ਬਰੇਲ ਲਿੱਪੀ ਵਿਕਸਿਤ ਕਰਨ ਵਾਲੇ ਡਾਕਟਰ ਲੂਈ ਬਰੇਲ ਦੀ 173 ਵੀਂ ਬਰਸੀ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਅਲਾਂਇਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 119 ਵੱਲੋਂ ਨੇਤਰਹੀਨਾਂ ਦੇ ਲਈ ਬਰੇਲ ਲਿਪੀ ਦੇ 200 ਸਾਲ ਪੂਰੇ ਹੋਣ ਤੇ ਬਰੇਲ ਲਿਪੀ ਨੂੰ ਵਿਕਸਿਤ ਕਰਨ ਵਾਲੇ ਡਾ. ਲੂਈ ਬਰੇਲ (ਜਨਮ 04 ਜਨਵਰੀ 1809 ਅਤੇ ਮੌਤ 06 ਜਨਵਰੀ 1852) ਦੀ 173ਵੀਂ ਬਰਸੀ ਦੇ ਮੌਕੇ ਤੇ ਬਰੇਲ ਲਿਪੀ ਦੇ ਅਧਿਆਪਕਾ ਨੂੰ ਸਨਮਾਨਿਤ ਕਰਨ ਲਈ ਇੱਕ ਪ੍ਰੋਗਰਾਮ 108 ਸੰਤ ਨਰਾਇਣ ਦਾਸ ਬਲਾਈਂਡ ਸਕੂਲ ਬਾਹੋਵਾਲ ਵਿਖੇ ਕੀਤਾ ਗਿਆ। ਇਸ ਮੌਕੇ ਤੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ, ਪੀ.ਡੀ.ਜੀ. ਐਲੀ ਐਡਵੋਕੇਟ ਐਸ.ਪੀ. ਰਾਣਾ, ਐਡਵੋਕੇਟ ਨਰਿੰਦਰ ਕੁਮਾਰ ਜੋਸ਼ੀ ਅਤੇ ਐਲੀ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਪੁੱਜੇ। ਡਾ. ਲੂਈ ਬਰੇਲ ਦੀ 173ਵੀਂ ਬਰਸੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਨੈਤਰਹੀਨਾਂ ਲਈ ਵੱਡੀ ਦੇਣ ਉਪਰ ਵਿਚਾਰ ਚਰਚਾ ਕੀਤੀ ਗਈ, 200 ਸਾਲ ਪਹਿਲਾਂ ਉਤਪੰਨ ਹੋਈ ਇਸ ਲਿਪੀ ਤੋਂ ਅਜੇ ਤੱਕ ਬਹੁਤ ਨੇਤਰਹੀਨਾਂ ਤੱਕ ਪਹੁੰਚਣਾ ਬਾਕੀ ਹੈ। ਅਲਾਂਇਸ ਕਲੱਬ ਵੱਲੋਂ ਇਸ ਨੇਤਰਹੀਣ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਾਲਤੀ ਦੇਵੀ, ਬਰੇਲ ਅਧਿਆਪਕ ਚੰਦਰਭਾਨ ਅਤੇ ਸੰਸਥਾਂ ਦੇ ਪ੍ਰਧਾਨ ਅੱਤਰ ਸਿੰਘ ਨੂੰ ‘‘ਲੂਈ ਬਰੇਲ ਅਵਾਰਡ“ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਡਾ. ਲੂਈ ਬਰੇਲ ਦੇ ਜਨਮ ਦਿਨ ਤੇ ਪੰਜਾਬ ਅਤੇ ਦਿੱਲੀ ਦੀ ਟੀਮ ਵਿੱਚ ਨੇਤਰਹੀਨ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸੀ ਜੋ ਕਿ ਇੱਕ ਮਹਾਨ ਕੰਮ ਹੈ। ਇਸ ਸੰਸਥਾਂ ਵੱਲੋਂ ਨੇਤਰਹੀਨਾਂ ਦੇ ਵਿਕਾਸ ਲਈ ਇਸ ਉਪਰਾਲੇ ਵਾਸਤੇ ਅਲਾਂਇਸ ਕਲੱਬ ਦੀ ਸਮੁੱਚੀ ਟੀਮ ਵੱਲੋਂ ਪ੍ਰਸੰਸਾਂ ਕੀਤੀ ਗਈ। ਟੂਰਨਾਮੈਂਟ ਦੇ ਪ੍ਰਬੰਧ ਵਿੱਚ ਐਲੀ ਰਮੇਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਾਏ ਗਏ ਯੋਗਦਾਨ ਲਈ ਐਲੀ ਐਡਵੋਕੇਟ ਐਸ.ਪੀ. ਰਾਣਾ, ਨਰਿੰਦਰ ਕੁਮਾਰ ਜੋਸ਼ੀ, ਐਲੀ ਅਸ਼ੋਕ ਪੁਰੀ ਅਤੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਨੇਤਰਹੀਨ ਵਿਦਿਆਰਥੀਆਂ ਵੱਲੋਂ ਅੱਤਰ ਸਿੰਘ ਜੀ ਦਾ ਲਿਖਿਆ ਗੀਤ ‘‘ ਜਿਨ ਕੇ ਮਹਾਨ ਕਾਮ ਨੇ ਹਮੇਂ ਇਨਸਾਂ ਬਨਾ ਦਿਆ, ਪਰਮ ਪਿਤਾ ਪ੍ਰਮੇਸ਼ਵਰ ਨੇ ਹਮੇਂ ਫਰਿਸ਼ਤਾ ਬਨਾ ਦਿਆ“ ਗਾਇਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸੰਸਥਾਂ ਦੇ ਪ੍ਰਧਾਨ ਅੱਤਰ ਸਿੰਘ ਜੀ ਨੇ ਐਲੀ ਅਸ਼ੋਕ ਪੁਰੀ ਅਤੇ ਅਲਾਂਇਸ ਕਲੱਬ ਦੇ ਨੁਮਾਇੰਦਿਆਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਨੇਤਰਹੀਨ ਸਮਾਜ ਦੇ ਜਾਗਰੂਕਤਾ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਲਈ ਬੇਨਤੀ ਕੀਤੀ। ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਯੋਗੇਸ਼ ਕੁਮਾਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ 194 ਵਾਂ ਜਨਮ ਦਿਨ ਮਨਾਇਆ ਗਿਆ
Next articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ 12 ਜਨਵਰੀ ਨੂੰ ਧੀਆਂ ਦੀ ਲੋਹੜੀ ਪਿੰਡ ਮੋਇਲਾ ਵਾਹਿਦਪੁਰ ਵਿਖੇ ਪਾਈ ਜਾਵੇਗੀ