ਟੁੱਟ ਗਿਆ ਹੰਕਾਰ ਤੇ ਜਿੱਤ ਗਿਆ ਕਿਸਾਨ-ਸੋਮ ਦੱਤ ਸੋਮੀ

*ਪੂਰੇ ਦੇਸ਼ ’ਚ ਲਾਗੂ ਹੋਵੇ ਐਮ. ਐੱਸ. ਪੀ ਕਾਨੂੰਨ*

ਅੱਪਰਾ,(ਸਮਾਜ ਵੀਕਲੀ): ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਕਾਂਗਰਸ ਦਿਹਾਤੀ ਜਿਲਾ ਜਲੰਧਰ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਸਾਂਤਮਈ ਸ਼ੰਘਰਸ਼ ਦੇ ਅੱਗੇ ਹੰਕਾਰੀ ਰਾਜੇ ਦਾ ਹੰਕਾਰ ਟੁੱਟ ਗਿਆ ਹੈ ਤੇ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਹੋਈ ਹੈ। ਉਨਾਂ ਅੱਗੇ ਕਿਹਾ ਕਿ ਸਾਂਤਮਈ ਸ਼ੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂੂਰਾਂ ਨੂੰ ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਨਕਸਲਵਾਦੀ ਤੇ ਕਦੇ ਅੰਦੋਲਨਜੀਵੀ ਕਿਹਾ ਕਿਹਾ, ਪਰੰਤੂ ਕਿਸਾਨ ਮਜ਼ਦੂਰ ਚੁੱਪਚਾਪ ਆਪਣੇ ਸ਼ੰਘਰਸ਼ ’ਤੇ ਅੜੇ ਰਹੇ। ਉਨਾਂ ਅੱਗੇ ਕਿਹਾ ਕਿ ਕੇਦੰ ਕਿਸਾਨਾਂ ਨੂੰ ਲਾਠੀਆਂ ਦੇ ਵਾਰ ਝੱਲਣੇ ਪਏ, ਕਦੇ ਗੱਡੀਆਂ ਦੇ ਹੇਠਾਂ ਦਰੜਿਆਂ ਗਿਆ, ਪਰੰਤੂ ਤਾਂ ਵੀ ਕਿਸਾਨ ਆਪਣੇ ਸ਼ੰਘਰਸ਼ ਲਈ ਅੜੇ ਰਹੇ। ਉਨਾਂ ਅੱਗੇ ਕਿਹਾ ਕਿ ਇਸ ਸ਼ੰਘਰਸ਼ ਦੌਰਾਨ ਸ਼ਹੀਦ ਹੋਏ ਲਗਭਗ 700 ਕਿਸਾਨਾਂ ਦੀ ਸ਼ਹਾਦਤ ਦਾ ਕਾਰਣ ਵੀ ਹੰਕਾਰੀ ਰਾਜਾ ਨਰਿੰਦਰ ਮੋਦੀ ਹੈ, ਜਿਨਾਂ ਦੀ ਸ਼ਹਾਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀ ਸ਼ਬਦ ਕਦੇ ਵੀ ਨਹੀਂ ਬੋਲਿਆ।

ਉਨਾਂ ਅੱਗੇ ਬੋਲਦਿਆਂ ਕਿਹਾ ਕਿ ਇਹ ਜਿੱਤ ਸਿਰਫ ਤੇ ਸਿਰਫ ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ ਹੈ, ਜਿਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਕੋਈ ਵੀ ਸਿਹਰਾ ਨਹੀਂ ਜਾਂਦਾ ਤੇ ਨਾ ਹੀ ਰਾਜਨੀਤਿਕ ਪਾਰਟੀਆਂ ਨੂੰ ਇਸਦਾ ਲਾਭ ਲੈਣਾ ਚਾਹੀਦਾ ਹੈ। ਸੋਮ ਦੱਤ ਸੋਮੀ ਨੇ ਅੱਗੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੂਰੇ ਦੇਸ਼ ’ਚ ਐਮ. ਐਸ. ਪੀ. ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਕਿਸਾਨੀ ਸ਼ੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਕਰਨ ਕਰਨੀ ਚਾਹੀਦੀ ਹੈ ਤੇ ਜਿਨਾਂ ਕਿਸਾਨਾਂ ’ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ, ਉਹ ਵਾਪਿਸ ਲੈਣੇ ਚਾਹੀਦੇ ਹ੍ਵ। ਇਸ ਮੌਕੇ ਉਨਾਂ ਸਾਰੇ ਕਿਸਾਨ ਵੀਰਾਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਜਿੱਤ ਦਾ ਸਿਹਰਾ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਬੰਨਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਉਕਤ ਤਿੰਨ ਕਾਲੇ ਕਾਨੂੰਨ ਕਾਫੀ ਸਮਾਂ ਪਹਿਲਾਂ ਹੀ ਵਪਿਸ ਲੈ ਲੈਣੇ ਚਾਹੀਦੇ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨਕ ਦੇ ਨਾਮ
Next articleਨਾਨਕ