ਤਲਵੰਡੀ ਸਾਬੋ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸਾ ਦੀ ਸਾਜਨਾ ਦਿਵਸ ਤੇ ਅਤੇ ਡਾਕਟਰ ਅੰਬੇਡਕਰ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਪੰਜਾਬ ਸੰਭਾਲੋ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਡਾ ਅਵਤਾਰ ਸਿੰਘ ਕਰੀਮਪੁਰੀ ਬਸਪਾ ਪੰਜਾਬ ਪ੍ਰਧਾਨ ਨੇ ਖਾਲਸਾ ਦੀ ਸਾਜਨਾ ਦਿਵਸ ਤੇ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਕੋਟਨ ਕੋਟ ਵਧਾਈ ਦਿੱਤੀ ਅਤੇ ਪੰਜਾਬ ਵਿੱਚੋਂ ਡਰੱਗ ਮਾਫੀਆ ਤੇ ਖਾਤਮੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪੰਜਾਬ ਦੀ ਬਰਬਾਦ ਕਾਨੂੰਨ ਵਿਵਸਥਾ ਪੰਜਾਬ ਸਰਕਾਰ ਭਰਿਸ਼ਟਾਚਾਰ,ਸਿੱਖਿਆ ਕ੍ਰਾਂਤੀ ਦਾ ਫੇਲ ਹੋ ਜਾਣਾ ਅਤੇ ਸਿਹਤ ਸੁਵਿਧਾਵਾਂ ਦੀ ਅਸਫਲਤਾ, ਦਲਿਤਾਂ-ਕਿਸਾਨਾਂ ਅਤੇ ਨੌਜਵਾਨਾਂ ਦੇ ਉੱਪਰ ਅੱਤਿਆਚਾਰ, ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਨੂੰ ਟਾਰਗੇਟ ਕਰਕੇ ਅਪਮਾਨ ਕਰਨ ਵਾਲੀਆਂ ਤਾਕਤਾਂ ਦੇ ਵਿਰੁੱਧ ਕਾਂਗਰਸ ਪ੍ਰਧਾਨ ਵਿਰੋਧੀ ਧਿਰ ਦੇ ਲੀਡਰ ਸ਼੍ਰੀ ਬਾਜਵਾ ਜੀ,ਭਾਜਪਾ ਦੇ ਪ੍ਰਧਾਨ ਅਤੇ ਪੰਜਾਬ ਤੇ ਮੁੱਖ ਮੰਤਰੀ ਦੀ ਸਾਜਸ਼ੀ ਚੁੱਪ ਇਹ ਸਾਬਤ ਕਰਦੀ ਹੈ ਕਿ ਇਹ ਡਾਕਟਰ ਅੰਬੇਡਕਰ ਸਾਹਿਬ ਦਾ ਅਪਮਾਨ ਕਰਨ ਵਾਲੀਆਂ ਤਾਕਤਾਂ ਦੇ ਪਿੱਠ ਤੇ ਅਤੇ ਅੰਬੇਡਕਰ ਸਾਹਿਬ ਦੇ ਵਿਰੁੱਧ ਖੜੇ ਹਨ, ਉਹਨਾਂ ਕਿਹਾ ਕਿ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਜੋ ਪੰਜਾਬ ਦੇ ਵਿੱਚ ਅੱਜ ਤੱਕ ਲਾਗੂ ਨਹੀਂ ਹੋਇਆ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਨੇ ਸਹੀ ਗਾਈਡਲਾਈਨ ਜਾਰੀ ਨਹੀਂ ਕੀਤੀ ਸਰਕਾਰ ਜਲਦੀ ਨਾਲ ਇਸ ਕਾਨੂੰਨ ਨੂੰ ਲਾਗੂ ਕਰਵਾਏ ਨਹੀਂ ਤਾਂ ਬੀਐਸਪੀ ਨੂੰ ਸਖਤ ਕਦਮ ਚੁੱਕਣੇ ਲਈ ਮਜਬੂਰ ਹੋਣਾ ਪਏਗਾ ਅਤੇ ਹੋਰ ਪੰਜਾਬ ਦੇ ਹਿੱਤਾਂ ਦੇ ਮੁੱਦੇ ਉਠਾਏ ਉਹਨਾਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਆਓ ਬਸਪਾ ਦੀ ਅਗਵਾਈ ਚ ਪੰਜਾਬ ਚ ਨਵਾਂ ਬਦਲ ਉਸਾਰੀਏ 78 ਸਾਲਾਂ ਤੋਂ ਪੰਜਾਬ ਨੂੰ ਬਰਬਾਦ ਕਰ ਰਹੀਆਂ ਤਾਕਤਾਂ ਨੂੰ ਰੱਦ ਕਰੀਏ ਤੇ ਸਿਹਤਮੰਦ ਪੰਜਾਬ ਨਵਾਂ ਪੰਜਾਬ ਬਣਾਉਣ ਵੱਲ ਨੂੰ ਵਧੀਏ,ਰੈਲੀ ਵਿੱਚ ਪੰਜਾਬ ਬਸਪਾ ਇੰਚਾਰਜ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਇਨਚਾਰਜ ਬਠਿੰਡਾ ਜੋਨ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਬਸਪਾ ਨੂੰ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਬਹੁਜਨ ਸਮਾਜ ਪਾਰਟੀ ਦਾ ਪ੍ਰੋਗਰਾਮ ਘਰ ਘਰ ਲਿਜਾਣ ਦਾ ਸੱਦਾ ਦਿੱਤਾ, ਜਗਦੀਪ ਸਿੰਘ ਗੋਗੀ ਸਟੇਟ ਆਗੂ ਬਠਿੰਡਾ ਜੋਨ ਇੰਚਾਰਜ, ਨਿੱਕਾ ਸਿੰਘ,ਬੀਬੀ ਸ਼ੀਲਾ ਰਾਣੀ,ਬੀਬੀ ਮੀਨਾ ਰਾਣੀ ਪ੍ਰਥੀ ਚੰਦ, ਜੋਗਿੰਦਰ ਸਿੰਘ,ਬਿਲੂ ਸਿੰਘ ਭੱਟੀ ਜੀ, ਹਰਜਿੰਦਰ ਨਿਕਾ ਅਤੇ ਗੁਰਧਿਆਨ ਸਿੰਘ ਕਟਾਰੀਆ ਜ਼ਿਲ੍ਹਾ ਪ੍ਰਧਾਨ ਬੀ ਵੀ ਐਫ ਜਸਵੀਰ ਸਿੰਘ ਹਲਕਾ ਪ੍ਰਧਾਨ ਬੁਢਲਾਡਾ, ਤੇਜਾ ਸਿੰਘ ਬਰੇਟਾ ਸੀਨੀਅਰ ਆਗੂ ਬਸਪਾ ਮੱਖਣ ਸਿੰਘ ਸਾਬਕਾ ਹਲਕਾ ਪ੍ਰਧਾਨ ਬੁਢਲਾਡਾ, ਅਵਤਾਰ ਸਿੰਘ ਕਟਾਰੀਆ, ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।



