ਹੈਦਰਾਬਾਦ (ਸਮਾਜ ਵੀਕਲੀ) : ਦਿੱਲੀ ਆਬਕਾਰੀ ਨੀਤੀ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਕੇ. ਕਵਿਤਾ ਤੋਂ ਸ਼ਨਿਵਾਰ ਨੂੰ ਦਿੱਲੀ ਵਿੱਚ ਈਡੀ ਨੇ ਪੁੱਛ-ਪੜਤਾਲ ਕੀਤੀ ਸੀ। ਇਸ ਮਗਰੋਂ ਬੀਤੀ ਦੇਰ ਰਾਤ ਕਵਿਤਾ ਦਿੱਲੀ ਤੋਂ ਪਰਤ ਕੇ ਹੈਦਰਾਬਾਦ ਪਹੁੰਚੀ ਜਿਥੇ ਐਤਵਾਰ ਨੂੰ ਸਵੇਰੇ ਉਸ ਨੇ ਆਪਣੇ ਪਿਤਾ ਕੇ. ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਚੰਦਰਸ਼ੇਖਰ ਰਾਓ ਤੇਲੰਗਾਨਾ ਦੇ ਮੁੱਖ ਮੰਤਰੀ ਹਨ। ਪਾਰਟੀ ਸੂਤਰਾਂ ਅਨੁਸਾਰ ਕਵਿਤਾ ਨੇ ਈਡੀ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ। ਈਡੀ ਨੇ ਕਵਿਤਾ ਨੂੰ ਪੁੱਛ-ਪੜਤਾਲ ਲਈ 16 ਮਾਰਚ ਨੂੰ ਮੁੜ ਸੱਦਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly