ਗਾਇਕਾਂ ਨੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਕੀਤਾ
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਾਗ੍ਰਿਤੀ ਕਲਾ ਕੇਂਦਰ ਔੜ ਤੇ ਗ੍ਰਾਮ ਪੰਚਾਇਤ ਪਿੰਡ ਗੜ੍ਹੀ ਅਜੀਤ ਸਿੰਘ ਵਲੋਂ ਸਮਾਜ ਸੇਵੀ ਐਨਆਰਆਈ ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ ਐਸ ਏ ਤੇ ਬਹਾਦਰ ਸਿੰਘ ਗਰਚਾ ਜਰਮਨੀ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਸਾਹਿਬ ਦੇ 69 ਵੇਂ ਪ੍ਰੀਵਿਰਵਾਣ ਦਿਵਸ ਮੌਕੇ 32 ਵਾਂ ਜਾਗ੍ਰਿਤੀ ਸੰਮੇਲਨ ਸਵ ਨੇਕਾ ਮੱਲਾ ਬੇਦੀਆਂ ਤੇ ਸਵ ਸੁਰਿੰਦਰ ਸੁੰਮਨ ਦੀ ਯਾਦ ਨੂੰ ਸਮਰਪਿਤ ਪਿੰਡ ਚ ਨਵੇਂ ਬਣੇ ਡਾ ਬੀ ਆਰ ਅੰਬੇਡਕਰ ਚੌਂਕ ਵਿਖੇ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਮਾਜ ਸੇਵੀ ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਵਲੋਂ ਤੇ ਸ਼ਮਾ ਰੋਸ਼ਨ ਦੀ ਰਸਮ ਸਮਾਜ ਸੇਵੀ ਸਾਬਕਾ ਸਰਪੰਚ ਨਿਰਮਲ ਕੌਰ ਧੀਰ ਵਲੋਂ ਅਦਾ ਕੀਤੀ ਗਈ। ਉਥੇ ਸਮਾਜ ਸੇਵੀ ਅਮਰੀਕ ਸਿੰਘ ਪੁਰੇਵਾਲ ਵਲੋਂ ਵਿਦਿਆ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਤੇ ਫੋਟੋ ਤੋਂ ਪਰਦਾ ਹਟਾਉਣ ਦੀ ਰਸਮ ਹਰਜਿੰਦਰ ਸਿੰਘ ਬਾਠ ਵਲੋਂ ਕੀਤੀ ਗਈ।
ਇਸ ਸੰਮੇਲਨ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸਾਥੀਆਂ ਸਮੇਤ ਡਾਕਟਰ ਬੀ ਆਰ ਅੰਬੇਡਕਰ ਦੇ ਬਣੇ ਆਦਮ ਕੱਦ ਬੁੱਤ ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਉਥੇ ਸਵ ਨੇਕਾ ਮੱਲਾ ਬੇਦੀਆਂ ਤੇ ਸਵ ਸੁਰਿੰਦਰ ਸੁੰਮਨ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਆਖਿਆ ਕਿ ਇਨ੍ਹਾਂ ਪਾਰਟੀ ਦੇ ਦੋਨਾ ਸਾਥੀਆਂ ਨੇ ਪਾਰਟੀ ਪ੍ਰਤੀ ਪੂਰੀ ਦ੍ਰਿੜਤਾ ਨਾਲ ਕੰਮ ਕੀਤਾ। ਉਨ੍ਹਾਂ ਵਲੋਂ ਪਾਰਟੀ ਨੂੰ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਜਾਗ੍ਰਿਤੀ ਕਲਾ ਕੇਂਦਰ ਔੜ ਦੇ ਸਮੂਹ ਪ੍ਰਬੰਧਕਾਂ ਵਲੋਂ ਵਿਛੜੇ ਇਨ੍ਹਾਂ ਦੋਨਾ ਸਾਥੀਆਂ ਦੀ ਯਾਦ ਵਿੱਚ ਕਰਵਾਏ ਸੰਮੇਲਨ ਦੀ ਪ੍ਰਸੰਸਾ ਕੀਤੀ। ਸੰਮੇਲਨ ਵਿੱਚ ਨਾਮਵਰ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ,ਗਾਇਕ ਜਗਦੀਸ਼ ਜਾਡਲਾ, ਗਾਇਕਾ ਸੁਨੈਨਾ ਨੂਰ ਤੇ ਰੀਟਾ ਸਿੱਧੂ, ਗਾਇਕ ਦਵਿੰਦਰ ਰੂਹੀ, ਹਰਦੀਪ ਦੀਪਾ , ਲੱਕੀ ਹਿਆਲਾ ਤੇ ਮਨਜੀਤ ਸੋਨੂੰ ਵਲੋਂ ਆਪਣੀ ਗਾਇਕੀ ਦੇ ਖੂਬ ਰੰਗ ਬੰਨਦਿਆਂ ਸੰਮੇਲਨ ਵਿੱਚ ਜੁੜ ਬੈਠੇ ਦਰਸ਼ਕਾਂ ਦੀਆਂ ਤਾੜੀਆਂ ਦੀ ਵਾਹ ਵਾਹ ਖੱਟੀ। ਪ੍ਰਬੰਧਕ ਰੂਪ ਲਾਲ ਧੀਰ ਤੇ ਚੇਅਰਮੈਨ ਰਾਜ ਕੁਮਾਰ ਦਦਰਾਲ ਨੇ ਸੰਮੇਲਨ ਵਿੱਚ ਪੁੱਜੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਦਰਸ਼ਕਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨਾਂ ਆਪਣੇ ਸਾਥੀ ਪ੍ਰਬੰਧਕਾਂ ਤੇ ਸਰਪੰਚ ਬਹਾਦਰ ਸਿੰਘ ਥਿਆੜਾ, ਅਮਰੀਕ ਸਿੰਘ ਪੁਰੇਵਾਲ, ਬਲਕਾਰ ਸਿੰਘ ਅਣਦੇਹ, ਅਵਤਾਰ ਸਿੰਘ ਦਿਉਲ, ਲਖਵਿੰਦਰ ਸਿੰਘ ਧੀਰ,ਗੋਬਿੰਦ ਸਿੰਘ ਧੀਰ,ਹਰਜਿੰਦਰ ਸਿੰਘ ਬਾਠ ਆਦਿ ਸੱਜਣਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਉਥੇ ਨਾਮਵਰ ਗਾਇਕ ਬਲਵਿੰਦਰ ਬਿੱਟੂ ਨੂੰ ਬਹੁਜਨ ਜਾਗ੍ਰਿਤੀ ਪੁਰਸਕਾਰ , ਗਾਇਕਾ ਪੂਨਮ ਬਾਲਾ ਨੂੰ ਸੁਰ ਸ਼ਹਿਜਾਦੀ ਪੁਰਸਕਾਰ, ਗਾਇਕ ਹਰਦੇਵ ਚਾਹਲ ਨੂੰ ਸਵ ਨੇਕਾ ਮੱਲਾ ਬੇਦੀਆਂ ਪੁਰਸਕਾਰ ,ਅਮਰੀਕ ਬੀਸਲਾ ਨੂੰ ਸਵ ਸੁਰਿੰਦਰ ਸੁਮਨ ਯਾਦਗਾਰੀ ਪੁਰਸਕਾਰ ਤੇ ਪੁਰਸ਼ੋਤਮ ਬੰਗੜ ਨੂੰ ਉੱਘੇ ਸੰਗੀਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਸਪਾ ਆਗੂ ਪ੍ਰਵੀਨ ਬੰਗਾ,ਮਾ ਮੱਖਣ ਬਖਲੌਰ, ਵਿਜੈ ਗੁਣਾਚੌਰ, ਐਮ ਐਸ ਗਰਚਾ, ਸੋਮ ਨਾਥ ਰਟੈਂਡਾ, ਭੁਪਿੰਦਰ ਸਿੰਘ ਗਿੱਲ, ਕਮਲੇਸ਼ ਰਾਣੀ ਪੰਚ, ,ਪੰਚ ਲਖਵਿੰਦਰ ਸਿੰਘ ਧੀਰ , ਨਛੱਤਰ ਕੌਰ,ਗੋਬਿੰਦ ਸਿੰਘ ਧੀਰ ਪੰਚ, ਡਾ ਜੋਗਾ ਸਿੰਘ ਧੀਰ , ਸਤਪਾਲ ਸਿੰਘ, ਕ੍ਰਿਸ਼ਨ ਕੁਮਾਰ, ਸੋਹਣ ਲਾਲ ਰਟੈਂਡਾ ,ਬਲਵੀਰ ਧੀਰ , ਮੇਜਰ ਧੀਰ,ਮਾ ਸਤਨਾਮ ਧੀਰ, ਮੋਹਿਤ ਦਦਰਾਲ ਗਰੀਸ, ਸੋਰਵ , ਹਨੀ ਦਦਰਾਲ, ਆਦਿ ਹਾਜ਼ਰ ਸਨ।