ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫਤਰ ਬੰਗਾ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁਫ਼ਤ ਕਿਤਾਬਾਂ ਵੰਡਣ ਦੀ ਮੁਹਿੰਮ ਨਿਰੰਤਰ ਜਾਰੀ ਹੈ। ਇਸ ਦੀ ਸੁ਼ਰੂਆਤ 28 ਜਨਵਰੀ 2025 ਨੂੰ ਪਿੰਡ ਬੇਗੋਵਾਲ ਤੋਂ ਕੀਤੀ ਗਈ ਸੀ l ਉਸ ਤੋਂ ਬਾਅਦ ਪਿੰਡ ਗੋਸਲ,ਮਾਈ ਦਿੱਤਾ, ਮੀਰਪੁਰ ਲੱਖਾ, ਸਾਹਲੋਂ, ਬਘੌਰਾ, ਨੂਰਪੁਰ, ਤਲਵੰਡੀ ਫੱਤੂ ਅਤੇ ਹੁਣ ਪਿੰਡ ਖਾਨਖਾਨਾ ਵਿਖੇ ਮੁਫ਼ਤ ਕਿਤਾਬਾਂ ਵੰਡੀਆਂ ਹਨ l ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀ.ਸ਼੍ਰੀ ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਕਿਤਾਬਾਂ,ਸਾਡੀ ਚੁੱਪ ਨੂੰ ਲਲਕਾਰ ਵਿੱਚ ਬਦਲਣ ਦੀ ਸਮਰੱਥਾ ਰੱਖਦੀਆਂ ਹਨ l ਇਤਿਹਾਸ, ਮਿਥਿਹਾਸ ਦੀ ਜਾਣਕਾਰੀ ਮੌਜੂਦਾ ਵਰਤਾਰੇ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ lਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਸਮਾਜਿਕ, ਧਾਰਮਿਕ, ਰਾਜਨੀਤਿਕ ਤਬਦੀਲੀਆਂ ਵਿੱਚ ਕਿਤਾਬਾਂ ਦੀ ਵੱਡੀ ਭੂਮਿਕਾ ਰਹੀ ਹੈ l ਚੰਗਾ ਸਾਹਿਤ ਪੜ੍ਹਨ ਨਾਲ ਸਾਡੇ ਵਿਚਾਰਾਂ ਵਿੱਚ ਪ੍ਰਪੱਕਤਾ ਆਉਂਦੀ ਹੈ ਅਤੇ ਸਾਰਥਿਕ ਸੰਵਾਦ ਕਰਨ ਦੇ ਸਮਰੱਥ ਹੋ ਜਾਂਦੇ ਹਾਂ l ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਨਜ਼ਰੀਆ ਵਿਗਿਆਨਕ ਬਣ ਜਾਂਦਾ ਹੈ lਇਸ ਲਈ ਸਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਬਣਾ ਲੈਣੀ ਚਾਹੀਦੀ ਹੈ lਇਸ ਮੌਕੇ ਸ੍ਰੀ ਹਰੀਬਿਲਾਸ ਹੀਊੱ, ਅਤੇ ਸ.ਹਰਪਾਲ ਸਿੰਘ ਜਗਤਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ lਉਨ੍ਹਾਂ ਤੋਂ ਇਲਾਵਾ ਸ੍ਰੀਮਤੀ ਅਮਰਜੀਤ ਕੌਰ,ਸ੍ਰੀਮਤੀ ਚਰਨਜੀਤ ਕੌਰ, ਸ੍ਰੀ ਮਹਿੰਦਰ ਪਾਲ, ਸ੍ਰੀ ਸਾ਼ਦੀ ਲਾਲ,ਸ੍ਰੀਮਤੀ ਸੀਮਾ, ਸ੍ਰੀਮਤੀ ਊਸਾ਼ ਰਾਣੀ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨl ਗਿਆਨ, ਵਿਗਿਆਨ ਅਤੇ ਸਾਹਿਤਕ ਪੁਸਤਕਾਂ ਘਰ-ਘਰ ਪਹੁੰਚਾਉਣ ਦੇ ਕਾਰਜ ਦੀ ਸਭਨਾਂ ਵਲੋਂ ਸ਼ਲਾਘਾ ਕੀਤੀ ਗਈ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



