(ਸਮਾਜ ਵੀਕਲੀ)
ਜਾਤ-ਪਾਤ ਸੱਭ ਊਚ-ਨੀਚ,
ਇਨਸਾਨ ਦੇ ਪਾਏ ਬਖੇੜੇ ਨੇ।
ਇਹੀ ਸਾਰੇ ਦੁੱਖਾਂ ਦੀ ਜੜ੍ਹ,
ਇਹ ਖੌਰੇ ਕਿਸ ਸਹੇੜੇ ਨੇ?
ਹਿੰਦੂ,ਮੁਸਲਿਮ,ਸਿੱਖ,ਇਸਾਈ,
ਲੋਕਾਂ ਧਰਮ ਖੂਨ ‘ਚ ਲਬੇੜੇ ਨੇ।
ਪਰ ਪਿਆਰ ਦੇ ਬਾਬਾ ਨਾਨਕ ਨੇ,
ਰਾਗ ਮਰਦਾਨੇ ਦੇ ਸੰਗ ਛੇੜੇ ਨੇ।
ਉਹ ਹੁੰਦੇ ਖਾਸ ਜੋ ਵੱਧਦੇ ਅੱਗੇ,
ਨਸਲ ਵੱਡੀ ਨਾ ਛੋਟੀ ‘ਚ ਜੇਹੜੇ ਨੇ।
ਨਮਨ ਹੈ ਡਾ: ਅੰਬੇਦਕਰ ਜੀ ਨੂੰ,
ਜਿਹਨਾਂ ਸੰਵਿਧਾਨ ‘ਚ ਕੀਤੇ ਸੱਭ ਨਬੇੜੇ ਨੇ।
ਨਾ ਭੇਦ-ਭਾਵ ਨਾ ਫ਼ਰਕ ਜਿੱਥੇ, ਉੱਥੇ ਵੱਸਦੇ ਖ਼ੁਸ਼ੀਆਂ-ਖੇੜੇ ਨੇ।
ਇਨਸਾਨੀਅਤ ਹੈ ਸੱਭ ਤੋਂ ਉੱਚੀ,
‘ਮਨਜੀਤ’ ਦੇ ਤਾਂ ਇਹੀਓ ਸੁਨੇਹੜੇ ਨੇ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly