ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਅਨੇਕਾਂ ਇਲਾਕੇ ਹੜ੍ਹਾਂ ਦੀ ਮਾਰ ਵਿੱਚ ਹਨ ਇੱਕ ਨਹੀਂ ਅਨੇਕਾਂ ਥਾਵਾਂ ਉੱਤੇ ਹੜ੍ਹ ਨੇ ਤਰਥੱਲੀ ਮਚਾ ਰੱਖੀ ਹੈ। ਲੋਕਾਂ ਦੀਆਂ ਫਸਲਾਂ ਕਾਰੋਬਾਰ ਡੰਗਰ ਘਰੇਲੂ ਸਮਾਨ ਸਭ ਕੁਝ ਹੜ੍ਹ ਦੀ ਭੇਟ ਚੜਦਾ ਜਾ ਰਿਹਾ ਹੈ ਇਸ ਵਿੱਚ ਸਿਰਫ ਬਚਾਓ ਕਾਰਜ ਕੀ ਹਨ ਜੋ ਲੋਕਾਂ ਨੂੰ ਸਮਾਨ ਨੂੰ ਡੰਗਰਾਂ ਨੂੰ ਬਚਾਉਣ ਦਾ ਯਤਨ ਕਰਦੇ ਹਨ। ਆਪੋ ਆਪਣੇ ਇਲਾਕਿਆਂ ਦੇ ਲੋਕ ਆਪੋ ਆਪਣੇ ਇਲਾਕੇ ਦੇ ਲੋਕਾਂ ਨੂੰ ਬਚਾ ਰਹੇ ਹਨ ਉਹਨਾਂ ਦੀ ਮਦਦ ਲਈ ਪੰਜਾਬ ਤੋਂ ਲੋਕ ਵੀ ਆ ਰਹੇ ਹਨ। ਜਦੋਂ ਹੜ੍ਹਾਂ ਦਾ ਮਾਹੌਲ ਚਲਦਾ ਹੋਵੇ ਫਿਰ ਸਿਆਸੀ ਪਾਰਟੀਆਂ ਵਾਲੇ ਭਲਾ ਪਿੱਛੇ ਕਿਵੇਂ ਰਹਿ ਜਾਣ ਉਹਨਾਂ ਨੂੰ ਤਾਂ ਮਸਾ ਸਿਆਸਤ ਕਰਨ ਦਾ ਮੌਕਾ ਮਿਲਦਾ ਹੈ ਲੋਕ ਚਾਹੇ ਹੜਾਂ ਵਿੱਚ ਹੜਨ ਮਰਨ, ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਦੇ ਵਿੱਚ ਗਏ ਬਚਾਅ ਕਾਰਜ ਕੀਤੇ ਪਰ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਉਧਰ ਕਾਂਗਰਸ ਦੇ ਹੀ ਰਾਣਾ ਪਰਿਵਾਰ ਦੇ ਫਰਜ਼ੰਦ ਰਾਣਾ ਦਾ ਆਹਮੋ ਸਾਹਮਣਾ ਚਰਚਾ ਵਿੱਚ ਹੈ। ਜਿਸ ਜਗ੍ਹਾ ਉੱਤੇ ਰਾਣਾ ਖੜੇ ਸਨ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਆਪਣਾ ਬਹੁਤ ਵੱਡਾ ਜਹਾਜ ਰੂਪੀ ਬੱਬੂ ਕਾਟ ਲੈ ਕੇ ਹੁਰ ਹੁਰ ਕਰਦਾ ਪੁੱਜ ਗਿਆ ਜੋ ਗੱਲਾਂ ਬਾਤਾਂ ਹੋਈਆਂ ਉਹ ਸਭ ਨੇ ਸੁਣੀਆਂ ਹਨ। ਪਰ ਮੈਂ ਇੱਥੇ ਗੱਲ ਕਰਦਾ ਹਾਂ ਕਿ ਜਿਹੜਾ ਇਡਾ ਵੱਡਾ ਬੰਬੂ ਕਾਟ ਜਹਾਜ਼ ਪ੍ਰਤਾਪ ਸਿੰਘ ਬਾਜਵਾ ਹੜਾਂ ਦੇ ਵਿੱਚ ਲੈ ਕੇ ਗਏ ਉਹ ਕਿਸੇ ਦਾ ਕੁਝ ਸੰਵਾਰ ਕੇ ਵੀ ਗਿਆ ਜਾਂ ਫਿਰ ਬਸ ਫੋਟੋ ਵੀਡੀਓ ਤੱਕ ਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



