ਜਲੰਧਰ ,(ਸਮਾਜ ਵੀਕਲੀ) (ਜੱਸਲ)-ਅੱਜ ਵਾਰਡ ਨੰਬਰ 14 ਤੋਂ ਬਸਪਾ ਉਮੀਦਵਾਰ ਸ਼੍ਰੀ ਹੰਸ ਰਾਜ ਬਿਰਦੀ ਸਾਬਕਾ ਸਰਪੰਚ ਸੋਫੀ ਪਿੰਡ, ਬਸਪਾ ਆਗੂਆਂ, ਸਿਰਕੱਢ ਵਰਕਰਾਂ ਅਤੇ ਸਪੋਰਟਰਾਂ ਵੱਲੋਂ ਦੀਪ ਨਗਰ , ਮਿਊਰ ਵਿਹਾਰ, ਪੰਚਸ਼ੀਲ ਇਨਕਲੇਵ ਅਤੇ ਸੋਫੀ ਪਿੰਡ ਦੇ ਘਰ- ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਦਾ ਬਟਨ ਦਬਾ ਕੇ ਜਿੱਤ ਯਕੀਨੀ ਬਣਾਈ ਜਾਵੇ। ਵੋਟਰਾਂ ਵੱਲੋਂ ਸ੍ਰੀ ਬਿਰਦੀ ਜੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਜਾਪਦਾ ਹੈ ਕਿ ਉਹਨਾਂ ਦੀ ਜਿੱਤ ਪੱਕੀ ਹੈ। ਸ੍ਰੀ ਬਿਰਦੀ ਦਾ ਪ੍ਰਚਾਰ, ਉਸ ਦਾ ਵੋਟਰਾਂ ਨੂੰ ਮਿਲਣ ਦਾ ਸਹਿਜ ਢੰਗ, ਮਿੱਠੀ ਬਾਣੀ ਵਾਲਾ ਗੁਣਕਾਰੀ ਉਮੀਦਵਾਰ, ਜਿਸ ਨੇ ਸੋਫੀ ਪਿੰਡ ਦੇ ਸਰਪੰਚ ਰਹਿੰਦੇ ਹੋਏ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ ਹਨ। ਉਨਾਂ ਦਾ ਪਿੰਡ ਤੇ ਇਲਾਕੇ ਵਿੱਚ ਕਾਫੀ ਪ੍ਰਭਾਵ ਹੋਣ ਕਰਕੇ ਵੋਟਰਾਂ ਦਾ ਪੱਕਾ ਵਿਸ਼ਵਾਸ ਬਣ ਗਿਆ ਹੈ ਕਿ ਇਸ ਵਾਰ ਸ੍ਰੀ ਬਿਰਦੀ ਜੀ ਭਾਰੀ ਗਿਣਤੀ ਵਿੱਚ ਵੋਟਾਂ ਨਾਲ ਜਿੱਤਣਗੇ। ਵੋਟਰਾਂ ਵਿੱਚ ਸ੍ਰੀ ਬਿਰਦੀ ਪ੍ਰਤੀ ਕਾਫੀ ਉਤਸਾਹ ਨਜ਼ਰ ਆ ਰਿਹਾ। ਚੋਣ ਪ੍ਰਚਾਰ ਦੇ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਰੁਝਾਨ ਤੋਂ ਲੱਗਦਾ ਹੈ ਕਿ ਸ੍ਰੀ ਹੰਸ ਰਾਜ ਬਿਰਦੀ ਜੀ ਭਾਰੀ ਬਹੁਮਤ ਨਾਲ ਜਿੱਤ ਰਹੇ ਹਨ। ਇਸ ਚੋਣ ਮੁਹਿੰਮ ਵਿੱਚ ਸ੍ਰੀ ਐਡਵੋਕੇਟ ਹਰਭਜਨ ਸਾਂਪਲਾ ,ਜਗਦੀਸ਼ ਰਾਣਾ ਸਾਬਕਾ ਬਸਪਾ ਪ੍ਰਧਾਨ ਜਲੰਧਰ, ਨਰਿੰਦਰ ਰਾਣਾ ,ਲਛਮਣ ਦਾਸ ,ਨਰਿੰਦਰ ਅੰਬੇਡਕਰੀ, ਲਲਿਤ ਕੁਮਾਰ ,ਰਾਮ ਜੀ ਲਾਲ, ਬਲਵੀਰ ਪੰਚ ਖੇੜਾ, ਗੁਰਪਾਲ ਪਾਲੀ ,ਸਤੀਸ਼ ਕੁਮਾਰ ਕਲੱਸਟਰ ਪ੍ਰਧਾਨ ਬਸਪਾ, ਗੁਰਮੀਤ ਸਾਂਪਲਾ ਟਕਸਾਲੀ ਬਸਪਾ ਆਗੂ, ਸੁਨੀਲ ਕੁਮਾਰ, ਸ਼ੀਲਾ, ਰਜਿੰਦਰ, ਸੱਤਿਆ ਦੇਵੀ ,ਸੁਖਵਿੰਦਰ ਕੌਰ, ਚਮਨ ਸਾਂਪਲਾ, ਸੋਮ ਲਾਲ ,ਅਮਰਜੀਤ ਅਤੇ ਹੋਰ ਬਹੁਤ ਸਾਰੇ ਬਸਪਾ ਆਗੂਆਂ ਤੇ ਸਪੋਰਟਰਾਂ ਨੇ ਹਿੱਸਾ ਲਿਆ । ਸ੍ਰੀ ਹੰਸ ਰਾਜ ਬਿਰਦੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਵੱਲੋਂ ਭਰਵੇਂ ਹੁੰਗਾਰੇ ਨਾਲ ਭਰੋਸਾ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly