ਐਜ਼ੌਲ (ਸਮਾਜ ਵੀਕਲੀ): ਮਿਜ਼ੋਰਮ ਤੇ ਅਸਾਮ ਵਿੱਚ ਕਈ ਵਰ੍ਹਿਆਂ ਤੋਂ ਜਾਰੀ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਸਹਿਮਤੀ ਜਤਾ ਦਿੱਤੀ ਹੈ। ਇਸੇ ਦੌਰਾਨ ਤਣਾਅ ਨੂੰ ਘਟਾਉਣ ਲਈ ਦੋਹਾਂ ਸੂਬਿਆਂ ਵਿੱਚ ਆਵਾਜਾਈ ਬਹਾਲ ਕੀਤੀ ਜਾਵੇਗੀ ਤੇ ਵਿਵਾਦਤ ਖੇਤਰਾਂ ਵਿੱਚ ਤਾਇਨਾਤ ਪੁਲੀਸ ਨੂੰ ਹਟਾਇਆ ਜਾਵੇਗਾ।
ਦੋਹਾਂ ਸੂਬਿਆਂ ਦੇ ਪ੍ਰਤੀਨਿਧਾਂ ਨੇ ਇਸ ਸਬੰਧ ਵਿੱਚ ਅੱਜ ਇਥੇ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਮਿਜ਼ੋਰਮ ਤੇ ਅਸਾਮ ਦੀ ਸਰਹੱਦ ’ਤੇ 26 ਜੁਲਾਈ ਨੂੰ ਹਿੰਸਕ ਘਟਨਾਵਾਂ ਹੋਈਆਂ ਸਨ ਜਿਸ ਵਿੱਚ ਅਸਾਮ ਪੁਲੀਸ ਦੇ ਛੇ ਜਵਾਨਾਂ ਸਣੇ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ ਤੇ 50 ਜਣੇ ਜ਼ਖ਼ਮੀ ਹੋ ਗਏ ਸਨ। ਅਸਾਮ ਦੇ ਪ੍ਰਤੀਨਿਧ ਮੰਡਲ ਦੀ ਅਗਵਾਈ ਸੂਬੇ ਦੇ ਸਰਹੱਦੀ ਏਰੀਆ ਵਿਕਾਸ ਮੰਤਰੀ ਅਤੁਲ ਬੋਰਾ ਨੇ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly