HOME ਬਲਾਚੌਰ ਵਿਖੇ ‘ਬ੍ਰਹਮਚਾਰੀ ਵੈਲਫੇਅਰ ਐਂਡ ਯੂਥ ਸਪੋਰਟਸ ਕਲੱਬ’ ਵੱਲੋਂ ਸਲਾਨਾ ਫੁੱਟਬਾਲ ਟੂਰਨਾਮੈਂਟ...

ਬਲਾਚੌਰ ਵਿਖੇ ‘ਬ੍ਰਹਮਚਾਰੀ ਵੈਲਫੇਅਰ ਐਂਡ ਯੂਥ ਸਪੋਰਟਸ ਕਲੱਬ’ ਵੱਲੋਂ ਸਲਾਨਾ ਫੁੱਟਬਾਲ ਟੂਰਨਾਮੈਂਟ 29 ਜਨਵਰੀ ਤੋਂ

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ):ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਦੇ ਮਕਸਦ ਨਾਲ ‘ਬ੍ਰਹਮਚਾਰੀ ਵੈਲਫੇਅਰ ਐਂਡ ਯੂਥ ਸਪੋਰਟਸ ਕਲੱਬ’ ਬਲਾਚੌਰ ਵੱਲੋਂ ਸਲਾਨਾ ਫੁੱਟਬਾਲ ਟੂਰਨਾਮੈਂਟ (ਪਿੰਡ ਪੱਧਰ ਓਪਨ) ਸਥਾਨਕ ਬੀ.ਏ.ਵੀ. ਸਕੂਲ ਗਰਾਊਂਡ ਵਿਖੇ 29 ਜਨਵਰੀ ਤੋਂ 1 ਫਰਵਰੀ 2026 ਤੱਕ ਕਰਵਾਇਆ ਜਾ ਰਿਹਾ ਹੈ।
​ਕਲੱਬ ਦੇ ਜਨਰਲ ਸਕੱਤਰ ਡਾ. ਤੇਜਿੰਦਰ ਸਿੰਘ ਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਸੁਨੀਲ ਕੌਸ਼ਲ (ਲਾਡੀ ਰਾਣਾ), ਪ੍ਰਧਾਨ ਨਗਰ ਕੌਂਸਲ ਬਲਾਚੌਰ ਵੱਲੋਂ ਕੀਤਾ ਜਾਵੇਗਾ। ਟੂਰਨਾਮੈਂਟ ਦੇ ਅੰਤਿਮ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ੍ਰੀਮਤੀ ਸੰਤੋਸ਼ ਕਟਾਰੀਆ, ਵਿਧਾਇਕ ਬਲਾਚੌਰ ਆਪਣੇ ਕਰ-ਕਮਲਾਂ ਨਾਲ ਕਰਨਗੇ। ​ਨਕਦ ਇਨਾਮ ਅਤੇ ਮੁਕਾਬਲੇ: ਕਲੱਬ ਵੱਲੋਂ ਪਹਿਲਾ ਇਨਾਮ 41,000 ਰੁਪਏ, ਦੂਜਾ ਇਨਾਮ 31,000 ਰੁਪਏ, ਜਦਕਿ ਤੀਜਾ ਅਤੇ ਚੌਥਾ ਇਨਾਮ 5100-5100 ਰੁਪਏ ਰੱਖਿਆ ਗਿਆ ਹੈ। ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ 40 ਸਾਲ ਤੋਂ ਉੱਪਰ ਉਮਰ ਦੇ ਖਿਡਾਰੀਆਂ ਦਾ ਵਿਸ਼ੇਸ਼ ਸ਼ੋਅ ਮੈਚ ਅਤੇ ਰੱਸਾ-ਕੱਸੀ ਦਾ ਦਿਲਚਸਪ ਮੁਕਾਬਲਾ ਵੀ ਕਰਵਾਇਆ ਜਾਵੇਗਾ। ਕਲੱਬ ਦੇ ਚੇਅਰਮੈਨ ਬਬਲੂ ਰਾਣਾ ਨੇ ਦੱਸਿਆ  ਕਿ ਮੈਚ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਰਾਊਂਡ ਦੀ ਸਫਾਈ ਅਤੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੈਚ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਰਹਿਣਗੇ ਤਾਂ ਜੋ ਖੇਡ ਦਾ ਆਨੰਦ ਬਿਨਾਂ ਕਿਸੇ ਰੁਕਾਵਟ ਦੇ ਲਿਆ ਜਾ ਸਕੇ। ਦੂਰ-ਦੂਰ ਤੋਂ ਪਹੁੰਚਣਗੇ ਖਿਡਾਰੀ ​ਇਸ ਮੈਚ ਵਿੱਚ ਕਈ ਨਾਮੀ ਖਿਡਾਰੀ ਆਪਣੀ ਖੇਡ ਦਾ ਜੌਹਰ ਦਿਖਾਉਣਗੇ।  ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੇਵਲ ਪਹਿਲੀਆਂ 24 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ। ਹਰੇਕ ਟੀਮ ਵਿੱਚ 2 ਬਾਹਰਲੇ ਖਿਡਾਰੀ ਖੇਡ ਸਕਦੇ ਹਨ, ਜਦਕਿ ਪ੍ਰਬੰਧਕ ਕਮੇਟੀ ਦੀ ਟੀਮ ਵਿੱਚ 3 ਬਾਹਰਲੇ ਖਿਡਾਰੀ ਖੇਡਣ ਦੀ ਇਜਾਜ਼ਤ ਹੋਵੇਗੀ। ਹਰੇਕ ਟੀਮ ਲਈ ਪ੍ਰੋਪਰ ਕਿੱਟ ਅਤੇ 1000 ਰੁਪਏ ਸਕਿਉਰਿਟੀ ਫੀਸ ਲਾਜ਼ਮੀ ਹੋਵੇਗੀ। ਐਂਟਰੀਆਂ ਕਰਵਾਉਣ ਦੀ ਆਖਰੀ ਮਿਤੀ 25 ਜਨਵਰੀ ਨਿਸ਼ਚਿਤ ਕੀਤੀ ਗਈ ਹੈ। ​ਇਸ ਮੌਕੇ ਸਕੱਤਰ ਰਮਨ ਅਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਗੋਰਾ,ਡਾਲਰ ਲਵਲੀ, ਡਾਇਮੰਡ, ਪੰਕਜਵਰਮਾ, ਸੀਸ,ਰਾਵਿੰਦਰ, ਸੋਹਲ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੱਤਰਕਾਰਾਂ ਖ਼ਿਲਾਫ਼ ਕੀਤੀ ਪੁਲਿਸ ਕਾਰਵਾਈ ਰੱਦ ਕਰੇ ਪੰਜਾਬ ਸਰਕਾਰ- ਜਗਸੀਰ ਸਿੰਘ ਸੰਧੂ
Next articleਖੁਸ਼ਖਬਰੀ: ਬਿਮਾਰੀ ਹੁਣ ਕਰਜ਼ੇ ਦਾ ਕਾਰਨ ਨਹੀਂ ਰਹੇਗੀ; ਇਸ ਦਿਨ ਤੋਂ, ਹਰ ਪੰਜਾਬੀ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ ਮਿਲੇਗਾ।