਨ ਵਿਚ ਸੁਬਾ ਜਿਲਾ ਵਿਧਾਨ ਸਭਾ ਸੈਕਟਰ ਤੇ ਬੂਥਾਂ ਪੱਧਰ ਦੀ ਲੀਡਰਸ਼ਿਪ ਦੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਹੋਵੇਗੀ. ਇਸ ਮੌਕੇ ਤੇ ਬਸਪਾ ਆਗੂ ਪਰਵੀਨ ਬੰਗਾ ਨੇ ਆਖਿਆ ਬੰਗਾ ਹਲਕੇ ਦੀ ਹੰਗਾਮੀ ਮੀਟਿੰਗ 20 ਅਗੱਸਤ ਦਿਨ ਐਤਵਾਰ ਨੂੰ 4 ਵਜੇ ਭਗਵਾਨ ਮਹਾਂਰਿਸ਼ੀ ਵਾਲਮੀਕ ਮੰਦਰ ਬਸ ਸਟੈਂਡ ਬੰਗਾ ਹੋਵੇਗੀ. ਇਸ ਮੌਕੇ ਯੂਥ ਆਗੂ ਇੰਜ ਸੁਰਜੀਤ ਝਿੰਗੜਾਂ ਤੋ ਇਲਾਵਾ ਸਾਥੀ ਹਾਜਰ ਸਨ.

Previous articleImran Khan could be poisoned in Attock jail, says Bushra Bibi
Next articleबोद्धिसत्व अंबेडकर पब्लिक सीनियर सेकेंडरी स्कूल में मनाया गया 77वां स्वतंत्र दिवस