(ਸਮਾਜ ਵੀਕਲੀ)
ਮਿੱਤਰ ਮੇਰੇ ਨਵੀਂ ਦੁਕਾਨ ਬਣਾਈ,
ਰੰਗ – ਰੋਗਨ ਕਰ, ਖੂਬ ਸਜਾਈ।
ਨਵਾਂ ਸਮਾਨ, ਨਵਾਂ ਫਰਨੀਚਰ,
ਘੁੰਮਣ ਵਾਲੀ ਕੁਰਸੀ ਲਾਈ।
ਸੌਂਦਾ ਪੂਰਾ ਕਰਕੇ ਸਾਰਾ ,
ਸਵੇਰੇ ਮੱਥਾ ਟੇਕ , ਧੂਫ਼ ਲਗਾਈਂ।
ਚੱਲ ਪਿਆ ਕੰਮ ਪੂਰਾ ਵਧੀਆਂ,
ਦੁਕਾਨ ਤੇ ਰਹਿੰਦੀ ਰੌਣਕ ਛਾਈਂ।
ਥੋੜੇ ਦਿੰਦੇ ਨਗਦ ਪੈਸੇ ਉਹਨੂੰ,
ਵਿਚ ਖ਼ਾਤੇ ਬਹੁਤੇ ਜਾਣ ਲਿਖਾਈ।
ਹਿਸਾਬ ਕਿਤਾਬ ਚ ਰਹਿੰਦਾ ਫ਼ਸਿਆ,
ਕਿੰਨਾ ਏ ਨੁਕਸਾਨ,ਕਿੰਨੀ ਕਰੀ ਕਮਾਈ।
ਨਗਦ ਲਿਆ ਕੇ , ਉਧਾਰ ਵੇਚਦਾ,
ਲੋਕੀ ਕਹਿੰਦੇ ਹੋ ਗਿਆ ਸ਼ੁਦਾਈ ।
ਉਧਾਰ ਕਰਕੇ ਲੋਕਾ ਨਾਲ,
ਵਾਧੂ ਉਹਨੇ ਟੈਨਸ਼ਨ ਪਾਈ।
ਇੱਕ ਵੀ ਪੈਸਾ ਮੁੜਿਆ ਨਾ,
ਉਧਾਰ,ਆਖਿਰ ਦੁਕਾਨ ਬੰਦ ਕਰਵਾਈ।
ਲੋਕਾ ਅੱਗੇ ਹੱਥ ਫਿਰਦਾ ਬੰਨਦਾ,
ਮੇਰੇ ਮੋੜ ਦਿਉ ਪੈਸੇ ਭਾਈ।
ਹੋਕਾ ਦਿੰਦਾ,ਉਧਾਰ ਨਾ ਕਰਿਓ,
ਜੇ ਚਾਹੁੰਦੇ ਹੋ ਖੁਸ਼ ਰਹਿਣਾ ਭਾਈ।
ਲਿਖਤ – ਕੁਲਵੀਰ ਸਿੰਘ ਘੁਮਾਣ
98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly