ਸਮਾਜ ਦੀ ਭਲਾਈ ਲੋਚਦੇ ਸਨ ਬਸਪਾ ਆਗੂ ਸਤਵਿੰਦਰ ਚੌਹਾਨ ਉਰਫ ਸ਼ਾਮ ਲਾਲ

ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)– ਸਮਾਜ ਸੇਵਕ, ਹਰੇਕ ਦੇ ਦੁਖ ਸੁਖ ਵਿਚ ਹਮੇਸਾ ਖੜਨ ਵਾਲੇ, ਸੰਘਰਸ਼ ਕਰਨ ਵਾਲੇ, ਦਲਿਤ ਭਾਈਚਾਰੇ ਦੀ ਅਵਾਜ਼ ਉਠਾਉਣ ਵਾਲੇ, ਦਲਿਤ ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਲੇ,ਬੁਹਜਨ ਸਮਾਜ ਪਾਰਟੀ ਦੇ ਨਿਧੜਕ ਲੀਡਰ ਅਤੇ ਅਗਾਂਹ ਵਧੂ ਸੋਚ ਦੇ ਧਾਰਨੀ ਸਾਡੇ ਸਤਿਕਾਰ ਯੋਗ ਸਾਥੀ ਸਤਵਿੰਦਰ ਚੋਹਾਨ ਉਰਫ ਸ਼ਾਮ ਲਾਲ ਸੁਪਤਰ ਸ੍ਰੀ ਪ੍ਰਕਾਸ਼ ਰਾਮ ਜੀ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਮਿਤੀ 23.06.2023 ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਗੁਰਦਵਾਰਾ ਸਾਹਿਬ ਪਾਲਕਦੀਮ ਵਿਖੇ ਕੀਤਾ ਜਾ ਰਿਹਾ ਹੈ।ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਾਲਕਦੀਮ ਵਲੋਂ ਸਾਰੇ ਪਰਿਵਾਰ ਨਾਲ ਦੁਖ ਸਾਂਝਾ ਕਰਦੇ ਹਾਂ। ਵਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ-318
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ?