ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਨੇਕਾਂ ਮੱਲਾਂ ਬੇਦੀਆਂ ਵਾਲਾਂ ਆਪਣੇ ਇਲਾਕੇ ਵਿੱਚ ਹੀ ਮਹਿਸੂਰ ਨਹੀਂ ਸੀ ਬਲਕਿ ਪੂਰੇ ਵਿਸ਼ਵ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਰਕੇ ਮਹਿਸੂਰ ਸੀ। ਕਿਉਂਕਿ ਦਸਵੀਂ ਪਾਸ ਕਰਨ ਤੋਂ ਬਾਅਦ ਸਾਹਿਬ ਕਾਸ਼ੀ ਰਾਮ ਜੀ ਦੀ ਲਹਿਰ ਪੂਰੇ ਜੋਬਨ ਤੇ ਇਨ੍ਹਾਂ ਵਰਗੇ ਨਿਰਸੁਆਰਥ ਵਰਕਰਾਂ ਦੀ ਵਜਾ ਕਰਕੇ ਹੀ ਜੋ ਕਿ ਸਿਰਫ ਮਿਸ਼ਨਰੀ ਅਖਵਾਉਣ ਦੇ ਹੱਕਦਾਰ ਬਣੇ। ਇਨ੍ਹਾਂ ਨੇ ਪਾਰਟੀ ਦੀ ਜਿੱਤ ਵਾਸਤੇ ਕੀ ਕੀ ਵੇਲਣ ਨਹੀਂ ਵੇਲੇ ਸਨ ਪਰ ਆਪ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਦੁੱਖ ਦਰਦ ਵਿੱਚ ਕੱਟ ਰਿਹਾ ਸੀ। ਉਹਨਾਂ ਨੇ ਨਵੀਂ ਰੌਸ਼ਨੀ ਨਵਾਂ ਚਿਰਾਗ ਨਾਟਕ ਤਕਰੀਬਨ ਹਰੇਕ ਪਿੰਡ ਵਿੱਚ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਾਹਿਬ ਕਾਸ਼ੀ ਰਾਮ ਜੀ ਨਾਲ ਕਈ ਸਟੇਜਾਂ ਦਾ ਸ਼ਿੰਗਾਰ ਵੀ ਬਣੇ।ਪਰ ਉਹ ਇੱਕ ਰਾਤ ਨੂੰ ਔੜ ਤੋਂ ਜਾਗ੍ਰਿਤ ਮੇਲੇ ਦੇ ਸੰਬੰਧ ਵਿੱਚ ਮੀਟਿੰਗ ਕਰਕੇ ਆ ਰਹੇ ਸਨ ਅਚਾਨਕ ਉਸ ਦੀਆਂ ਅੱਖਾਂ ਵਿੱਚ ਕਾਰ ਦੀਆਂ ਲਾਈਟਾਂ ਪੈ ਗਈਆਂ, ਫਿਰ ਕੀ ਸੀ ਉਸ ਤੋਂ ਸਕੂਟਰ ਸੰਭਾਲਿਆ ਨਹੀਂ ਗਿਆ ਉਹ ਸਣੇ ਸਕੂਟਰ ਇੱਕ ਟੈਏ ਵਿੱਚ ਡਿੱਗ ਪਿਆ।ਬੱਸ ਡਿੱਗ ਦੇ ਸਾਰ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੂੰ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਰਾਜਾ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਲਈ ਲੈਕੇ ਗਏ ਉਨ੍ਹਾਂ ਦਾ ਅਪਰੇਸ਼ਨ ਕਰਾਵਾਂਇਆ ਪਰ ਉਹ ਚੰਗੀ ਤਰ੍ਹਾਂ ਠੀਕ ਨਹੀਂ ਹੋਏ।ਉਸ ਦਿਨ ਤੋਂ ਹੀ ਨੇਕਾ ਮੱਲਾਂ ਬੇਦੀਆਂ ਵਾਲਾਂ ਵਿਸਤਰ ਤੇ ਪੈ ਗਿਆ। ਸਭ ਤੋਂ ਵੱਧ ਸੇਵਾ ਇਸ ਦੀ ਰੂਪ ਲਾਲ ਧੀਰ ਨੇ ਕੀਤੀ ਹੈ।