ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕਲੂ ਬਰਨਾਲਾ
(ਸਮਾਜ ਵੀਕਲੀ) ਸਵਿੰਦਰ ਸੰਧੂ ਇੱਕ ਪ੍ਰਬੁੱਧ ਲੇਖਿਕਾ ਹੈ ਜਿਸ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਲਿਖਤਾਂ ਨਾਲ਼ ਸਾਂਝ ਪਾਈ ਹੈ। ਹਥਲਾ ਕਾਵਿ ਸੰਗ੍ਰਹਿ ‘ਸਮੇਂ ਦੀ ਕੈਨਵਸ ’ਤੇ’ ਕਵਿਤਰੀ ਸਵਿੰਦਰ ਸੰਧੂ ਦਾ ਪੰਜਵਾਂ ਕਾਵਿ ਸੰੰਗ੍ਰਹਿ ਹੈ ਜਿਸ ਵਿੱਚ ਉਸਨੇ ਕਵਿਤਾਵਾਂ ਅਤੇ ਨਜ਼ਮਾਂ ਸ਼ਾਮਲ ਕੀਤੀਆਂ ਹਨ। ਇਹ ਕਾਵਿ ਸੰਗ੍ਰਹਿ ਖੁਲ੍ਹੀ ਕਵਿਤਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈੇ। ਕਵਿਤਰੀ ਸੰਧੂ ਨੇ ਇਸ ਪੁਸਤਕ ਤੋਂ ਇਲਾਵਾ ਤਿੰਨ ਕਾਵਿ ਪੁਸਤਕਾਂ ਬੁੱਲਾ ਪੁਰੇ ਦੀ ਵਾਅ ਦਾਲੂ ਸੁਪਨ ਬਲੌਰੀਲੂ ਕਿਰਨ ਪਾਤਲੂ ਅਗਨ ਕੁੰਭ ਦੀ ਯਾਤਰਾ ਅਤੇ ਇਕ ਵਾਰਤਕ ਪੁਸਤਕ ਜਿਉਂਦੇ ਸ਼ਹੀਦ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਪੁਸਤਕ ਗ਼ਦਰੀ ਧੀ ਗੁਲਾਬ ਕੌਰ ਦੇ ਨਾਂ ਸਮਰਪਿਤ ਕੀਤੀ ਹੈ। ਸਵਿੰਦਰ ਦੀ ਕਵਿਤਾ ਸਹਿਜ ਰੂਪ ਵਿਚ ਤੁਰਦੀ ਹੈ। ਉਸ ਦੀਆਂ ਕਵਿਤਾਵਾਂ ਦਾ ਵਿਸ਼ਾ ਵਸਤੂ ਮਾਨਵਤਾ ਵਿੱਚ ਆਏ ਸਮੇਂ ਦੇ ਨਾਲ਼ ਪਰਿਵਰਤਨ ਅਤੇ ਸਮਾਜ ਨੂੰ ਜਾਗਰੂਕ ਕਰਨ ਵਾਲਾ ਹੈ।
ਪੁਸਤਕ ਦਾ ਕਾਵਿ ਪਾਠ ਕਰਦਿਆਂ ਲੱਗਿਆ ਜਿਵੇਂ ਉਸ ਦੀ ਕਵਿਤਾ ਪਿਛੋਕੜ ਯਾਦਾਂ ਨਾਲ਼ ਵੀ ਜੁੜੀ ਹੋਵੇ। ਜਦੋਂ ਕਵਿਤਾ ਸਿਆਸਤ ਅਤੇ ਸੱਭਿਆਚਾਰ ਵਿੱਚ ਆਏ ਨਿਘਾਰ ਦੀ ਗੱਲ ਕਰਦੀ ਹੈ। ਬੇਟੀ ਬਚਾਓ ਬੇਟੀ ਪੜਾਓਲੂ ਔਰਤ ਦੀ ਤ੍ਰਾਸਦੀਲੂ ਬਚਪਨ ਦੀਆਂ ਯਾਦਾਂ ਵਿੱਚ ਚੋਰ ਸਿਪਾਹੀ ਵਰਗੀਆਂ ਖੇਡਾਂ ਦਾ ਜਿਕਰ ਆਉਂਦਾ ਹੈ। ਇਹ ਪੁਸਤਕਲੂ ਪੁਸਤਕ ਦੀ ਸਿਰਲੇਖਤ ਕਵਿਤਾ ਤੋਂ ਹੀ ਆਪਣੀ ਕਵਿਤਾ ਦਾ ਸਫਰ ਸ਼ੁਰੂ ਕਰਦੀ ਹੈ। ਜਿਸ ਵਿੱਚ ਗੁਲਾਮੀ ਦਾ ਅਭਾਵ ਅਤੇ ਸਮੇਂ ਦੀ ਲੋੜ ਦੀ ਗੱਲ ਕੀਤੀ ਹੈ। ਲਾਟ ਵਾਂਗ ਲਟ-ਲਟ ਬਲਦੀ ਕਵਿਤਾ ਕਈ ਰੰਗ ਬਿਖੇਰਦੀ ਹੈ। ਸਮੇਂ ਦੇ ਕੈਨਵਸ ’ਤੇ ਪਏ ਨਵੇਂ ਰੰਗ ਅੱਖਾਂ ਵਿੱਚ ਜਗਾਉਣ ਦੀ ਗੱਲ ਕਰਦੀ ਹੈ। ਇੱਕ ਆਸ ਨਾਲ਼ ਪੰਜਾਬ ਸਿਹਾਂ ਦੇ ਵਿਹੜੇ ਪ੍ਰਵੇਸ਼ ਕਰਦੀ ਜਾਪਦੀ ਹੈ। ਮਾਵਾਂਲੂ ਭੈਣਾਂ ਦੀ ਤਰਾਸਦੀ ਅਤੇ ਹਾਕਮਾਂ ਦੇ ਕੀਤੇ ਝੂਠੇ ਵਾਦਿਆਂ ਨੂੰ ਪੂਰਾ ਕਰਨ ਦੀ ਆਸ ਵੀ ਤਿਰੰਗੇ ਤੋਂ ਪੂਰਨਾ ਚਾਹੁੰਦੀ ਹੈ ਕਵਿਤਾ ‘ਤਿਰੰਗਾ ਹੀ ਹੁਣ ਤੇ ਬਹੁੜੇ’।
ਮੁਸੀਬਤ ਵੇਲੇ ਕੰਮ ਆਉਣ ਵਾਲੇ ਫ਼ਰਿਸ਼ਤਿਆਂ ਦੀ ਗੱਲ ਕਰਦੀ ਕਵਿਤਾ ਕਹਿੰਦੀ ਹੈ ਕਿ ਫ਼ਰਿਸ਼ਤੇ ਕਿਸੇ ਬੰਧਨ ਵਿੱਚ ਨਹੀਂ ਬਝਦੇ ਅਤੇ ਨਾ ਹੀ ਧਾਰਮਿਕ ਸਥਾਨਾਂ ਵਿੱਚ ਰਹਿਦੇ ਹਨ। ਪੁਸਤਕ ਦੀ ਇੱਕ ਕਵਿਤਾ ‘ਦਰਸ਼ਨ ਕਰੋ ਫ਼ਰਿਸ਼ਤਿਆਂ ਦੇ’ ਦੀਆਂ ਪੰਕਤੀਆਂ ਇਸ ਨੂੰ ਪ੍ਰਮਾਣਿਤ ਕਰਦੀਆਂ ਹਨ-
‘ਫ਼ਰਿਸ਼ਤਿਆਂ ਦੀ ਕੋਈ
ਹੱਦ-ਬੰਦੀ ਨਹੀਂ ਹੁੰਦੀ
ਉਹ ਗੁਰਦੁਆਰਿਆਂਲੂ ਮੰਦਰਾਂ
ਮਸਜਿਦਾਂ ਤੇ ਗਿਰਜਿਆਂ ਵਿਚ ਹੀ
ਕੈਦ ਨਹੀਂ ਰਹਿੰਦੇ।’(ਪੰਨਾ 30)
ਵਿਛੜ ਗਏ ਰਿਸ਼ਤਿਆਂ ਦੀ ਯਾਦਲੂ ਉਮਰਾਂ ਦੇ ਠੇਡੇ ਖਾਂਦੀਲੂ ਹਾਲਾਤਾਂ ਦੀ ਸੁਨਾਮੀ ਦੇ ਹੁੰਦਿਆਂ ਵੀ ਬੱਚ ਗਈ ਜ਼ਿੰਦਗੀ ਨੂੰ ਜ਼ਿੰਦਾਬਾਦ ਜਾਣਦੀ ਕਵਿਤਾ ‘ਜ਼ਿੰਦਗੀ ਤੂੰ ਜ਼ਿੰਦਾਬਾਦ’ ਲੈ ਕੇ ਹਾਜਰ ਹੁੰਦੀ ਹੈ। ਵਰਤਮਾਨ ਸਮੇਂ ਮਨੁੱਖੀ ਜੀਵਨ ਦਾ ਬਿਰਤਾਂਤ ਪੇਸ਼ ਕਰਦਿਆਂ ਉਸ ਦੀ ਕਵਿਤਾ ‘ਸਵਾਲ-ਜਵਾਬ’ ਦਾ ਜਿਕਰ ਕਰਨਾ ਵੀ ਉਚਿਤ ਹੈ ਜਿਸ ਰਾਹੀਂ ਸਾਨੂੰ ਆਪਣੀ ਵਿਥਿਆ ਸੁਣਾਉਂਣ ਦਾ ਮੌਕਾ ਪ੍ਰਾਪਤ ਹੁੰਦਾ ਹੈ ਕਿ ਅੱਜ ਵਿਗੜ ਰਹੇ ਵਾਤਾਵਰਨ ਲਈ ਖ਼ੁਦ ਜਿੰਮੇਵਾਰ ਹਾਂ। ਦਰਖਤਾਂ ਨੂੰ ਕੱਟ ਕੇ ਸ਼ੁਧ ਹਵਾ ਨੂੰ ਪਲੀਤ ਕਰ ਰਹੇ ਹਾਂ। ਇਸ ਸੰਦਰਭ ਵਿੱਚ ਕਵਿਤਾ ਦੀ ਵੰਨਗੀ ਪੇਸ਼ ਹੈ-
‘ਦਮ ਘੁੱਟ ਵਾਤਾਵਰਨ ਦਾ ਸਫ਼ਰ ਜੀ ਰਹੇ ਹਾਂ
ਆਪਣੇ ਹੱਥੀਂ ਬੀਜਿਆ ਜ਼ਹਿਰ ਪੀ ਰਹੇ ਹਾਂ
ਜੰਗਲਾਂ ਦੇ ਸਿਰ ਰੱਖ ਕੇ ਆਰੀ ਤੇ ਕੁਹਾੜੀ
ਹਰਿਆਲੀ ਸਾੜ ਕੇ ਅਸੀਂ ਧੂੰਆਂ ਪੀ ਰਹੇ ਹਾਂ।’(ਪੰਨਾ-37)
ਪੁਸਤਕ ਵਿੱਚ ਕਈ ਕਵਿਤਾਵਾਂ ਅਜਿਹੀਆਂ ਵੀ ਹਨ ਜਿਹਨਾਂ ਨੂੰ ਦੋ-ਤਿੰਨ ਭਾਗਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਦਾਹਣ ਵਜੋਂ ਕਵਿਤਾ ‘ਵਕਤ ਦੀ ਝੰਬੜੀ’ ਦੀਆਂ ਅਤੇ ‘ਸਾਉਣ ਮਹੀਨਾ’ ਦੀਆਂ ਤਿੰਨ-ਤਿੰਨ ਅਤੇ ਕਵਿਤਾ ‘ਰਿਸ਼ਤੇ ਵੀ ਡਿਸਪੋਜਲ’ ਦੀਆਂ ਦੋ ਕਵਿਤਾਵਾਂ ਸ਼ਾਮਲ ਹਨ। ਰੱਖੜ ਪੁੰਨਿਆ ਤੇ ਆਏ ਭੈਣ ਭਰਾਵਾਂ ਦਾ ਤਿਓਹਾਰ ਦਾ ਵਿਵਰਣ ਵੀ ਕੀਤਾ ਹੈ। ਇਸੇ ਤਰ੍ਹਾਂ ਬਸੰਤ ਤਿਓਹਾਰ ਆਉਂਦੀ ਖੁਸ਼ ਆਮਦੀਦ ਦੀ ਉਡੀਕ ਵਿੱਚ ਵਿਚਰਦੀ ਕਵਿਤਾ ਹੈ ‘ਬਸੰਤ’। ਕਿਸਾਨੀਲੂ ਕਿਰਤੀਆਂ ਦੇ ਘਰ ਖੁਸ਼ੀਆਂ ਨਾਲ਼ ਭਰਨ ਦੀ ਕਾਮਨਾ ਕਰਦੀ ਹੈ-
‘ਸਮਰਪਿਤ ਕਰੀਂ ਓ ਬਸੰਤ
ਕਿਰਤੀਆਂ ਦੇ ਮੁੜ੍ਹਕੇ ਨੂੰ
ਉਗਾਵੀਂ ਉਨ੍ਹਾਂ ਦੇ
ਨਸੀਬਾਂ ਦੀਆਂ ਉਮੀਦਾਂ।’(ਪੰਨਾ-54)
ਭਗਤ ਸਿੰਘਲੂ ਸਰਾਭਾਲੂ ਅਜੀਤਲੂ ਜੁਝਾਰ ਵਰਗੇ ਸੂਰਮਿਆਂ ਨੂੰ ਯਾਦ ਕਰਦਿਆਂ ਅੱਜ ਦੀ ਪੀੜੀ ਨੂੰ ਸੁਚੇਤ ਕਰਨ ਦਾ ਯਤਨ ਕਰਦੀ ਹੈ ਕਵਿਤਾ ‘ਵੇ ਮੁੰਡਿਉ ਪੰਜਾਬ ਦਿਉ’ ਖੁਲਾਸਾ ਕਰਦੀ ਹੈ। ਜ਼ਮਾਨੇ ਵਿੱਚ ਮਿਲਦੇ ਮਾਨਾਂ-ਸਨਮਾਨਾਂ ਤੇ ਕਟਾਕਸ਼ ਕਰਦੀ ਕਵਿਤਾ ‘ਚਾਪਲੂਸੀ’ ਦੱਸਦੀ ਹੈ ਕਿ ਨੇੜਤਾਲੂ ਸ਼ਹੁਰਤਲੂ ਰੁਤਬਾ ਤਮਗੇ ਸਭ ਵਿਕਾਉ ਹਨ। ਇਨਾਮ ਸਨਮਾਨ ਲੈਣ ਲਈ ਬੰਦੇ ਆਪਣੀ ਜ਼ਮੀਰ ਮਾਰ ਕੇ ਕਿੰਨੇ-ਕਿੰਨੇ ਜੁਗਾੜ ਲਾਉਂਦੇ ਹਨ। ਕਵਿਤਾ ਵਿੱਚ ਵਰਨਣ ਆਉਂਦਾ ਹੈ-
‘ਜ਼ਮੀਰ ਰਹਿਤ ਧੜ ਤੁਰ ਪੈਂਦੇ
ਸਾਹਿਬ ਦੀ ਜੁੱਤੀ ਦੇ ਨਿਸ਼ਾਨਾਂ ਪਿੱਛੇ
ਸਿਆਸਤ ਦੀਆਂ ਅਸ਼ਰਫ਼ੀਆਂ ਬਟੋਰਨ।’(ਪੰਨਾ-82)
ਯਾਦਾਂ ਦੇ ਝਰੋਖੇ ਵਿੱਚ ਕਿਸ਼ੋਰ ਉਮਰ ਦੀਆਂ ਚੋਰ ਸਿਪਾਹੀ ਵਰਗੀਆਂ ਖੇਡਾਂ ਦਾ ਹੁਣ ਵਿਸਰ ਜਾਣਾ ਇੱਕ ਜ਼ਮਾਨੇ ਦੀ ਗੱਲ ਕਰਦੀ ਹੈ ਕਵਿਤਾ ‘ਚੋਰ ਸਿਪਾਹੀ’। ਪੁਸਤਕ ਵਿਚਲੀ ਕਵਿਤਾ ‘ਪੁਲ ਟੁੱਟਦੇ ਜਾ ਰਹੇ’ ਮਨੁੱਖਤਾ ਵਿੱਚੋਂ ਮਨਫੀ ਹੁੰਦੀ ਜਾ ਰਹੀ ਮੁਹੱਬਤ ਦੀ ਚਰਚਾ ਕਰਦੀ ਹੈ। ‘ਕਵਿਤਾਲੂ ਤਿ੍ਰਜਣ ਅਤੇ ਕਵਿਤਾ ਦਾ ਸਫ਼ਰ’ ਕਵਿਤਾ ਸਿਰਜਣਾ ਆਦਿ ਦਾ ਬਿਰਤਾਂਤ ਸਿਰਜਦੀ ਹੈ। ਇਸ ਤੋਂ ਇਲਾਵਾ ਪੁਸਤਕ ਦੀਆਂ ਕਵਿਤਾਵਾਂ ਪੁਰੇ ਦਾ ਬੁੱਲਾਲੂ ਤਰਕਾਲਾਂ ਵੇਲੇ ਅੱਖ ਭਰੀਲੂ ਸਾਡੇ ਮਨ ਦੀਆਂ ਬਾਤਾਂਲੂ ਨੀ ਘੁੱਗੀਏਲੂ ਕੁੜੇ ਕੁੜੀਏਲੂ ਤੂੰ-ਮੈਂਲੂ ਦੀਵਾਲੀ ਆਦਿ ਵੀ ਪੜ੍ਹਨਯੋਗ ਹਨ। ਕਵਿਤਾਵਾਂ ਦੀ ਭਾਸ਼ਾ ਸਰਲ ਵਰਤੀ ਗਈ ਹੈ। ਕਵਿਤਾ ਪਾਠਕਾਂ ਨੂੰ ਨਾਲ਼ ਲੈ ਕੇ ਤੁਰਦੀ ਹੈ। ਭਵਿੱਖ ਵਿੱਚ ਹੋਰ ਸਿਰਜਣਾ ਦੀ ਆਸ ਕੀਤੀ ਜਾਂਦੀ ਹੈ।
ਪੁਸਤਕ ਦਾ ਨਾਂ ਸਮੇਂ ਦੀ ਕੈਨਵਸ ’ਤੇ ਲੇਖਿਕਾ ਸਵਿੰਦਰ ਸੰਧੂ
ਪੰਨੇ 111 ਮੁੱਲ 200/-
ਪ੍ਰਕਾਸ਼ਕ ਸ਼ਬਦਲੋਕ ਪ੍ਰਕਾਸ਼ਨਲੂ ਲੁਧਿਆਣਾ।
ਤੇਜਿੰਦਰ ਚੰਡਿਹੋਕ ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ। ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj