ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਵਲੋਂ “ਨਸ਼ਾ ਮੁਕਤ ਅਭਿਆਨ” ਤਹਿਤ ਸੈਮੀਨਾਰ ਕਰਵਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾਂ):- ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਭਾਰਤ ਸਰਕਾਰ ਅਤੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਅਤੇ ਮੈਡੀਕਲ ਵਿੰਗ, ਰਾਜਯੋਗ ਐਜੂਕੇਸ਼ਨ ਅਤੇ ਰਿਸਰਚ ਫਾਊਂਡੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਕੰਦਪੁਰ ਰੋਡ ਤੇ ਸਥਿਤ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਆਸ਼ਰਮ ਬ੍ਰਾਂਚ ਬੰਗਾ ਵਲੋਂ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਡਾ ਸਚਿਨ ਪਰਬ ਐਮਬੀਬੀਐਸ ਕਾਰਪੋਰੇਟ ਟਰੇਨਰ, ਮੈਡੀਕਲ ਐਡਵਾਈਜਰ ਅਤੇ ਲਾਈਫ ਕੋਚ ਅਤੇ ਡਾ ਲੇਖ ਰਾਜ ਕੋਆਰਡੀਨੇਟਰ ਮੈਡੀਕਲ ਵਿੰਗ ਹਾਜਰ ਹੋਏ। ਉਹਨਾਂ ਨਾਲ ਬੀਕੇ ਕਾਂਤਾ ਦੇਵੀ,ਬੀਕੇ ਰਾਜ ਦੀਦੀ ਮੁੱਖ ਪ੍ਰਬੰਧਕ ਫਿਲੌਰ ਅਤੇ ਬੀਕੇ ਕਾਜਲ ਭੈਣ ਵੀ ਨਾਲ ਮੌਜੂਦ ਸਨ। ਬੰਗਾ ਬ੍ਰਾਂਚ ਦੀ ਪ੍ਰਮੁੱਖ ਸੰਚਾਲਿਕਾ ਬੀਕੇ ਸੁਮਨ ਅਤੇ ਉਨ੍ਹਾਂ ਦੀ ਟੀਮ ਨੇ ਆਏ ਸਾਰੇ ਮਹਿਮਾਨਾਂ ਦਾ ਟਿੱਕਾ ਲਗਾ ਕੇ, ਗਲਾਂ ਵਿੱਚ ਹਾਰ ਪਾਕੇ ਅਤੇ ਸਿਰਾਂ ਤੇ ਤਾਜ ਪਹਿਨਾ ਕੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੁਮਾਰੀ ਮੇਘਨਾ ਖੁਰਾਣਾ ਨੇ ਸਵਾਗਤੀ ਡਾਂਸ ਕਰਕੇ ਮਹਿਮਾਨਾਂ ਨੂੰ “ਜੀ ਆਇਆਂ ਨੂੰ” ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਬੀਕੇ ਕਾਂਤਾ ਭੈਣ ਨੇ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਪ੍ਰਹੇਜ਼ ਰੱਖਣਾ ਚਾਹੀਦਾ। ਨਰਾਇਣੀ ਨਸ਼ੇ ਤੋਂ ਇਲਾਵਾ ਕੋਈ ਹੋਰ ਨਸ਼ਾ ਕਰਨਾ ਗਲਤ ਹੈ। ਉਹਨਾਂ ਕਿਹਾ ਕਿ ਚਾਹ, ਫਾਸਟ ਫੂਡ ਅਤੇ ਇੰਟਰਨੈੱਟ ਆਦਿ ਵੀ ਕਿਸੇ ਨਸ਼ੇ ਤੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਨਾਮ ਖੁਮਾਰੀ ਦਾ ਨਸ਼ਾ ਹੀ ਉਤਮ ਹੈ। ਡਾ ਦੇਸ ਰਾਜ ਕੋਆਰਡੀਨੇਟਰ ਮੈਡੀਕਲ ਵਿੰਗ ਨੇ ਕਿਹਾ ਕਿ ਮਨ ਦੀ ਸੋਚ ਚੰਗੀ ਹੋਣੀ ਚਾਹੀਦੀ ਹੈ। ਚੰਗੀ ਸਿਹਤ ਹੀ ਸਭ ਤੋਂ ਉੱਤਮ ਧੰਨ ਹੈ। ਉਹਨਾਂ ਕਿਹਾ ਕਿ 15 ਤੋ 30 ਮਿੰਟ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਅਤੇ ਮਨ ਵਿਚ ਬੁਰੇ ਵਿਚਾਰਾਂ ਨੂੰ ਕੱਢ ਕੇ ਚੰਗੇ ਵਿਚਾਰ ਲਿਆਉਣੇ ਚਾਹੀਦੇ ਹਨ। ਡਾ ਸਚਿਨ ਪਰਬ ਮੁੰਬਈ ਨੇ ਕਿਹਾ ਕਿ ਗੁੱਸੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਹਨ। ਬੁਰੇ ਵਕਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੀਵਨ ਵਿੱਚ ਖ਼ੁਸ਼ ਰਹਿਣਾ ਹੈ ਤਾਂ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਅਤੇ ਕਿਸੇ ਦੀਆਂ ਗਲਤੀਆਂ ਨੂੰ ਮਾਫ ਕਰ ਦੇਣਾਂ ਚਾਹੀਦਾ ਹੈ। ਹੰਕਾਰ ਅਤੇ ਈਗੋ ਦੀ ਭਾਵਨਾ ਦਾ ਤਿਆਗ ਕਰਨਾ ਚਾਹੀਦਾ ਹੈ। ਬੀਕੇ ਰਾਜ ਭੈਣ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੀਕੇ ਸੁਮਨ ਭੈਣ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬੀਕੇ ਕਾਜਲ ਭੈਣ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕੌਸਲਰ ਹਿੰਮਤ ਤੇਜਪਾਲ, ਵਿੱਕੀ ਖੋਸਲਾ ਮੰਡਲ ਪ੍ਰਧਾਨ ਬੰਗਾ, ਉਪਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਯਸ਼ਪਾਲ ਖੁਰਾਣਾ, ਰਾਮ ਤੀਰਥ, ਰਾਜ ਕੁਮਾਰ ਮਾਹੀ, ਬੀਕੇ ਨੰਦਲਾਲ, ਸੰਤੋਖ ਰਾਮ ਪੂੰਨੀਆ, ਗਿਆਨ ਚੰਦ, ਮੁਕਲ , ਬੀਕੇ ਰਾਮ ਕਿਰਪਾਲ,ਸੱਤਪਾਲ ਸੂਰੀ, ਡਾ ਹਰੀ ਕਿਸ਼ਨ, ਸੁਭਾਸ਼ ਮਹਿਰਾ, ਸੋਨੀਆ ਮਹਿਰਾ, ਰਾਜ ਕਮਾਰੀ ਖੁਰਾਣਾ, ਸੁਨੀਤਾ ਅਰੋੜਾ, ਦੁਪਾਲੀ, ਹਰਸ਼, ਕੁਲਵਿੰਦਰ ਕੌਰ, ਅਨੀਤਾ ਕੁਮਾਰੀ, ਗੀਤਾ, ਮੇਘਨਾ ਕੁਮਾਰੀ, ਪ੍ਰੀਤ, ਕਵਿਤਾ ਆਦਿ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢਾਈ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਅਦ ਵੀ ਦਿਵਿਆਂਗ ਭਾਈਚਾਰੇ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਪਾ ਰਹੀ
Next articleਅੱਜ ਬਹੁਤ ਹੀ ਭਰੇ ਮਨ ਨਾਲ ਦਿਲ ਤੇ ਪੱਥਰ ਰੱਖ ਕੇ ਤੁਹਾਡੇ ਨਾਲ ਮੰਦਭਾਗੀ ਖ਼ਬਰ ਸਾਂਝੀ ਕਰ ਰਿਹਾ ਹਾਂ –ਧਰਮਪਾਲ ਤਲਵੰਡੀ