HOME ਤਿੜਕੀ ਮੁਹੱਬਤ

ਤਿੜਕੀ ਮੁਹੱਬਤ

ਗੁਰਦੀਪ ਕੌਰੇਆਣਾ 
(ਸਮਾਜ ਵੀਕਲੀ) 
ਕੀ ਗੱਲ ਸੱਜਣਾਂ ਚੁੱਪ ਚੁੱਪ ਰਹਿੰਨੈ
ਸਾਥੋਂ ਤਾਂ ਹੁਣ ਸਹਿ ਨਹਿਉਂ ਹੁੰਦਾ।
ਖੜਾ ਖੜਾ ਹੀ ਮੁੜ ਜਾਨਾਂ ਏਂ,
ਕੀ ਗੱਲ ਕਾਹਤੋਂ ਬਹਿ ਨਹੀਉਂ ਹੁੰਦਾ।
ਆਪਣਾ ਕਹਿ ਅਹਿਸਾਨ ਜਿਆ ਕਰਦੈਂ,
ਅਹਿਸਾਨ ਇਹ ਤੇਰਾ ਲੈ ਨਹੀਓਂ ਹੁੰਦਾ ।
ਦਿਲ ਕਰਦੈ ਤਾਂ ਜਾਹ ਅੱਡ ਹੋਜਾ,
ਜੇਕਰ ‘ਕੱਠਿਆਂ ਰਹਿ ਨਹੀਓਂ ਹੁੰਦਾ।
ਤਾਅਨੇ ਮਿਹਣੇ ਤੇ ਬਦਖੋਈ,
ਸੱਚ ਪੁੱਛੇਂ ਨਿੱਤ ਖਹਿ ਨਹੀਉਂ ਹੁੰਦਾ ।
ਦਿਲ ਤੇ ਲੱਦ ਕੇ ਭਾਰ ਸੋਚਾਂ ਦਾ
ਰਸਤਾ ਪਿਆਰ ਦਾ ਤਹਿ ਨਹੀਉਂ ਹੁੰਦਾ।
ਚੱਲ ਕੌਰੇਆਣਾ ਫਤਿਹ ਬੁਲਾ ਹੁਣ,
 ਨਿੱਤ ਹੰਝੂਆਂ ਵਿੱਚ ਵਹਿ ਨਹੀਓਂ ਹੁੰਦਾ ।
      ਗੁਰਦੀਪ ਕੌਰੇਆਣਾ 
      9915013953
Previous article“ਸਾਈਬਰ ਅਪਰਾਧਾਂ ਦਾ ਵਧਦਾ ਖਤਰਾ ਅਤੇ ਇਸ ਤੋਂ ਸੁਰੱਖਿਆ ਦੇ ਢੰਗ”
Next articleਵਿਦਿਆ ਵੀਚਾਰੀ ਤਾਂ ਪਰਉਪਕਾਰੀ ॥