ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜਕੁਮਾਰ ਨੇ 2027 ਦੀਆਂ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੇ ਪੁਰਾਣੇ ਪਾਰਟੀ ਵਰਕਰਾਂ ਨੂੰ ਤੇਜ਼ ਤਰਾਰ ਕਰਨ ਲਈ ਅੱਜ ਇੱਕ ਮੀਟਿੰਗ ਬਲਾਚੌਰ ਵਿਖੇ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਮੌਜੂਦਾ ਸਿਆਸੀ ਹਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਬ੍ਰਿਗੇਡੀਅਰ ਰਾਜਕੁਮਾਰ ਨੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਵਧੇਰੇ ਮਜਬੂਰ ਕਰਨ ਲਈ ਪਾਰਟੀ ਵਰਕਰਾਂ ਨਾਲ ਸਪੰਰਕ ਕਰਨ ਲਈ ਪਿੰਡ ਪਿੰਡ ਜਾ ਕੇ ਆਮ ਵੋਟਰਾਂ ਅਤੇ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ ਉਨ੍ਹਾਂ ਕਿਹਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀ ਸਾਰੇ ਪਾਰਟੀ ਵਰਕਰ ਇੱਕ ਜੁੱਟ ਹੋ ਕੇ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਲੋਕਾਂ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਪੰਜਾਬ ਭਰ ਵਿੱਚ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਪਹੁੰਚਾ ਕਿ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਪਹੁੰਚੀਏ। ਉਨ੍ਹਾਂ ਕਿਹਾ ਮੈ ਖੁਦ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਵਿਕਾਸ ਕਾਰਜਾਂ ਦੀਆਂ ਲੜੀਆਂ ਨੂੰ ਲੋਕਾਂ ਦੇ ਧਿਆਨ ਵਿੱਚ ਲਿਆਕੇ ਲੋਕਾਂ ਦੀ ਹਮਦਰਦੀ ਹਾਸਲ ਕਰਾਂਗਾ ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਮੁੜ ਚੋਣਾਂ ਜਿੱਤ ਕੇ ਆਪਣੀ ਸਰਕਾਰ ਬਣਾਵੇਗੀ ਅੱਜ ਉਨ੍ਹਾਂ ਹਰ ਵਰਗ ਦੇ ਵੋਟਰਾਂ ਅਤੇ ਸਪੋਟਰਾਂ ਨੂੰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੱਲਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਬਲਿਹਾਰ ਸਿੰਘ ਸਿੰਘ, ਸਰਪੰਚ ਸੁੱਲਖਣ ਸਿੰਘ, ਬਹਾਦਰ ਸਿੰਘ ਗੜ੍ਹੀ, ਚਰਨਜੀਤ ਗੜ੍ਹੀ, ਪਰਗਣ ਸਿੰਘ ਕੋਲਗੜ੍ਹ, ਓਮ ਪ੍ਰਕਾਸ਼ ਸਾਬਕਾ ਸਰਪੰਚ ਰਾਜੂਮਾਜਰਾ, ਪ੍ਰੇਮ ਸਿੰਘ ਮੀਲੂ, ਕੈਪਟਨ ਭਗਤ ਰਾਮ, ਕਾਬਲ ਸਿੰਘ ਚੇਚੀ ਨਿੱਘੀ, ਬਲਵੀਰ ਟਕਾਰਲਾ, ਮਨਜੀਤ ਟਕਾਰਲਾ, ਜਗਦੀਸ਼ ਕਰੀਮਪੁਰ, ਬ੍ਰਹਮ ਕਰੀਮਪੁਰ, ਸੁਰਿੰਦਰ ਫੋਜੀ ਘਮੌਰ ਮੰਨਾ ਸਾਹਦੜਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



