ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਪ ਸਭ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਜਨ ਸਮਾਜ ਪਾਰਟੀ ਤੇ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਕੱਟੜ ਸਮਰਥਕ ਸੀਨੀਅਰ ਆਗੂ ਸ ਗੁਲਜਾਰ ਸਿੰਘ ਮੁੰਡੀਆ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਬਹੁਜਨ ਸਮਾਜ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਉਨਾਂ ਨੇ ਪਿੰਡ ਵਿੱਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਚੋਂਕ ਬਣਵਾਇਆ.ਤੇ ਰਹਿੰਦੀ ਦੁਨੀਆ ਤੱਕ ਉਨਾਂ ਨੂੰ ਯਾਦ ਕੀਤਾ ਜਾਵੇਗਾ. ਜਿਆਦਾ ਪੜਿਆ ਨਾ ਹੋਣ ਕਰਕੇ ਸ ਗੁਲਜਾਰ ਸਿੰਘ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ ਬਹੁਜਨ ਸਮਾਜ ਦੇ ਪੈੱਨ ਵਾਲੇ ਫਾਰਮੂਲੇ ਨਾਲ ਅਕਸਰ ਲੋਕਾਂ ਨੂੰ ਸਮਝਾਇਆ ਕਰਦੇ ਸਨ.ਅੱਤ ਦੀ ਗਰੀਬੀ ਵਿੱਚ ਜੂਝਦੇ ਹੋਏ ਪੰਜਾਬ ਅੰਦਰ ਬਹੁਜਨ ਸਮਾਜ ਦੇ ਹੱਥਾਂ ਵਿੱਚ ਸੱਤਾ ਵੇਖਣ ਦਾ ਅਧੂਰਾ ਸੁਪਨਾ ਅੱਖਾਂ ਵਿੱਚ ਲੈ ਕੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਅਜਿਹੇ ਸਿਰੜੀ, ਮਿਸਨਰੀ ਤੇ ਮਿਹਨਤੀ ਇਨਸਾਨ ਵਿਰਲੇ ਹੀ ਨਜਰ ਆਉਂਦੇ ਹਨ ਉਨਾਂ ਦਾ ਸੰਸਕਾਰ ਅੱਜ ਮਿਤੀ 30/03/25 ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਮੁਡੀਆ ਵਿਖੇ ਕਰ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj