ਬਸਪਾ ਆਗੂ ਪ੍ਰਵੀਨ ਬੰਗਾ ਸਾਥੀਆਂ ਸਮੇਤ ਪੁੱਜ ਕੇ ਸੰਦੀਪ ਚਿਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਬਸਪਾ ਆਗੂ ਪ੍ਰਵੀਨ ਬੰਗਾ ਸਾਥੀਆਂ ਸਮੇਤ ਪੁੱਜ ਕੇ ਸੰਦੀਪ ਚਿਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਦੋਸ਼ੀਆਂ ਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰੇ ਨਹੀਂ ਤਾਂ ਇਸਦਾ ਅਸਰ ਪੰਜਾਬ ਵਿੱਚ ਹੋ ਜਾਵੇਗਾ – ਪ੍ਰਵੀਨ ਬੰਗਾ

(ਸਮਾਜ ਵੀਕਲੀ)- ਹੁਸ਼ਿਆਰਪੁਰ ਨਵੇਂ ਸਾਲ ਚੜਦੇ ਹੀ ਪੰਜਾਬ ਵਿਚ ਕਤਲ ਤੇ ਲੁੱਟਮਾਰ ਵਿਚ ਤੇਜ਼ੀ ਆਈ ਨਜਰ ਆ ਰਹੀ ਹੈ, ਇਸ ਦੁਖਾਂਤ ਵਿੱਚ ਬਹੁਜਨ ਸਮਾਜ ਦਾ ਯੋਧਾ ਹਲਕਾ ਸ਼ਾਮਚੁਰਾਸੀ ਦੇ ਬਸਪਾ ਆਗੂ ਉਘੇ ਕਾਰੋਬਾਰੀ ਸਰਪੰਚ ਡਡਿਆਣਾ ਕਲਾਂ ਮਿਸ਼ਨਰੀ ਨੋਜਵਾਨ ਆਗੂ ਸੰਦੀਪ ਚਿਨਾ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ। ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਬਹੁਤ ਹੀ ਵੱਡਾ ਘਾਟਾ ਪਿਆ. ਇਨਸਾਫ ਲੈਣ ਲਈ ਪਰਿਵਾਰ ਦੇ ਨਾਲ ਨਾਲ ਹਲਕਾ ਸ਼ਾਮਚੁਰਾਸੀ ਤੇ ਜਿਲ੍ਹਾ ਹੁਸ਼ਿਆਰਪੁਰ ਦੀ ਬਸਪਾ ਦੀ ਸਮੂਚੀ ਲੀਡਰਸ਼ਿਪ ਦੀ ਅਗਵਾਈ ਵਿਚ ਤੇ ਸਮਾਜਿਕ ਸਮਰਥਕਾਂ ਵਲੋਂ ਚਲ ਰਹੇ ਧਰਨਾ ਪ੍ਰਦਰਸ਼ਨ ਵਾਲੀ ਜਗ੍ਹਾ ਪੁੱਜ ਕੇ ਦੇਖਿਆ. ਸੰਦੀਪ ਚਿਨਾ ਦੀ ਧਰਮਪਤਨੀ ਰੇਖਾ ਕਾਜਲ, ਬੇਟੇ ਜੁਗਰਾਜ, ਭਰਾ ਅਵਤਾਰ ਸਿੰਘ ਤੇ ਅਮਰੀਕ ਸਿੰਘ ਤੇ ਸਾਥੀਆਂ ਨੂੰ ਰੋਂਦੇ ਵੇਖ ਕੇ ਦੇਖ ਕੇ ਸੀਨਾ ਵਲੁੰਧਰਿਆ ਗਿਆ। ਪਰ ਦੋਸ਼ੀਆਂ ਦੇ ਖਿਲਾਫ਼ ਲੜਾਈ ਲੜਨ ਦਾ ਜਜਬਾ ਵੀ ਹੈ ਬੰਗਾ ਹਲਕੇ ਦੇ ਇੰਚਾਰਜ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਬਸਪਾ ਆਗੂ ਪ੍ਰਕਾਸ਼ ਫਰਾਲਾ ਜੀ ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ ਜੀ ਜਿਲਾ ਯੂਥ ਇੰਚਾਰਜ ਜੋਰਾਵਰ ਸੰਧੀ ਦਰਸ਼ਨ ਸਿੰਘ ਪ੍ਰਧਾਨ ਬਹਿਰਾਮ ਸਾਥੀਆਂ ਸਮੇਤ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ.

ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਸੰਦੀਪ ਚਿਨਾ ਬਹੁਜਨ ਯੋਧੇ ਦੀ ਇਸ ਸੋਚੀ ਸਮਝੀ ਸਾਜਿਸ਼ ਤਹਿਤ ਕੀਤੇ ਕਤਲ ਤੇ ਸਮਾਜ ਨੂੰ ਅਪੀਲ ਹੈ ਕਿ ਉਨ੍ਹਾ ਦੇ ਕਾਤਲਾਂ ਤੇ ਸਾਜਿਸ਼ਕਾਰੀਆਂ ਨੂੰ ਬਣਦੀ ਸਜਾ ਦਿਵਾਉਣ ਲਈ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ ਸੰਘਰਸ਼ ਵਿੱਚ ਸਹਿਯੋਗੀ ਬਣਨ ਦੀ ਅਪੀਲ ਕੀਤੀ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਅਪੀਲ ਕਰਦੇ ਹੋਏ ਜਲਦੀ ਤੋਂ ਜਲਦੀ ਤਹਿ ਸਮੇਂ ਵਿਚ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਬਸਪਾ ਦੀ ਹਾਈਕਮਾਂਡ ਜੋ ਪ੍ਰੋਗਰਾਮ ਦੇਵੇਗੀ ਤਨਦੇਹੀ ਨਾਲ ਪਹਿਰਾ ਦਿੱਤਾ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ ਮਿਲਣ ਤਕ ਅੰਦੋਲਨ ਜਾਰੀ ਰਖਿਆ ਜਾਵੇਗਾ. ਉਘੇ ਸਮਾਜਸੇਵੀ ਠੇਕੇਦਾਰ ਭਗਵਾਨ ਦਾਸ ਹਲਕਾ ਪ੍ਰਧਾਨ ਹੈਪੀ ਫੰਬੀਆ ਪੰਮਾ ਬੰਸੋਵਾਲ ਕੁਲਵੀਰ ਸਿੰਘ ਮਾਸਟਰ ਜਗਦੀਸ਼ ਲਾਲ ਜੱਸੀ ਜਿਲਾ ਹੁਸ਼ਿਆਰਪੁਰ ਦੇ ਹਲਕਿਆਂ ਦੇ ਵਰਕਰ ਸਮਰਥਕਾਂ ਤੋ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਸਮਾਜਿਕ ਜਥੇਬੰਦੀਆਂ ਦੇ ਲੋਕ ਰਾਜਨੀਤੀ ਤੋ ਉੱਪਰ ਉੱਠ ਕੇ ਸੰਦੀਪ ਚਿਨਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਧਰਨਾਪ੍ਰਦਰਸ਼ਨ ਵਿੱਚ ਸਹਿਯੋਗ ਕਰਨ ਰਹੇ ਹਨ.

Previous article“ਪੰਜਾਬ ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧ ਧੰਮ” ਪੁਸਤਕ ‘ਤੇ ‘ਨਵਚੇਤਨਾ ਪਬਲੀਕੇਸ਼ਨ’ ਨੇ ਵਿਚਾਰ ਗੋਸ਼ਟੀ ਕਰਵਾਈ !
Next articleSamaj Weekly 313 = 09/01/2024