ਲੰਡਨ (ਸਮਾਜ ਵੀਕਲੀ) ::ਲੰਡਨ ’ਚ ਹਾਈ ਕੋਰਟ ਨੇ ਅੱਜ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤੀ ਅਦਾਲਤਾਂ ਸਾਹਮਣੇ ਧੋਖਾਧੜੀ ਤੇ ਕਾਲੇ ਧਨ ਨੂੰ ਸਫੈਦ ਕਰਨ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕਰਨ ਸਬੰਧੀ ਇੱਕ ਮੈਜਿਸਟਰੇਟ ਅਦਾਲਤ ਦੇ ਹੁਕਮਾਂ ਖ਼ਿਲਾਫ਼ ਅਪੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨੀਰਵ ਮੋਦੀ ਨੂੰ ਇਹ ਪ੍ਰਵਾਨਗੀ ਮਾਨਸਿਕ ਸਿਹਤ ਤੇ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਦਿੱਤੀ ਗਈ ਹੈ। ਜਸਟਿਸ ਮਾਰਟਿਨ ਚੈਂਬਰਲੇਨ ਨੇ ਕਿਹਾ ਕਿ 50 ਸਾਲਾ ਹੀਰਾ ਵਪਾਰੀ ਦੀ ਕਾਨੂੰਨੀ ਟੀਮ ਵੱਲੋਂ ਉਸ ਦੇ ਗੰਭੀਰ ਤਣਾਅ ਤੇ ਖੁਦਕੁਸ਼ੀ ਦੇ ਖਤਰੇ ਦੇ ਸਬੰਧ ’ਚ ਪੇਸ਼ ਕੀਤੇ ਗਏ ਤਰਕ ਬਹਿਸ ਦੇ ਯੋਗ ਸਨ। ਇਸ ਮਗਰੋਂ ਅਦਾਲਤ ਨੇ ਨੀਰਵ ਮੋਦੀ ਨੂੰ ਅਪੀਲ ਦਾਇਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly