ਬੂਥ ਲੈਵਲ ਅਧਿਕਾਰੀ ਹਰਵਿੰਦਰ ਸਿੰਘ ਸਨਮਾਨਿਤ

ਵੋਟਾਂ ਦੀ ਸੁਧਾਈ ਮਿਹਨਤ ਤੇ ਲਗਨ ਨਾਲ ਕਰਨੇ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਐੱਸ ਡੀ ਐੱਮ ਨੇ ਕੀਤਾ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਐੱਸ ਡੀ ਐੱਮ ਚੰਦਰਾਜਯੋਤੀ ਸਿੰਘ ਆਈ. ਏ. ਐੱਸ ਦੁਆਰਾ ਬੂਥ ਨੰਬਰ 123 ਅੱਲ੍ਹਾਦਿੱਤਾ ਦੇ ਬੂਥ ਲੈਵਲ ਅਧਿਕਾਰੀ ( ਬੀ ਐੱਲ ਓ) ਹਰਵਿੰਦਰ ਸਿੰਘ ਨੂੰ ਵੋਟਾਂ ਦੀ ਸੁਧਾਈ ਸਮੇਂ ਵੋਟਾਂ ਪਾਉਣ, ਵੋਟਾਂ ਬਣਾਉਣ ਅਤੇ ਵੋਟ ਪਾਉਣ ਲਈ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹੋਏ ਬਹੁਤ ਮਿਹਨਤ ਤੇ ਲਗਨ ਅਤੇ ਦੇਸ਼ ਭਗਤੀ ਦੀ ਸੇਵਾ ਭਾਵਨਾ ਨਾਲ ਵਿਸ਼ੇਸ਼ ਯੋਗਦਾਨ ਦੇਣ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਐੱਸ ਡੀ ਐੱਮ ਚੰਦਰਾਜਯੋਤੀ ਸਿੰਘ ਦੁਆਰਾ ਬੂਥ ਲੈਵਲ ਅਧਿਕਾਰੀ ਹਰਵਿੰਦਰ ਸਿੰਘ ਸਨਮਾਨਿਤ ਕਰਨ ਉਪਰੰਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵੋਟਾਂ ਦੀ ਸੁਧਾਈ ਨੂੰ ਤਹਿ ਸਮੇਂ ਦੌਰਾਨ ਵਧੀਆ ਢੰਗ , ਮਿਹਨਤ ਤੇ ਲਗਨ ਨਾਲ ਕਰਕੇ ਹਰਵਿੰਦਰ ਸਿੰਘ ਨੇ ਮਿਸਾਲ ਕਾਇਮ ਕੀਤੀ ਹੈ। ਉਹਨਾਂ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਬੂਥ ਲੈਵਲ ਅਧਿਕਾਰੀਆਂ ਨੂੰ ਹਰਵਿੰਦਰ ਸਿੰਘ ਤੋਂ ਪ੍ਰੇਰਨਾ ਲੈਂਦੇ ਹੋਏ ਆਪਣਾ ਕੰਮ ਜਲਦ ਤੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ। ਸਨਮਾਨਿਤ ਹੋਣ ਉਪਰੰਤ ਹਰਵਿੰਦਰ ਸਿੰਘ ਨੇ ਕਿਹਾ ਕਿ ਸਨਮਾਨਿਤ ਹੋਣ ਨਾਲ ਮੇਰੀ ਜ਼ਿਮੇਵਾਰੀ ਹੋਰ ਵੱਧ ਗਈ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਮੈਂ ਇਸੇ ਪ੍ਰਕਾਰ ਪ੍ਰਸ਼ਾਸਨ ਦੁਆਰਾ ਦਿੱਤੀ ਹਰ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ।

 

Previous articleBritish Sikh, who wanted to ‘kill’ Queen Elizabeth, pleads guilty
Next articleਸ਼ੁਭ ਸਵੇਰ ਦੋਸਤੋ,