HOME ਸਹਿਯੋਗ ਸੁਸਾਇਟੀ ਵੱਲੋਂ ਲੜਕਿਆਂ ਦਾ ਫੁੱਟਬਾਲ ਟੂਰਨਾਮੈਂਟ ਕਵਾਇਆ ਗਿਆ

ਸਹਿਯੋਗ ਸੁਸਾਇਟੀ ਵੱਲੋਂ ਲੜਕਿਆਂ ਦਾ ਫੁੱਟਬਾਲ ਟੂਰਨਾਮੈਂਟ ਕਵਾਇਆ ਗਿਆ

ਕੈਪਸ਼ਨ-ਖਿਡਾਰੀਆਂ ਦੇ ਨਾਲ ਪਰਮਜੀਤ ਸੱਚਦੇਵਾ ਤੇ ਸੁਸਾਇਟੀ ਦੇ ਮੈਂਬਰ। ਫੋਟੋ ਅਜਮੇਰ ਦੀਵਾਨਾ

ਖੇਡਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਸਹਾਈ : ਪਰਮਜੀਤ ਸੱਚਦੇਵਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਵੂਮੈਨ ਇੰਪਾਵਰਮੈਂਟ ਸੁਸਾਇਟੀ  ਬਜਵਾੜਾ ਵੱਲੋ ਲੜਕਿਆਂ ਦਾ ਅੰਡਰ-14 ਫੁੱਟਬਾਲ ਟੂਰਨਾਮੈਂਟ ਐੱਨ.ਆਰ.ਆਈ. ਤੇ ਸੁਸਾਇਟੀ ਦੇ ਪ੍ਰਧਾਨ ਸੰਦੀਪ ਸੋਨੀ ਵੱਲੋਂ ਬਜਵਾੜਾ ਵਿੱਚ ਤਿਆਰ ਕਰਵਾਏ ਗਏ ਸਟੇਡੀਅਮ ਵਿੱਚ ਕਰਵਾਇਆ ਗਿਆ, ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਡੱਲੇਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ, ਫਿਟ-15 ਕਲੱਬ ਚੱਬੇਵਾਲ ਅਤੇ ਸਹਿਯੋਗ ਟੀਮ ਬਜਵਾੜਾ ਵੱਲੋਂ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ  ਫਿੱਟ-15 ਕਲੱਬ ਚੱਬੇਵਾਲ ਦੀ ਟੀਮ ਜੇਤੂ ਰਹੀ ਜਦੋਂ ਕਿ ਸਹਿਯੋਗ ਬਜਵਾੜਾ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਨੂੰ ਸੰਦੇਸ਼ ਦਿੱਤਾ ਕਿ ਖੇਡ ਭਾਵਨਾ ਨਾਲ ਸਾਨੂੰ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਮੁਕਾਬਲੇ ਦੌਰਾਨ ਹਰ ਖਿਡਾਰੀ ਨੂੰ ਆਪਣੀ ਟੀਮ ਲਈ ਸੌਂ ਫੀਸਦੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੀਆਂ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸਹਿਯੋਗ ਸੁਸਾਇਟੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ। ਇਸ ਸਮੇਂ ਪਿ੍ਰੰਸੀਪਲ ਰਾਮ ਮੂਰਤੀ, ਕੁੰਦਨ ਸਿੰਘ ਕਾਲਕਟ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleHonored killing or caste crime ?
Next articleSAMAJ WEEKLY = 19/08/2025