ਜਲੰਧਰ, (ਸਮਾਜ ਵੀਕਲੀ) ( ਜੱਸਲ)-ਅੱਜ ਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਮੋਟਰਸਾਇਕਲ ਰੋਡ ਸ਼ੋਅ ਕੀਤਾ ਗਿਆ ।ਜਿਸ ਵਿੱਚ ਨੰਗਲ ਕਰਾਰ ਖਾਂ ,ਰਹਿਮਾਨਪੁਰ, ਸੋਫੀ ਪਿੰਡ, ਅਫਸਰ ਕਲੋਨੀ, ਕਰਨਲ ਕੇਹਰ ਸਿੰਘ ਕਲੋਨੀ ,ਅਤਰ ਸਿੰਘ ਕਲੋਨੀ ,ਦੀਨਪੁਰ ,ਖੁਸਰੋਪੁਰ ਆਦਿ ਵੱਖ -ਵੱਖ ਥਾਂਵਾਂ ‘ਤੇ ਮਿਸ਼ਨਰੀ ਕਲਾਕਾਰ ਵਿੱਕੀ ਬਹਾਦਰ ਕੇ ਨੇ ਆਪਣੀ ਗਾਇਕੀ ਰਾਹੀਂ ਅੰਬੇਡਕਰ ਜੀ ਦਾ ਮਿਸ਼ਨ ਅਤੇ ਚੋਣ ਪ੍ਰਚਾਰ ਕੀਤਾ। ਇਸ ਰੋਡ ਸ਼ੋਅ ਵਿੱਚ ਨੌਜਵਾਨਾਂ ਨੇ ਹੱਥਾਂ ਵਿੱਚ ਬਸਪਾ ਦੇ ਝੰਡੇ, ਬੈਨਰ ਅਤੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਅਤੇ ਨਾਅਰੇ ਲਗਾ ਕੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਆਪਣੀ ਭੂਮਿਕਾ ਨਿਭਾ ਰਹੇ ਸਨ। ਰੋਡ ਸ਼ੋਅ ਵਿੱਚ ਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ, ਬਸਪਾ ਆਗੂ ਤੇ ਬਸਪਾ ਵਰਕਰ ਪੂਰੇ ਜੋਸ਼ ਨਾਲ ਚੋਣ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਵੋਟਰਾਂ ਨੂੰ ਆਪਣਾ ਇੱਕ- ਇੱਕ ਕੀਮਤੀ ਵੋਟ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਹਾਥੀ ਨਿਸ਼ਾਨ ਵਾਲਾ ਬਟਨ ਦਬਾ ਕੇ,ਵੋਟ ਪਾਉਣ ਦੀ ਅਪੀਲ ਕਰ ਰਹੇ ਸਨ। ਬਸਪਾ ਦੇ ਇਸ ਰੋਡ ਸ਼ੋਅ ਵਿੱਚ ਸ੍ਰੀ ਨਰੇਸ਼ ਕੁਮਾਰ (ਉਮੀਦਵਾਰ ਦੇ ਪਤੀ), ਰਜਿੰਦਰ ਕੁਮਾਰ, ਕੁਮਾਰ ਐਡਵੋਕੇਟ ਹਰਭਜਨ ਸਾਂਪਲਾ , ਗੁਰਪਾਲ ਸਿੰਘ ਪਾਲਾ ਵਾਈਸ ਪ੍ਰਧਾਨ ਕੈਂਟ ਜਲੰਧਰ ,ਜਗਦੀਸ਼ ਰਾਣਾ ਸਾਬਕਾ ਬਸਪਾ ਪ੍ਰਧਾਨ ਜਲੰਧਰ, ਸਤੀਸ਼ ਕੁਮਾਰ ਕਲੱਸਟਰ ਪ੍ਰਧਾਨ ਬਸਪਾ, ਸੁਰਿੰਦਰ ਮਿੰਟਾ ,ਨਰਿੰਦਰ ਚੋਪੜਾ, ਰਜਿੰਦਰ ਮਿੱਢਾ ,ਗੁਰਪਾਲ ਪਾਲੀ, ਗੁਰਮੀਤ ਸਾਂਪਲਾ ਟਕਸਾਲੀ ਬਸਪਾ ਲੀਡਰ , ਪ੍ਰਸ਼ੋਤਮ ਲਾਲ, ਐਡਵੋਕੇਟ ਕਰਮਬੀਰ ਦਾਦਰਾ, ਬਲਵੀਰ ਕੁਮਾਰ ,ਦੇਸ ਰਾਜ ਮਿੱਢਾ,ਸੁਰੇਸ਼ ਕੁਮਾਰ ,ਮਨੋਜ ਕੁਮਾਰ ,ਸਵਾਰੀ ਲਾਲ ਸਾਬਕਾ ਪੰਚ ਨੰਗਲ ਕਰਾਰ ਖਾਂ ,ਅਸ਼ੋਕ ਕੁਮਾਰ ,ਮੈਡਮ ਪਿੰਕੀ ,ਸ਼ੀਲਾ , ਜੋਗਿੰਦਰ ਪਾਲ, ਚਮਨ ਸਾਂਪਲਾ, ਸ਼੍ਰੀਮਤੀ ਸੰਤੋਸ਼ ਕੁਮਾਰੀ ਸਾਂਪਲਾ, ਡਾਕਟਰ ਕੇਸਰ, ਸ਼੍ਰੀਮਤੀ ਗੁਰਮੀਤ ਕੌਰ ਸਾਬਕਾ ਪੰਚ ਸੋਫੀ ਪਿੰਡ ਆਦਿ ਸ਼ਾਮਿਲ ਸਨ। ਵੋਟਰਾਂ ਵਿੱਚ ਬਸਪਾ ਉਮੀਦਵਾਰ ਕੁਲਵਿੰਦਰ ਕੌਰ ਪ੍ਰਤੀ ਕਾਫੀ ਉਤਸਾਹ ਪਾਇਆ ਗਿਆ। ਜਿਸ ਤੋਂ ਇਹ ਸ਼ੀਟ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ। ਇਥੋਂ ਉਮੀਦਵਾਰ ਸਭ ਤੋਂ ਵੱਧ ਵੋਟਾਂ ਨਾਲ ਜਿੱਤੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly