ਬਸਪਾ ਸਾਡੀ ਮਾਂ ਪਾਰਟੀ ਹੈ ਇਸ ਦੇ ਵਿਰੁੱਧ ਨਹੀਂ ਸਗੋਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ – ਮੱਖਣ ਚੌਹਾਨ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਂ ਇਕ ਗੱਲ ਆਪਣੇ ਮਨ ਦੀ ਬਸਪਾ ਆਗੂਆਂ/ਵਰਕਰ ਸਾਥੀਆਂ ਨੂੰ ਕਹਿਣਾ ਚਹੁੰਦਾ ,ਇਹ ਗੱਲ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਕਿਉਂਕਿ ਮੈਂ ਵੀ ਬਚਪਨ ਤੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁੱਕਤੀ ਅੰਦੋਲਨ ਨਾਲ ਜੁੜਿਆ ਹੋਇਆਂ ਹਾਂ। ਜਦੋ ਕਿਸੇ ਨੂੰ ਵੀ ਪਾਰਟੀ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਬਾਕੀ ਰਹਿੰਦੇ ਕੱਢੇ ਗਏ ਵਿਆਕਤੀ ਦਾ ਵਿਰੋਧ ਕਰਦੇ ਰਹਿੰਦੇ ਹਨ,ਤੇ ਕਹਿੰਦੇ ਹਨ ਕਿ ਕੋਈ ਫਰਕ ਨਹੀਂ ਪੈਂਦਾ।ਇਹੀ ਗੱਲ ਸੁਣਦਿਆਂ ਪਾਰਟੀ ਖਾਲੀ ਜਿਹੀ ਹੋ ਗਈ।ਹੁਣ ਜਸਵੀਰ ਸਿੰਘ ਗੜੀ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੇ ਫੈਂਸਲੇ ਨੂੰ ਸਹੀ ਜਾਂ ਉਚਿਤ ਨਹੀਂ ਕਹਿਣਾ ਚਾਹੁੰਦਾ ਪਰ ਇਸ ਨੇ ਆਪਣੇ ਰੁਤਬੇ ਦਾ ਦੁਰਪ੍ਰਯੋਗ ਕਰਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਿਨ੍ਹਾਂ ਸੱਚੇ ਸੁੱਚੇ ਅੰਦੋਲਨਕਾਰੀਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਉਨ੍ਹਾਂ ਦੀ ਗਿਣਤੀ ਅੱਜ ਤੱਕ ਦੀ ਸਭ ਤੋਂ ਵੱਧ ਹੈ। ਪਰ ਫਿਰ ਵੀ ਕੋਈ ਵੀ ਸਾਥੀ ਪਾਰਟੀ ਅੰਦਰ ਨਫਰਤ ਪੈਦਾ ਕਰਨ ਵਾਲੀਆਂ ਪੋਸਟਾਂ ਨਾ ਪਾਉਣ ਕਿਉਂਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਭਾਈਚਾਰਕ ਸਾਂਝ ਪੈਦਾ ਕਰਕੇ ਬਹੁਜਨ ਸਮਾਜ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੀ ਨਹੀਂ ਕੀਤਾ ਸਗੋਂ ਪਿਆਰ ਵੀ ਪੈਦਾ ਕੀਤਾ ਇਸ ਲਈ ਸਾਨੂੰ ਵੀ ਨਫ਼ਰਤ ਛੱਡ ਕੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੋਣ ਦੀ ਜਰੂਰਤ ਹੈ।ਪਾਰਟੀ ਅਹੁਦੇ ਤੋਂ ਹਟਾਉਣਾ ਪਾਰਟੀ ਹਾਈਕਮਾਂਡ ਦਾ ਆਪਣਾ ਫੈਂਸਲਾ ਸਹੀ ਹੋ ਸਕਦਾ ਹੈ।ਪਾਰਟੀ ਤੋਂ ਬਾਹਰ ਕੱਢੇ ਜਾਣ ਵਾਲੇ ਵਿਆਕਤੀ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਮਿਸ਼ਨ,ਅੰਦੋਲਨ ਲਈ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਸਾਬਤ ਕਰਨਾ ਚਾਹੀਦਾ ਹੈ ਕਿ ਆਹੁਦੇ ਨਾਲ ਨਹੀਂ ਮਿਸ਼ਨ ਨਾਲ ਜੁੜੇ ਹਾਂ।
ਬਸਪਾ ਜਿੰਦਾਬਾਦ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦਾਰ ਜੀ ਤੁਹਾਡੀ ਮੁਸਕਾਨ ਹਮੇਸ਼ਾ ਇਸੇ ਤਰਾਂ ਬਰਕਰਾਰ ਰਹਿਣੀ ਚਾਹੀਦੀ ਹੈ ਇਹ ਹੀ ਅਰਦਾਸ ਕਰਦੇ ਹਾ । ਤੁਹਾਡੇ ਲਈ ਗੱਜਕੇ ਫ਼ਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ
Next articleਬਸਪਾ ਪੰਜਾਬ ਦੇ ਤਾਜਾ ਘਟਨਾਕ੍ਮ ਤੇ ਪ੍ਤੀਕਿਰਿਆ