ਨੇਕਾ ਮੱਲਾਂ ਬੇਦੀਆਂ ਵਾਲਾਂ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦਾ ਸਿਗਰਦ ਸੀ। ਮਿਸ਼ਨਰੀ ਵਰਕਰਾਂ ਨੇ ਵੀ ਇਸ ਦੀ ਸੇਵਾ ਬਹੁਤ ਜ਼ਿਆਦਾ ਕੀਤੀ ਕਿਉਂਕਿ ਕਿ ਇਹ ਇੱਕ ਸੱਚਾ ਸੁੱਚਾ ਵਰਕਰ ਸੀ ਕੀ ਕਨੇਡਾ, ਜਰਮਨ,ਅਮੀਰੀਕਾ, ਇੰਗਲੈਂਡ ਅਤੇ ਹੋਰ ਵਰਕਰਾਂ ਨੇ ਜਿੰਨੀ ਹੋ ਸਕਦੀ ਸੀ ਇਲਾਜ ਕਰਵਾਇਆ। ਲਗਭਗ 13 ਸਾਲ ਇਸ ਨੂੰ ਹੋ ਗਏ ਹਨ ਇਸ ਨੂੰ ਬਿਮਾਰ ਨੂੰ, ਪਿਛੇ ਜਹੇ ਨੇਕਾਂ ਮੱਲਾਂ ਬੇਦੀਆਂ ਦੁਂਆ ਹਸਪਤਾਲ ਬੰਗਾ ਵਿਖੇ ਦਾਖਲ ਹੈ ਗਿਆ ਉਥੇ ਉਸ ਦਾ ਤਿੰਨ ਚਾਰ ਲੱਖ ਰੁਪਏ ਸਾਰੇ ਦੇ ਸਾਰੇ ਮਿਸ਼ਨਰੀ ਵਰਕਰਾਂ ਨੇ ਰੂਪ ਲਾਲ ਧੀਰ,ਰਾਜ ਦਦਰਾਲ ਜੀ ਦੀ ਮਿਹਨਤ ਨਾਲ ਸਫ਼ਲ ਆਪ੍ਰੇਸ਼ਨ ਹੋ ਗਿਆ। ਉਸ ਦਿਨ ਉਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਇੱਕ ਇੱਕ ਗੀਤ ਰਿਕਾਰਡ ਕਰਾਉਣਾ ਹੈ । ਕੁਝ ਕੋ ਦਿਨਾਂ ਦੀ ਗੱਲ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਗੀਤ ਰਿਕਾਰਡ ਕਰਾਉਣਾ ਹੈ ਕਹਿ ਕੇ ਸਾਨੂੰ ਸਭ ਨੂੰ 23-10-2024 ਰੋਂਦਿਆਂ ਕਰਵਾਉਂਦਿਆਂ ਨੂੰ ਸਦਾ ਲਈ ਛੱਡ ਕੇ ਚਲਾ ਗਿਆ ਜਿਹੜਾ ਕਿ ਕਦੇ ਵਾਪਸ ਨਹੀਂ ਆਉਣਾ ਪਰ ਉਸ ਮਿਸ਼ਨਰੀ ਗਾਇਕ ਨੇਕਾਂ ਮੱਲਾਂ ਬੇਦੀਆਂ ਵਾਲਾਂ ਦੀਆਂ ਯਾਦਾਂ ਹਮੇਸ਼ਾ ਸਾਨੂੰ ਆਉਂਦੀਆਂ ਰਹਿਣਗੀਆਂ ਅਤੇ ਮਿਸ਼ਨ ਨੂੰ ਅੱਗੇ ਤੋਰਨ ਲਈ ਇਸ਼ਾਰਾ ਕਰਦੀਆਂ ਰਹਿਣਗੀਆਂ। ਉਹਨਾਂ ਨੇ ਮਿਸ਼ਨਰੀ ਐਸ ਐਸ ਆਜ਼ਾਦ,ਰਾਜ ਦਦਰਾਲ, ਰੂਪ ਲਾਲ ਧੀਰ, ਹਰਨਾਮ ਸਿੰਘ ਬਹਿਬਲਪੁਰ, ਜੋਤੀ ਨਵਾਂਸ਼ਹਿਰ ਅਤੇ ਕਈ ਹੋਰ ਗਾਇਕਾਂ ਨਾਲ ਆਪਣੀ ਬੁਲੰਦ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ। ਹੁਣ ਉਸ ਦਾ ਸੰਸਕਾਰ 24 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ਨੇਕਾਂ ਮੱਲਾਂ ਬੇਦੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly